ਹੁਣ ਘੁੰਮਣ ਜਾਣ ਲਈ ਵੀ ''ਕੁੰਡਲੀ'' ਦਿਖਾਉਣ ਲੱਗੇ ਨੌਜਵਾਨ ! ਤੇਜ਼ੀ ਨਾਲ ਵਧਣ ਲੱਗਾ ''ਐਸਟਰੋਕਾਰਟੋਗ੍ਰਾਫੀ'' ਦਾ ਰੁਝਾਨ

Sunday, Jul 12, 2026 - 02:13 PM (IST)

ਹੁਣ ਘੁੰਮਣ ਜਾਣ ਲਈ ਵੀ ''ਕੁੰਡਲੀ'' ਦਿਖਾਉਣ ਲੱਗੇ ਨੌਜਵਾਨ ! ਤੇਜ਼ੀ ਨਾਲ ਵਧਣ ਲੱਗਾ ''ਐਸਟਰੋਕਾਰਟੋਗ੍ਰਾਫੀ'' ਦਾ ਰੁਝਾਨ

ਨੈਸ਼ਨਲ ਡੈਸਕ- ਅੱਜ-ਕੱਲ੍ਹ ਲੋਕ ਛੁੱਟੀਆਂ ਮਨਾਉਣ ਦੀ ਜਗ੍ਹਾ ਚੁਣਨ ਲਈ ਸਿਰਫ਼ ਖ਼ੂਬਸੂਰਤ ਸਮੁੰਦਰੀ ਤੱਟਾਂ ਜਾਂ ਉੱਚੇ ਪਹਾੜਾਂ ਦੀਆਂ ਤਸਵੀਰਾਂ ਨਹੀਂ ਦੇਖ ਰਹੇ, ਸਗੋਂ ਉਹ ਆਪਣੀ ਜਨਮ ਕੁੰਡਲੀ ਦਾ ਸਹਾਰਾ ਲੈ ਕੇ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਚੋਣ ਕਰ ਰਹੇ ਹਨ। ਇਸ ਨਵੇਂ ਰੁਝਾਨ ਨੂੰ ਮਾਹਰ 'ਐਸਟਰੋਕਾਰਟੋਗ੍ਰਾਫੀ' (Astrocartography) ਦਾ ਨਾਂ ਦੇ ਰਹੇ ਹਨ, ਜੋ ਦੁਨੀਆ ਭਰ 'ਚ ਤੇਜ਼ੀ ਨਾਲ ਟਰੈਂਡ ਕਰ ਰਿਹਾ ਹੈ।

ਦਰਅਸਲ, ਇਹ ਜੋਤਿਸ਼ ਵਿਗਿਆਨ ਦੀ ਇਕ ਆਧੁਨਿਕ ਅਤੇ ਨਿਵੇਕਲੀ ਸ਼ਾਖਾ ਹੈ। ਇਸ 'ਚ ਕਿਸੇ ਵਿਅਕਤੀ ਦੇ ਜਨਮ ਦੇ ਸਹੀ ਸਮੇਂ 'ਤੇ ਅਸਮਾਨ 'ਚ ਮੌਜੂਦ ਗ੍ਰਹਿਆਂ ਦੀ ਸਥਿਤੀ ਨੂੰ ਦੁਨੀਆ ਦੇ ਨਕਸ਼ੇ (Map) 'ਤੇ ਦਿਖਾਇਆ ਜਾਂਦਾ ਹੈ। ਇਸ ਤੋਂ ਬਾਅਦ ਨਕਸ਼ੇ 'ਤੇ ਕੁਝ ਖ਼ਾਸ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ 'ਕਾਰਟੋਗ੍ਰਾਫੀ ਲਾਈਨਜ਼' ਕਿਹਾ ਜਾਂਦਾ ਹੈ। ਇਹ ਰੇਖਾਵਾਂ ਦੱਸਦੀਆਂ ਹਨ ਕਿ ਦੁਨੀਆ ਦੇ ਕਿਹੜੇ ਹਿੱਸੇ ਜਾਂ ਸ਼ਹਿਰ ਉਸ ਵਿਅਕਤੀ ਲਈ ਸਭ ਤੋਂ ਖ਼ਾਸ ਹਨ। ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਰੇਖਾਵਾਂ 'ਤੇ ਪੈਣ ਵਾਲੀਆਂ ਥਾਵਾਂ ਉਨ੍ਹਾਂ ਦੇ ਜੀਵਨ 'ਚ ਪਿਆਰ, ਕਿਸਮਤ, ਮਾਨਸਿਕ ਸ਼ਾਂਤੀ ਅਤੇ ਸਫਲਤਾ ਲਿਆ ਸਕਦੀਆਂ ਹਨ।

ਕਿਵੇਂ ਬਣਾਇਆ ਜਾਂਦਾ ਹੈ ਇਹ ਮੈਪ?

ਇੰਟਰਨੈੱਟ 'ਤੇ ਕਈ ਅਜਿਹੀਆਂ ਵੈੱਬਸਾਈਟ ਮੌਜੂਦ ਹਨ, ਜਿੱਥੇ ਜਨਮ ਦੀ ਤਰੀਕ, ਸਮਾਂ ਅਤੇ ਜਨਮ ਸਥਾਨ ਦਰਜ ਕਰ ਸਕਦੇ ਹਾਂ। ਸਿਸਟਮ ਦੁਨੀਆ ਦੇ ਨਕਸ਼ੇ 'ਤੇ ਤੁਹਾਡੇ ਗ੍ਰਹਿਆਂ ਵਾਲੀਆਂ ਰੇਖਾਵਾਂ ਤਿਆਰ ਕਰ ਦਿੰਦਾ ਹੈ। ਹਾਲਾਂਕਿ ਐਸਟਰੋਕਾਰਟੋਗ੍ਰਾਫੀ ਦਾ ਵਿਕਾਸ 1970 ਦੇ ਦਹਾਕੇ 'ਚ ਹੋ ਗਿਆ ਸੀ, ਪਰ ਸੋਸ਼ਲ ਮੀਡੀਆ ਦੇ ਮੌਜੂਦਾ ਦੌਰ 'ਚ ਇਹ ਨੌਜਵਾਨਾਂ 'ਚ ਬਹੁਤ ਲੋਕਪ੍ਰਿਯ ਹੋ ਰਿਹਾ ਹੈ। ਨੌਜਵਾਨ ਪੀੜ੍ਹੀ ਹੁਣ ਸਿਰਫ਼ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨ 'ਤੇ ਜਾਣ ਦੀ ਬਜਾਏ ਖੁਦ ਤੋਂ ਇਹ ਪੁੱਛ ਰਹੇ ਹਨ ਕਿ ਕਿਹੜੀ ਜਗ੍ਹਾ ਉਨ੍ਹਾਂ ਦੇ ਸੁਭਾਅ ਅਤੇ ਉਨ੍ਹਾਂ ਦੀ ਅੰਦਰੂਨੀ ਉਰਜਾ ਲਈ ਸਭ ਤੋਂ ਸਹੀ ਹੈ। 

ਗ੍ਰਹਿਆਂ ਦੀ ਚਾਲ ਅਤੇ ਤੁਹਾਡੀ ਯਾਤਰਾ 

ਬ੍ਰਹਿਸਪਤੀ (Jupiter)

ਜੇਕਰ ਤੁਸੀਂ ਆਪਣੇ ਸਾਥੀ ਯਾਤਰੀ ਨਾਲ ਰਿਸ਼ਤੇ ਸੁਧਾਰਨਾ ਜਾਂ ਤਾਲਮੇਲ ਚਾਹੁੰਦੇ ਹੋ, ਤਾਂ ਇਸ ਰੇਖਾ ਵਾਲੀਆਂ ਥਾਵਾਂ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ। ਮੰਗਲ (Mars) ਇਹ ਗ੍ਰਹਿ ਸਾਹਸ ਅਤੇ ਜੋਸ਼ ਦਾ ਪ੍ਰਤੀਕ ਹੈ। ਐਡਵੈਂਚਰ ਅਤੇ ਸਪੋਰਟਸ ਦੇ ਸ਼ੌਕੀਨਾਂ ਨੂੰ ਇਸ ਲਾਈਨ 'ਤੇ ਆਉਣ ਵਾਲੇ ਦੇਸ਼ਾਂ ਦੀ ਚੋਣ ਕਰਨੀ ਚਾਹੀਦੀ ਹੈ।

ਨੌਜਵਾਨਾਂ ਲਈ 'ਕਾਸਮਿਕ ਗਾਈਡ' 

ਜ਼ੈੱਨ-ਜ਼ੀ (Gen-Z) ਅਤੇ ਮਿਲੇਨੀਅਲਸ ਇਸ ਟ੍ਰੈਂਡ ਨੂੰ ਸਭ ਤੋਂ ਵੱਧ ਅਪਣਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਨਾਲ ਸਬੰਧਤ ਹੈਸ਼ਟੈਗ ਅਤੇ ਰੀਲਾਂ ਨੂੰ ਕਰੋੜਾਂ ਵਿਊਜ਼ ਮਿਲ ਰਹੇ ਹਨ, ਜੋ ਦਿਖਾਉਂਦਾ ਹੈ ਕਿ ਨੌਜਵਾਨ ਆਪਣੀ ਟ੍ਰਿਪ ਪਲਾਨ ਕਰਨ ਲਈ ਇਸ 'ਕਾਸਮਿਕ ਗਾਈਡ' ਦੀ ਕਾਫ਼ੀ ਵਰਤੋਂ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News