ਮਾਨਸੂਨ 'ਚ 3-4 ਦਿਨਾਂ ਦੀਆਂ ਛੁੱਟੀਆਂ ਬਿਤਾਉਣ ਲਈ ਗੋਆ ਬਣਿਆ ਮਨਪਸੰਦ ਸਥਾਨ

Wednesday, Aug 12, 2026 - 03:37 PM (IST)

ਮਾਨਸੂਨ 'ਚ 3-4 ਦਿਨਾਂ ਦੀਆਂ ਛੁੱਟੀਆਂ ਬਿਤਾਉਣ ਲਈ ਗੋਆ ਬਣਿਆ ਮਨਪਸੰਦ ਸਥਾਨ

ਪਣਜੀ- ਭਾਰਤ 'ਚ ਮਾਨਸੂਨ ਸੀਜ਼ਨ ਦੌਰਾਨ ਤਿੰਨ ਤੋਂ ਚਾਰ ਦਿਨਾਂ ਦੀਆਂ ਛੁੱਟੀਆਂ ਲਈ ਗੋਆ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ। ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਅਨੁਸਾਰ, ਮਾਨਸੂਨ 'ਚ ਯਾਤਰਾ ਲਈ ਘਰੇਲੂ ਪੱਧਰ 'ਤੇ ਜਾਣਕਾਰੀ ਹਾਸਲ ਕਰਨ ਦੀਆਂ ਗਤੀਵਿਧੀਆਂ ਯਾਨੀ 'ਸੱਚ' 'ਚ ਸਾਲਾਨਾ ਆਧਾਰ 'ਤੇ ਕਰੀਬ 40 ਫੀਸਦੀ ਦਾ ਵਾਧਾ ਹੋਇਆ ਹੈ। ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਏਅਰਬੀਐੱਨਬੀ ਦੇ 'ਸਰਚ' ਅੰਕੜੇ ਯਾਤਰਾ ਦੀ ਪਸੰਦ 'ਚ ਤਬਦੀਲੀ ਦਾ ਸੰਕੇਤ ਦਿੰਦੇ ਹਨ।  

ਭਾਰਤੀ ਮਾਨਸੂਨ ਸੀਜ਼ਨ ਦੌਰਾਨ ਅਚਾਨਕ ਵੀਕਐਂਡ ਛੁੱਟੀਆਂ ਅਤੇ ਤਿੰਨ ਤੋਂ ਪੰਜ ਦਿਨਾਂ ਦੀਆਂ ਛੋਟੀਆਂ ਛੁੱਟੀਆਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਗੋਆ ਦੇ ਸੈਰ-ਸਪਾਟਾ ਮੰਤਰੀ ਰੋਹਨ ਏ. ਖੁੰਟੇ ਨੇ ਕਿਹਾ ਕਿ ਇਹ ਰੁਝਾਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗੋਆ ਸਿਰਫ਼ ਇਕ ਬੀਚ ਨਹੀਂ ਹੈ। ਉਨ੍ਹਾਂ ਕਿਹਾ,"ਮਾਨਸੂਨ ਦੌਰਾਨ ਰਾਜ ਹਰੇ-ਭਰੇ ਜੰਗਲਾਂ, ਝਰਨਿਆਂ, ਅਧਿਆਤਮਿਕ ਅਨੁਭਵਾਂ ਅਤੇ ਸਥਾਨਕ ਤਿਉਹਾਰਾਂ ਦੇ ਇਕ ਜੀਵੰਤ ਦ੍ਰਿਸ਼ 'ਚ ਬਦਲ ਜਾਂਦਾ ਹੈ।"

ਸੈਰ-ਸਪਾਟਾ ਵਿਭਾਗ ਨੇ ਕਿਹਾ ਕਿ ਏਅਰਬੀਐੱਨਬੀ ਡਾਟਾ ਦੇ ਅਨੁਸਾਰ, ਮਹਾਨਗਰਾਂ ਤੋਂ ਬਾਹਰਲੇ ਸਥਾਨਾਂ ਦੀ ਖੋਜ 'ਚ ਵੀ 40 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਲੋਕਾਂ ਦੀ ਇਹ ਕੁਦਰਤ, ਸੱਭਿਆਚਾਰ ਅਤੇ ਵਿਲੱਖਣ ਅਨੁਭਵਾਂ ਲਈ ਲੋਕਾਂ ਦੀ ਵਧਦੀ ਪਸੰਦ ਨੂੰ ਦਰਸਾਉਂਦਾ ਹੈ। Airbnb ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ 'ਚ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ 'ਹੋਮਸਟੇ' ਦੀ ਸੇਵਾ ਮੁਹਈਆ ਕਰਾਉਣ ਵਾਲਾ ਆਨਲਾਈਨ ਮੰਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News