ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਸਿੰਗਾਪੁਰ! 2026 ਦੀ ਪਹਿਲੀ ਛਮਾਹੀ 'ਚ 6 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਸੈਰ

Wednesday, Aug 26, 2026 - 03:19 PM (IST)

ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਸਿੰਗਾਪੁਰ! 2026 ਦੀ ਪਹਿਲੀ ਛਮਾਹੀ 'ਚ 6 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਸੈਰ

ਮੁੰਬਈ (ਏਜੰਸੀ)- ਸਿੰਗਾਪੁਰ ਦੇ ਸੈਰ-ਸਪਾਟਾ ਖੇਤਰ ਲਈ ਭਾਰਤ 2026 ਦੀ ਪਹਿਲੀ ਛਮਾਹੀ 'ਚ ਵੀ ਇਕ ਮਹੱਤਵਪੂਰਨ ਬਾਜ਼ਾਰ ਬਣਿਆ ਰਿਹਾ। ਜਨਵਰੀ ਤੋਂ ਜੂਨ ਵਿਚਾਲੇ 6 ਲੱਖ ਤੋਂ ਵੱਧ ਭਾਰਤੀ ਸੈਲਾਨੀ ਸਿੰਗਾਪੁਰ ਪਹੁੰਚੇ। ਸਿੰਗਾਪੁਰ ਸੈਰ-ਸਪਾਟਾ ਬੋਰਡ (ਐੱਸਟੀਬੀ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸਟੀਬੀ ਦੇ ਖੇਤਰੀ ਨਿਰਦੇਸ਼ਕ (ਭਾਰਤ, ਪੱਛਮੀ ਏਸ਼ੀਆ, ਦੱਖਣ ਏਸ਼ੀਆ ਅਤੇ ਅਫਰੀਕਾ) ਮਾਰਕਸ ਟੈਨ ਨੇ ਦੱਸਿਆ ਕਿ ਗਲੋਬਲ ਚੁਣੌਤੀਆਂ ਵਿਾਚਲੇ ਹਾਲ ਦੇ ਸਮੇਂ 'ਚ ਭਾਰਤ ਲਗਾਤਾਰ ਮਹੱਤਵਪੂਰਨ ਬਾਜ਼ਾਰ ਬਣਿਆ ਰਿਹਾ ਹੈ। 

ਇਹ ਭਾਰਤੀ ਯਾਤਰੀਆਂ, ਸਾਡੇ ਹਵਾਬਾਜ਼ੀ ਸਾਂਝੇਦਾਰਾਂ ਅਤੇ ਯਾਤਰਾ ਕਾਰੋਬਾਰ ਨਾਲ ਸਾਲਾਂ 'ਚ ਬਣਾਏ ਗਏ ਮਜ਼ਬੂਤ ਸੰਬੰਧਾਂ ਦਾ ਪ੍ਰਮਾਣ ਹੈ। ਐੱਸਟੀਬੀ ਦੇ ਅੰਕੜਿਆਂ ਅਨੁਸਾਰ, 2026 ਦੀ ਪਹਿਲੀ ਤਿਮਾਹੀ 'ਚ ਭਾਰਤੀ ਸੈਲਾਨੀਆਂ ਨੇ 37.4 ਕਰੋੜ ਸਿੰਗਾਪੁਰ ਡਾਲਰ ਖਰਚ ਕੀਤੇ, ਜੋ ਬਾਕੀ ਦੇਸ਼ਾਂ ਦੇ ਸੈਲਾਨੀਆਂ ਦੀ ਤੁਲਨਾ 'ਚ ਸਭ ਤੋਂ ਵੱਧ ਸੀ। ਐੱਸਟੀਬੀ ਦੇ ਅੰਕੜਿਆਂ ਅਨੁਸਾਰ, ਇਸ ਸਾਲ ਦੀ ਪਹਿਲੀ ਛਮਾਹੀ 'ਚ ਕੁੱਲ 81.9 ਲੱਖ ਸੈਲਾਨੀਆਂ ਨੇ ਸਿੰਗਾਪੁਰ ਦੀ ਯਾਤਰਾ ਕੀਤੀ। ਸਾਲ 2025 'ਚ ਸਿੰਗਾਪੁਰ 'ਚ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ 1.69 ਕਰੋੜ ਰਹੀ ਸੀ। ਚੀਨ ਤੋਂ 31 ਲੱਖ, ਇੰਡੋਨੇਸ਼ੀਆ ਤੋਂ 24 ਲੱਖ, ਮਲੇਸ਼ੀਆ ਤੋਂ 13 ਲੱਖ, ਆਸਟ੍ਰੇਲੀਆ ਤੋਂ 13 ਲੱਖ ਅਤੇ ਭਾਰਤ ਤੋਂ 12 ਲੱਖ ਸੈਲਾਨੀਆਂ ਨੇ ਸਿੰਗਾਪੁਰ ਦੀ ਯਾਤਰਾ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News