ਟਿੱਡੀ ਦਲ ਹਮਲਾ : ਭਾਰਤ ਸਣੇ ਬਾਕੀ ਪ੍ਰਭਾਵਿਤ ਦੇਸ਼ਾਂ ਦੇ ਮੌਜੂਦਾ ਹਾਲਾਤ

Sunday, May 31, 2020 - 09:47 AM (IST)

ਟਿੱਡੀ ਦਲ ਹਮਲਾ : ਭਾਰਤ ਸਣੇ ਬਾਕੀ ਪ੍ਰਭਾਵਿਤ ਦੇਸ਼ਾਂ ਦੇ ਮੌਜੂਦਾ ਹਾਲਾਤ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਸੰਸਥਾ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਟਿੱਡੀ ਦਲਾਂ ਨੇ ਭਾਰਤ ਸਣੇ ਕਈ ਦੇਸ਼ਾਂ ਦੀ ਬਨਸਪਤੀ ਨੂੰ ਨੁਕਸਾਨ ਪਹੁੰਚਾਇਆ ਹੈ। ਕਈ ਦੇਸ਼ਾਂ ਵਿੱਚ ਟਿੱਡੀ ਦਲ ਪ੍ਰਜਨਣ ਕਰ ਰਹੇ ਹਨ ਅਤੇ ਬਾਲਗ ਟਿੱਡੀ ਦਲ ਹਵਾ ਮੁਤਾਬਕ ਪਰਵਾਸ ਕਰ ਰਹੇ ਹਨ । 

ਦੱਖਣ ਪੱਛਮੀ ਏਸ਼ੀਆ 
ਭਾਰਤ : 
ਪੱਛਮ ਤੋਂ ਰਾਜਸਥਾਨ ਵਿੱਚ ਪਹੁੰਚੇ ਬਾਲਗ ਟਿੱਡੀ ਦਲ ਰਾਜ ਦੇ ਪੂਰਵੀ ਹਿੱਸੇ ਤੇ ਮੱਧ ਪ੍ਰਦੇਸ਼ ਮਹਾਰਾਸ਼ਟਰ ਤੱਕ ਪਹੁੰਚ ਗਏ। 26 ਮਈ ਤੱਕ ਘੱਟੋ ਘੱਟ ਇੱਕ ਝੁੰਡ ਭੋਪਾਲ ਤੋਂ ਉੱਤਰ ਪੂਰਬ ਵੱਲ ਪਹੁੰਚ ਗਿਆ ਸੀ। ਰਾਜਸਥਾਨ ਵਿੱਚ ਜੁਲਾਈ ਤੱਕ ਕਈ ਹਮਲਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਉੱਤਰ ਭਾਰਤ ਵਿੱਚ ਪੂਰਵ ਵੱਲ ਵਧਣ ਦੇ ਨਾਲ ਨਾਲ ਬਿਹਾਰ ਅਤੇ ਉੜੀਸਾ ਦੇ ਬਾਅਦ ਮਾਨਸੂਨ ਕਰਕੇ ਹਵਾਵਾਂ ਪੱਛਮ ਵੱਲ ਹੋਣ ਨਾਲ ਇਨ੍ਹਾਂ ਝੁੰਡਾਂ ਨੇ ਰਾਜਸਥਾਨ ਵਾਪਸ ਪਰਤਣਾ ਹੈ। ਇਸ ਤੋਂ ਬਾਅਦ ਪ੍ਰਜਨਣ ਸ਼ੁਰੂ ਹੋਣ ਕਰਕੇ ਇਨ੍ਹਾਂ ਦਾ ਪ੍ਰਭਾਵ ਬਿਲਕੁਲ ਘੱਟ ਜਾਂਦਾ ਹੈ । 

ਪਾਕਿਸਤਾਨ : 
ਟਿੱਡੀਆਂ ਦੇ ਬਾਲਗ ਦਲ ਦੱਖਣ ਪੱਛਮ (ਬਲੋਚਿਸਤਾਨ) ਅਤੇ ਸਿੰਧ ਘਾਟੀ (ਪੰਜਾਬ) ਵਿੱਚ ਬਸੰਤ ਪ੍ਰਜਨਣ ਵਾਲੇ ਖੇਤਰਾਂ ਵਿੱਚ ਸਮੂਹ ਅਤੇ ਛੋਟੇ ਝੁੰਡ ਬਣਾ ਰਹੇ ਹਨ । ਇਹ ਤਬਾਹੀ ਭਾਰਤ ਪਾਕਿਸਤਾਨ ਦੇ ਨਾਲ ਨਾਲ ਗਰਮੀਆਂ ਦੇ ਪ੍ਰਜਨਣ ਵਾਲੇ ਇਲਾਕਿਆਂ ਵਿੱਚ ਚਾਲੀਸਤਾਨ ਤੋਂ ਥਾਰਪਾਰਕਰ ਤੱਕ ਜਾਵੇਗੀ। 

PunjabKesari

ਇਰਾਕ : 
ਬਾਲਗ ਟਿੱਡੀ ਦਲ ਦੱਖਣੀ ਤੱਟ ਦੇ ਨਾਲ ਨਾਲ ਬਸੰਤ ਪ੍ਰਜਨਣ ਵਾਲੇ ਇਲਾਕਿਆਂ ਅਤੇ ਸੀਸਤਾਨ-ਬਲੋਚਿਸਤਾਨ ਦੇ ਕੁਝ ਹਿੱਸਿਆਂ ਵਿੱਚ ਸਮੂਹ ਅਤੇ ਛੋਟੇ ਝੁੰਡ ਬਣਾ ਰਹਿ ਰਹੇ ਹਨ ਕਿਉਂਕਿ ਬਨਸਪਤੀ ਸੁੱਕ ਰਹੀ ਹੈ। ਇਹ ਤਬਾਹੀ ਪੂਰਬ ਵੱਲੋਂ ਭਾਰਤ ਪਾਕਿਸਤਾਨ ਗਰਮੀਆਂ ਦੇ ਪ੍ਰਜਨਣ ਵਾਲੇ ਇਲਾਕਿਆਂ ਵੱਲ ਚਲੇ ਜਾਣਗੇ ।

ਅਰਬੀਅਨ ਪੈਨਸੁਲਾ
ਯਮਨ : 
ਅੰਦਰੂਨੀ ਹਿੱਸਿਆਂ ਵਿੱਚ ਹਾਲ ਹੀ ’ਚ ਪਏ ਮੀਂਹ ਦੇ ਉਨ੍ਹਾਂ ਇਲਾਕਿਆਂ ਵਿੱਚ ਪ੍ਰਜਨਣ ਜਾਰੀ ਹੈ ਜਿੱਥੇ ਹਾਪਰ ਬੈਂਡ ਅਤੇ ਟਿੱਡੀਆਂ ਦੇ ਝੁੰਡ ਬਣ ਗਏ ਹਨ । 

ਓਮਾਨ : 
ਕਈ ਅਣਪਛਾਤੇ ਬਾਲਗ ਸਮੂਹ ਸੰਯੁਕਤ ਅਰਬ ਅਮੀਰਾਤ ਦੀ ਸਰਹੱਦ ਦੇ ਨਜ਼ਦੀਕ ਉੱਤਰੀ ਅੰਦਰੂਨੀ ਹਿੱਸੇ ਤੋਂ ਉੱਤਰੀ ਤੱਟ ਵੱਲ ਚਲੇ ਗਏ, ਜਿੱਥੇ ਉਨ੍ਹਾਂ ਦੇ ਦੱਖਣ ਪੂਰਬੀ ਪਾਕਿਸਤਾਨ ਨੂੰ ਪਾਰ ਕਰਨ ਤੋਂ ਪਹਿਲਾਂ ਸਮੁੰਦਰੀ ਕਿਨਾਰੇ ਦੇ ਨਾਲ ਨਾਲ ਰਸ ਅਲ ਹੱਦ ਵੱਲ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਹੋਰ ਸਮੂਹ ਅੰਦਰੂਨੀ ਪ੍ਰਜਨਣ ਵਾਲੇ ਖੇਤਰਾਂ ਤੋਂ ਦੁਬਈ ਚਲੇ ਗਏ । 

PunjabKesari

ਸਾਊਦੀ ਅਰੇਬੀਆ : 
ਇੱਥੇ ਨੇਲ, ਗਾਸਿਮ, ਵਾਦੀ ਦਾਵਾਸਿਰ ਅਤੇ ਨਜ਼ਰਾਂ ਵਿੱਚ ਨਾਬਾਲਗ ਅਤੇ ਬਾਲਗ ਟਿੱਡਿਆਂ ’ਤੇ ਕਾਬੂ ਪਾਉਣ ਲਈ ਕੰਟਰੋਲ ਆਪ੍ਰੇਸ਼ਨ ਚੱਲ ਰਹੇ ਹਨ । 

ਪੂਰਬੀ ਅਫਰੀਕਾ 
ਪੂਰਬੀ ਅਫ਼ਰੀਕਾ ਵਿੱਚ ਮੌਜੂਦਾ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ, ਜਿੱਥੇ ਕੀਨੀਆ ਇਥੋਪੀਆ ਅਤੇ ਸੋਮਾਲੀਆ ਨੂੰ ਅਨਾਜ ਦੀ ਸੁਰੱਖਿਆ ਅਤੇ ਰੋਜ਼ੀ ਰੋਟੀ ਲਈ ਬੇਮਿਸਾਲ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਪ੍ਰਜਨਣ ਤੋਂ ਨਵੇਂ ਝੁੰਡ ਅੱਧ ਜੂਨ ਤੋਂ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਇਹ ਡਰ ਹੈ ਕਿ ਝੁੰਡ ਗਰਮੀਆਂ ਦੇ ਪ੍ਰਜਨਣ ਵਾਲੇ ਖੇਤਰਾਂ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਨਾਲ-ਨਾਲ ਸੁਡਾਨ ਅਤੇ ਸ਼ਾਇਦ ਪੱਛਮੀ ਅਫ਼ਰੀਕਾ ਵਿੱਚ ਪਰਵਾਸ ਕਰਨਗੇ। 

ਪੱਛਮੀ ਅਫਰੀਕਾ 
ਇੱਥੇ ਭਾਵੇਂ ਮੌਜੂਦਾ ਖ਼ਤਰਾ ਘੱਟ ਹੈ ਪਰ ਮੀਂਹ, ਹਵਾਵਾਂ ਅਤੇ ਅਰਬ ਪੂਰਬੀ ਅਫ਼ਰੀਕਾ ਵਿੱਚ ਟਿੱਡੀਆਂ ਦੀ ਸਥਿਤੀ ਦੇ ਆਧਾਰ ’ਤੇ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਖਤਰਨਾਕ ਰੂਪ ਵਿੱਚ ਬਦਲ ਸਕਦਾ ਹੈ ।


author

rajwinder kaur

Content Editor

Related News