ਆਸਟ੍ਰੇਲੀਅਨ ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ ਵਿਚ ਹੋਈ ਮੌਤ

08/16/2017 6:08:42 PM

ਸਿਡਨੀ— ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ ਵਿਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ। ਆਸਟ੍ਰੇਲੀਅਨ ਅਧਿਕਾਰੀਆਂ ਮੁਤਾਬਕ ਬੀਤੇ ਸ਼ੁੱਕਰਵਾਰ ਨੂੰ ਖਾਲਿਦ ਅਤੇ ਉਸਦੇ ਬੇਟੇ ਅਬਦੁੱਲਾ (12) ਅਤੇ ਜ਼ਰਕਵੀ (11) ਦੀ ਰਾਕਾ ਦੀ ਰਾਜਧਾਨੀ ਆਈ. ਐੱਸ. ਆਈ. ਐੱਸ. ਵਿਚ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਸ਼ੌਰਫ ਦੇ ਭਰਾਵਾਂ ਵਿਚੋਂ ਹੀ ਇਕ ਨੇ ਆਸਟ੍ਰੇਲੀਅਨ ਅੱਤਵਾਦੀਆਂ ਨੂੰ ਇਕ ਮੈਸੇਜ ਰਾਹੀਂ ਉਸ ਦੀ ਮੌਤ ਦੀ ਖਬਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਖਾਲਿਦ ਅਤੇ ਉਸ ਦੇ ਬੇਟਿਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਵੀ ਭੇਜੀਆਂ ਹਨ। 
ਇਸ ਅੱਤਵਾਦੀ ਨੇ ਸਾਲ 2014 ਵਿਚ ਗਲੋਬਲ ਦਾ ਧਿਆਨ ਖਿੱਚਿਆ ਸੀ ਜਦੋਂ ਉਸ ਨੇ ਆਪਣੇ 9 ਸਾਲ ਦੇ ਬੇਟੇ ਅਬਦੁੱਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਨੇ ਰਾਕਾ ਵਿਚ ਸੀਰੀਅਨ ਸਰਕਾਰ ਦੇ ਫੌਜੀ ਦਾ ਸਿਰ ਹੱਥ ਵਿਚ ਫੜਿਆ ਹੋਇਆ ਸੀ।
ਕਲ ਕੈਬੀਨੇਟ ਦੀ ਕੌਮੀ ਸੁਰੱਖਿਆ ਕਮੇਟੀ ਦੀ ਇਕ ਖਾਸ ਬੈਠਕ ਹੋਈ, ਜਿਸ ਵਿਚ ਸਿੱਟਾ ਕੱਢਿਆ ਗਿਆ ਕਿ ਅੱਤਵਾਦੀ ਮਾਰਿਆ ਗਿਆ ਹੈ। ਇਕ ਸੀਨੀਅਰ ਇੰਟਲੀਜੈਂਸ ਦੇ ਸੂਤਰਾਂ ਨੇ ਦੱਸਿਆ ਕਿ ਆਸਟ੍ਰੇਲੀਅਨ ਸਰਕਾਰ ਨੂੰ ਕੱਲ ਸੂਚਿਤ ਕੀਤਾ ਗਿਆ ਸੀ ਕਿ ਸ਼ੌਰਫ ਦੇ ਦੋ ਬੱਚੇ ਵੀ ਗੱਡੀ ਵਿਚ ਮੌਜੂਦ ਸਨ। 
ਸਾਲ 2013 ਵਿਚ ਸ਼ੌਰਫ (36) ਆਪਣੇ ਕਿਸੇ ਭਰਾ ਦੇ ਪਾਸਪੋਰਟ 'ਤੇ ਆਸਟ੍ਰੇਲੀਆ ਤੋਂ ਸੀਰੀਆ ਲਈ ਭੱਜ ਗਿਆ ਸੀ। ਉਸ ਨਾਲ ਉਸ ਦੀ ਪਤਨੀ ਤਾਰਾ 'ਤੇ ਪੰਜ ਬੱਚੇ ਸਨ। ਉਸ ਦੀ ਪਤਨੀ ਤਾਰਾ ਦੀ ਮੌਤ ਸਾਲ 2015 ਵਿਚ ਹੋ ਗਈ ਪਰ ਬੱਚੇ ਜ਼ੇਨਾਬ(15), ਹੌਦਾ(14), ਅਬਦੁੱਲਾ, ਜ਼ਰਕਈ ਅਤੇ ਹਮਜ਼ਾ(6) ਸੀਰੀਆ ਵਿਚ ਹੀ ਸਨ। ਸ਼ੌਰਫ ਪਹਿਲੀ ਵਾਰੀ ਸਾਲ 2005 ਵਿਚ ਉਸ ਸਮੇਂ ਲੋਕਾਂ ਦੇ ਧਿਆਨ ਵਿਚ ਆਇਆ ਜਦੋਂ ਉਸ 'ਤੇ ਪੈਂਨਡੀਨ ਅੱਤਵਾਦੀ ਸਾਜਸ਼ ਦੇ ਦੋਸ਼ ਲਗਾਏ ਗਏ ਸਨ। ਇਸ ਸਾਜਸ਼ ਮੁਤਾਬਕ ਬਹੁਤ ਸਾਰੇ ਅੱਤਵਾਦੀ ਸਮੂਹ ਸਿਡਨੀ ਅਤੇ ਮੈਲਬੌਰਨ ਸ਼ਹਿਰਾਂ ਵਿਚ ਦਹਿਸ਼ਤ ਫੈਲਾਉਣ ਲਈ ਬੰਦੂਕਾਂ, ਹਥਿਆਰ ਅਤੇ ਬੰਬ ਬਣਾਉਣ ਦਾ ਸਾਮਾਨ ਇੱਕਠਾ ਕਰ ਰਹੇ ਸਨ। ਜੂਨ 2015 ਵਿਚ ਰਿਪੋਰਟਾਂ ਆਈਆਂ ਸਨ ਕਿ ਸ਼ੌਰਫ ਹਵਾਈ ਹਮਲੇ ਵਿਚ ਮਾਰਿਆ ਗਿਆ ਪਰ ਬਾਅਦ ਵਿਚ ਇਹ ਰਿਪੋਰਟਾਂ ਗਲਤ ਸਾਬਤ ਹੋਈਆਂ ਸਨ।


Related News