ਵਿਕਾਸ ਕੰਮਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਅਧਿਕਾਰੀਆਂ ਦੀ ਲਗਾਈ ਕਲਾਸ

04/21/2017 10:38:47 PM

ਅੰਮ੍ਰਿਤਸਰ (ਸੁਮਿਤ ਖੰਨਾ)— ਜਾਇਜ ਪ੍ਰੋਜੈਕਟ ਤਹਿਤ ਚੱਲ ਰਹੇ ਸੀਵਰੇਜ਼ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਨਿਕਾਸ ਮੰਤਰੀ ਨਵਜੋਤ ਸਿੰਘ ਸਿੱਧੂ ਸੜਕਾਂ ''ਤੇ ਉਤਰ ਆਏ ਅਤੇ ਗਰਾਊਂਡ ਜੀਰੋ ''ਤੇ ਜਾ ਕੇ ਚੱਲ ਰਹੇ ਵਿਕਾਸ ਕੰਮਾਂ ਦੇ ਪ੍ਰੋਜੈਕਟ ਨੂੰ ਜਾਣਿਆ। ਇਸ ਦੇ ਤਹਿਤ ਉਨ੍ਹਾਂ ਨੇ ਅਧਿਕਾਰੀਆਂ ਦੀ ਬਹੁਤ ਕਲਾਸ ਲਗਾਈ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਉਪਰ ਕਾਰਵਾਈ ਕਰਨ ਦੀ ਧਮਕੀ ਤੱਕ ਦੇ ਦਿੱਤੀ। ਇਸ ਦਰਮਿਆਨ ਚੱਲ ਰਹੇ ਵਿਕਾਸ ਕੰਮ ਦੇ ਖ਼ਤਮ ਹੋਣਾ ਦਾ ਸਮੇਂ ਤੱਕ ਜਵਾਬ ਦੇ ਕੇ ਉਥੇ ਬੋਰਡ ਤੱਕ ਸਥਾਪਿਤ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜੋ ਇਹ ਜਾਂਚ ''ਚ ਗੱਲ ਸਾਹਮਣੇ ਆਈ ਹੈ ਪਿਛਲੇ ਵਾਰ ਜੋ ਕੰਮ ਹੋਇਆ ਹੈ ਉਸ ''ਚ ਘਪਲਾ ਕੀਤਾ ਗਿਆ। ਕੰਪਨੀ ਹੀ ਫਰਾਰ ਹੋ ਗਈ। ਅੱਜ ਉਹ ਧਰਾਤਲ ''ਤੇ ਉਤਰ ਕਿ ਇਨ੍ਹਾਂ ਸੀਵਰੇਜ਼ ਦੇ ਵਿਕਾਸ ਕੰਮਾਂ ਦੀ ਜਾਂਚ ਕਰ ਰਹੇ ਹਨ। ਜੋ ਵੀ ਅਧਿਕਾਰੀ ਸਮੇਟੇ ''ਚ ਆ ਗਿਆ ਉਸ ''ਤੇ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਅਧਿਕਾਰੀ ਹੋਵੇ ਜਾਂ ਫਿਰ ਮੰਤਰੀ। ਇਸ ਦਰਮਿਆਨ ਉਨ੍ਹਾਂ ਦਾ ਇਹ ਕਹਿਣਾ Âੈ ਕਿ ਵਿਕਾਸ ਦੇ ਨਾਮ ''ਤੇ ਲੋਕਾਂ ਨਾਲ ਖੇਡ ਖੇਡਿਆ ਜਾ ਰਿਹਾ ਹੈ। ਅਕਾਲੀ ਦਲ ਦੀ ਸਰਕਾਰ ''ਚ ਇਨ੍ਹਾਂ ਪੈਸਿਆਂ ਦੀ ਲੁੱਟ ਹੋਈ ਹੈ। ਸਰਕਾਰ ਪੈਸੇ ਹਵਾ ''ਚ ਲੁੱਟਾ ਦਿੱਤੇ ਗਏ ਹਨ। ਜੋ ਪੈਸੇ ਵਿਕਾਸ ਕੰਮਾਂ ਲਈ ਲਗਾਏ ਗਏ ਹਨ, ਉਨ੍ਹਾਂ ਦੀ ਜਾਂਚ ਹੋਵੇਗੀ। ਜੋ ਕੰਮ 25 ਫੀਸਦੀ ਪੂਰਾ ਹੋਇਆ ਹੈ ਉਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਹ 94 ਫੀਸਦੀ ਪੂਰਾ ਹੋਇਆ ਹੈ। ਇਹ ਵੀ ਇਕ ਵੱਡਾ ਘਪਲਾ ਹੈ। ਇੱਥੇ ਕੰਮ ਕਰ ਰਹੇ ਲੋਕਾਂ ਨੂੰ ਆਫਿਸਰ ਅਤੇ ਕੰਪਨੀ ਦਾ ਨਾਮ ਤੱਕ ਨਹੀਂ ਦੱਸਿਆ। ਅਕਾਲੀ ਦਲ ਦੀ ਸਰਕਾਰ ਦੇ ਇਕ-ਇਕ ਮੰਤਰੀ ਨੇ 10 ਕਰੋੜ ਰੁਪਏ ਖਾਧੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ''ਤੇ ਬਹੁਤ ਘਪਲਾ ਹੋਇਆ ਹੈ। ਜੋ ਵੀ ਕੰਮ ਇਸ ਪ੍ਰੋਜੈਕਟ ''ਚ ਹੋਇਆ Âੈ ਉਹ ਕੰਪਨੀ ਭੱਜ ਗਈ ਹੈ ਅਤੇ ਸਰਕਾਰੀ ਪੈਸਿਆਂ ਦਾ ਗੋਲਮਾਲ ਹੋਇਆ ਹੈ। ਕੰਪਨੀ ਪੈਸੇ ਲੈ ਕੇ ਭੱਜ ਗਈ ਹੈ। ਜੋ ਘਪਲਾ ਹੈ ਉਹ ਸਭ ਦੇ ਸਾਹਮਣੇ ਆ ਗਿਆ ਹੈ। ਕਿਸੇ ਮੰਤਰੀ ਨਾਲ ਜਦੋਂ ਤੱਕ ਪੁਰਾਣੇ ਪ੍ਰੋਜੈਕਟ ਦਾ ਕੰਮ ਪੂਰਾ ਨਹੀਂ ਹੋਵੇਗਾ ਉਦੋਂ ਤੱਕ ਨਵੇਂ ਪ੍ਰੋਜੈਕਟ ਦਾ ਸਰਕਾਰ ਉਦਘਾਟਨ ਨਹੀਂ ਕਰੇਗੀ। 
ਪੰਜਾਬ ''ਚ ਮਰਰਿਗੇ ਪੈਲੇਸ ਲਈ ਉਨ੍ਹਾਂ ਨੇ ਇਕ ਸੇਲਮੈਂਟ ਪਾਲਿਸੀ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ''ਚ ਸਾਰਿਆਂ ਨੂੰ ਇਕ ਨੋਟਿਸ ਦਿੱਤਾ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ''ਚ 80 ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਦਾ ਨਿਰਮਾਣਤ ਗੈਰ-ਕਾਨੂੰਨੀ ਹੋਇਆ ਹੈ। ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

Related News