ਮਸ਼ਹੂਰ TikTok ਸਟਾਰ ਦਾ 25 ਸਾਲ ਦੀ ਉਮਰ 'ਚ ਦਿਹਾਂਤ

Tuesday, Oct 08, 2024 - 10:56 AM (IST)

ਮਸ਼ਹੂਰ TikTok ਸਟਾਰ ਦਾ 25 ਸਾਲ ਦੀ ਉਮਰ 'ਚ ਦਿਹਾਂਤ

ਵੈੱਬ ਡੈਸਕ- ਸੋਸ਼ਲ ਮੀਡੀਆ 'ਤੇ 1 ਕਰੋੜ ਤੋਂ ਵੱਧ ਫਾਲੋਅਰਜ਼ ਵਾਲੇ ਮਸ਼ਹੂਰ TikTok ਸਟਾਰ ਟੇਲਰ ਰੂਸੋ ਗ੍ਰਿਗ ਨਹੀਂ ਰਹੀ। ਟੇਲਰ ਦਾ ਸਿਰਫ਼ 25 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਹ ਦੁਖਦਾਇਕ ਖ਼ਬਰ ਉਨ੍ਹਾਂ ਦੇ ਪਤੀ ਕੈਮਰਨ ਗ੍ਰਿਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਉਨ੍ਹਾਂ ਇਸ ਦਿਲ ਦਹਿਲਾਉਣ ਵਾਲੀ ਖ਼ਬਰ ਨੂੰ ਸਾਂਝਾ ਕੀਤਾ ਹੈ ਅਤੇ ਇਸ ਔਖੀ ਘੜੀ ਵਿੱਚ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਲਈ, ਉਸ ਨੇ ਫੈਨਜ਼ ਨਾਲ GoFundMe ਪੇਜ ਦਾ ਇੱਕ ਲਿੰਕ ਸਾਂਝਾ ਕੀਤਾ ਹੈ। ਦੂਜੇ ਪਾਸੇ TikTok ਸਟਾਰ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਰੇਸ਼ਾਨ ਹੋ ਗਏ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਪਤੀ ਨੇ ਲਿਖੀ ਇੱਕ ਭਾਵੁਕ ਪੋਸਟ 
TikTok ਸਟਾਰ ਟੇਲਰ ਰੂਸੋ ਗ੍ਰਿਗ ਦੀ ਛੋਟੀ ਉਮਰ 'ਚ ਮੌਤ ਦਾ ਕਾਰਨ ਕੀ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਉਸ ਦੇ ਪਤੀ ਕੈਮਰਨ ਗ੍ਰਿਗ ਦਾ ਕਹਿਣਾ ਹੈ ਕਿ ਉਸ ਨੂੰ ਹੁਣ ਦਰਦ ਨਹੀਂ ਹੈ, ਉਸ ਨੂੰ ਮੁਕਤੀ ਮਿਲ ਗਈ ਹੈ। ਕੈਮਰਨ ਨੇ ਆਪਣੀ ਪੋਸਟ 'ਚ ਲਿਖਿਆ ਟੇਲਰ ਨੇ ਇਸ ਪਿਛਲੇ ਸਾਲ ਬਹੁਤ ਦਰਦ ਝੱਲਿਆ ਹੈ। ਉਸ ਨੇ ਬਹੁਤ ਸਾਰੇ ਦੁੱਖ ਝੱਲੇ ਹਨ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ੀਆਂ ਦਿੱਤੀਆਂ ਹਨ।ਕੈਮਰਨ ਗ੍ਰਿਗ ਨੇ ਅੱਗੇ ਕਿਹਾ, 'ਟੇਲਰ ਬਹੁਤ ਮਜ਼ਬੂਤ ​​ਅਤੇ ਬਹਾਦਰ ਸੀ। ਰੱਬ 'ਚ ਉਸ ਦਾ ਵਿਸ਼ਵਾਸ ਉਸ ਨੂੰ ਹਮੇਸ਼ਾਂ ਚੁਣੌਤੀਆਂ ਵਿੱਚੋਂ ਬਾਹਰ ਲਿਆਇਆ। ਉਸ ਨੇ ਮੇਰੀ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ। ਉਸ ਦੀ ਮ੍ਰਿਤਕ ਦੇਹ ਸਾਡੇ ਕੋਲ ਹੈ ਅਤੇ ਉਸ ਦੇ ਅੰਗ ਦਾਨ ਕਰਨ ਲਈ ਮਸ਼ੀਨਾਂ ਰਾਹੀਂ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਜਾ ਰਿਹਾ ਹੈ। ਭਾਵੇਂ ਉਸ ਦਾ ਧਰਤੀ ਉੱਤੇ ਸਰੀਰ ਹੁਣ ਕੰਮ ਨਹੀਂ ਕਰ ਸਕਦਾ, ਟੇਲਰ ਦੀ ਆਤਮਾ ਸਾਡੀਆਂ ਯਾਦਾਂ 'ਚ ਹਮੇਸ਼ਾਂ ਜ਼ਿੰਦਾ ਰਹੇਗੀ।

ਪ੍ਰਸ਼ੰਸਕਾਂ ਨੂੰ ਮਦਦ ਦੀ ਅਪੀਲ ਕੀਤੀ
ਆਪਣੀ ਪੋਸਟ 'ਚ ਗ੍ਰਿਗ ਨੇ ਇਹ ਵੀ ਲਿਖਿਆ, 'ਮੈਂ ਜਾਣਦਾ ਹਾਂ ਕਿ ਉਸ ਨੂੰ ਹੁਣ ਕੋਈ ਦਰਦ ਨਹੀਂ ਹੈ, ਉਸ ਦਾ ਸਰੀਰ ਯਿਸੂ ਦੇ ਨਾਮ 'ਤੇ ਪੂਰਾ ਹੋ ਗਿਆ ਹੈ ਅਤੇ ਉਸ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ। ਅਸੀਂ ਸਿਰਫ਼ ਪਰਮੇਸ਼ਵਰ ਦਾ ਧੰਨਵਾਦ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕੈਮਰਨ ਗ੍ਰਿਗ ਨੇ ਆਪਣੇ ਪ੍ਰਸ਼ੰਸਕਾਂ ਤੋਂ ਆਰਥਿਕ ਮਦਦ ਦੀ ਮੰਗ ਵੀ ਕੀਤੀ। ਉਸਨਨੇ ਕਿਹਾ ਕਿ ਉਸ ਦੇ ਕੋਲ ਬੀਮਾ ਨਹੀਂ ਹੈ, ਇਸ ਲਈ ਉਸ ਨੇ GoFundMe ਪੰਨਾ ਸਾਂਝਾ ਕੀਤਾ। ਇਹ ਵੀ ਦੱਸਿਆ ਕਿ ਹੁਣ ਤੱਕ 25,000 ਡਾਲਰ (ਕਰੀਬ 20 ਕਰੋੜ ਰੁਪਏ) ਇਕੱਠੇ ਹੋ ਚੁੱਕੇ ਹਨ।

ਪਿਛਲੇ ਸਾਲ ਹੋਇਆ ਸੀ ਵਿਆਹ 
ਧਿਆਨ ਯੋਗ ਹੈ ਕਿ ਟੇਲਰ ਰੂਸੋ ਗ੍ਰਿਗ ਦੇ ਟਿੱਕ ਟਾਕ 'ਤੇ 1.4 ਮਿਲੀਅਨ ਯਾਨੀ 1 ਕਰੋੜ ਤੋਂ ਵੱਧ ਫਾਲੋਅਰਜ਼ ਹਨ। ਉਸ ਦੀ ਆਖਰੀ ਇੰਸਟਾਗ੍ਰਾਮ ਪੋਸਟ 26 ਸਤੰਬਰ ਦੀ ਹੈ, ਜਿਸ ਵਿਚ ਟੇਲਰ ਆਪਣੇ ਪਾਲਤੂ ਕੁੱਤੇ ਨਾਲ ਮਸਤੀ ਕਰਦੀ ਨਜ਼ਰ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਟੇਲਰ ਰੂਸੋ ਅਤੇ ਕੈਮਰਨ ਗ੍ਰਿਗ ਨੇ ਸਾਲ 2021 ਵਿੱਚ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਵੇਂ ਪਹਿਲੀ ਵਾਰ ਇੰਸਟਾਗ੍ਰਾਮ ਰਾਹੀਂ ਮਿਲੇ ਸਨ। ਇਸ ਤੋਂ ਬਾਅਦ ਦੋਹਾਂ ਨੇ 2023 'ਚ ਵਿਆਹ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News