The social network : ਸਾਈਬਰ ਅਪਰਾਧ ਤੋਂ ਹੋ ਜਾਵੋ ਸਾਵਧਾਨ, ਹੋ ਸਕਦੈ ਖਤਰਾ

08/21/2020 12:45:34 PM

ਆਸ਼ੀਆ ਪੰਜਾਬੀ

ਸਾਈਬਰ ਕ੍ਰਾਈਮ ਅਪਰਾਧਿਕ ਗਤੀਵਿਧੀ ਹੈ ਜੋ ਕੰਪਿਊਟਰ ,ਕੰਪਿਊਟਰ ਨੈੱਟਵਰਕ ਜਾਂ ਇੱਕ ਨੈੱਟਵਰਕ ਉਪਕਾਰਨ ਨੂੰ ਨਿਸ਼ਾਨਾ ਬਣਾਉਂਦੀ ਹੈ। 

ਸਭ ਤਾਂ ਨਹੀਂ ਪਰ ਜ਼ਿਆਦਾਤਰ ਸਾਈਬਰ ਕ੍ਰਾਈਮ ਸਾਈਬਰ ਅਪਰਾਧੀ ਜਾਂ ਹੈਕਰਜ਼ ਦੁਆਰਾ ਕੀਤੇ ਜਾਂਦੇ ਹਨ, ਜਾਂ ਜੋ ਪੈਸੇ ਕਮਾਉਣਾ ਚਾਹੁੰਦੇ ਹਨ। ਕੁੱਝ ਸਾਈਬਰ ਅਪਰਾਧੀ ਸੰਗਠਿਤ ਹੁੰਦੇ ਹਨ ਜੋ ਉੱਨਤ ਤਕਨੀਕਾਂ ਦੀ ਵਰਤੋਂ ਕਰਕੇ ਸਾਈਬਰ ਕ੍ਰਾਈਮ ਨੂੰ ਅੰਜਾਮ ਦਿੰਦੇ ਹਨ। ਕਈ ਵਾਰ ਸਾਈਬਰ ਕ੍ਰਾਈਮ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸੰਸਥਾ ਦੁਆਰਾ ਵੀ ਕੀਤਾ ਜਾਂਦਾ ਹੈ। 

ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਇੰਟਰਨੇਟ ਪ੍ਰਚਲਿਤ ਹੋਣ ਕਾਰਨ ਸਾਈਬਰ ਕ੍ਰਾਈਮ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੱਜ ਕੱਲ੍ਹ ਛੋਟੇ ਬੱਚੇ ਤੋਂ ਲੈਕੇ ਹਰ ਉਮਰ ਵਰਗ ਦਾ ਬੰਦਾ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਬੱਚੇ ਵੀਡੀਓ ਗੇਮ੍ਸ ਦੇ ਆਦੀ ਹੋ ਚੁੱਕੇ ਹਨ। ਛੋਟੀ ਉਮਰ 'ਤੇ ਘੱਟ ਸਮਝ ਦੇ ਚਲਦਿਆਂ ਉਹਨਾਂ ਦੇ ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ਦੇ ਮੌਕੇ ਵਧੇਰੇ ਹੁੰਦੇ ਹਨ। ਇਸ ਲਈ ਸਕੂਲ ,ਕਾਲਜ ਅਤੇ ਯੂਨੀਵਰਸਿਟੀਆਂ ਦੁਆਰਾ ਸਾਈਬਰ ਅਪਰਾਧ ਬਾਰੇ ਬੱਚਿਆਂ ਨੂੰ ਜਾਗਰੂਕ ਕਰ, ਉਹਨਾਂ ਦੇ ਨੁਕਸਾਨ ਅਤੇ ਚਾਲਾਂ , ਇਸ ਤੋਂ ਬਚਾਅ 'ਤੇ ਇਸਦੇ ਸ਼ਿਕਾਰ ਬਣਨ ਦੇ ਜ਼ੋਖ਼ਮ ਨੂੰ ਘੱਟ ਕਰਨ ਬਾਰੇ ਉੱਚਿਤ ਟ੍ਰੇਨਿੰਗ ਦਿੱਤੀ ਜਾਣੀ ਲਾਜ਼ਮੀ ਹੈ। 

ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ, ਜਾਣੋ ਕਿਵੇਂ

2017 ਦੇ ਇੱਕ ਸਰਵੇ ਮੁਤਾਬਕ 83 ਫ਼ੀਸਦ ਯੂਨੀਵਰਸਿਟੀਆਂ ਸਾਈਬਰ ਕ੍ਰਾਈਮ ਦੇ ਵਿਰੁੱਧ ਸਟਾਫ ਮੈਂਬਰਾਂ ਨੂੰ ਸਿਖਲਾਈ ਪ੍ਰਦਾਨ ਕਰਦੀਆਂ ਹਨ, ਜੋ ਕਿ 46 ਫ਼ੀਸਦ ਮਾਮਲਿਆਂ 'ਚ ਜ਼ਰੂਰੀ ਵੀ ਹੈ। ਇਸ ਤੋਂ ਇਲਾਵਾ 40 ਫੀਸੈਂਡ ਵਿਦਿਆਰਥੀਆਂ ਨੂੰ ਵੀ ਸਿਖਲਾਈ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਪਰ ਸਿਰਫ 8 ਫ਼ੀਸਦ ਵਿਦਿਆਰਥੀਆਂ ਨੂੰ ਹੀ ਕੋਰਸ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ। 

ਗਣੇਸ਼ ਜੀ ਦੀਆਂ ਵੱਖ-ਵੱਖ ਮੂਰਤੀਆਂ ਦੇ ਜਾਣੋ ਅਰਥ, ਮੂਰਤੀ ਸਥਾਪਨਾ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਪਰ ਸਮੇਂ ਦੀ ਮੰਗ ਹੈ ਕਿ ਸਟਾਫ 'ਤੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਵਿਰੁੱਧ ਜਾਣਕਾਰੀ 'ਤੇ ਚੰਗੇ ਅਭਿਆਸ ਦੀ ਜ਼ਰੂਰਤ ਹੈ। ਵਿਦਿਆਰਥੀਆਂ ਵੀ ਕਈ ਵਾਰ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦੇ ਹਨ। ਜਿਵੇਂ  ਫੇਕ ਪ੍ਰੋਫਾਈਲ, ਇਸ ਸਮੱਸਿਆ ਦਾ ਵਧੇਰੇ ਸਾਹਮਣਾ ਕੁੜੀਆਂ ਨੂੰ ਕਰਨਾ ਪੈਂਦਾ ਹੈ। ਕਈ ਵਾਰ ਬਦਲੇ ਦੀ ਭਾਵਨਾ ਜਾਂ ਕਿਸੇ ਹੋਰ ਰੰਜਿਸ਼ ਦੇ ਚਲਦਿਆਂ ਕਿਸੇ ਦੂਜੇ ਵਿਦਿਆਰਥੀ ਦੀ ਝੂਠੀ ਪ੍ਰੋਫਾਈਲ ਬਣਾਕੇ ਉਸਦੇ ਸਕੇ ਸਬੰਧੀਆਂ ਨੂੰ ਸੁਨੇਹੇ ਜਾਂ ਅਭੱਦਰ ਟਿੱਪਣੀ ਕੀਤੀ ਜਾਂਦੀ ਹੈ। ਅਜਿਹੀ ਸਥਿਤੀ 'ਚ ਨੇੜਲੇ ਪੁਲਿਸ ਥਾਣੇ 'ਚ ਸ਼ਿਕਾਇਤ ਕਰਨੀ ਚਾਹੀਦੀ ਹੈ। 

ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਵੀਡੀਓ ਗੇਮ੍ਸ ਨੂੰ ਅਪਡੇਟ ਕਰਨ ਲਈ ਕਈ ਵਾਰ ਬੱਚੇ ਮਾਪਿਆਂ ਦੇ ਕਾਰਡ ਦੀ ਵੀ ਵਰਤੋਂ ਕਰਦੇ ਹਨ ,ਜਿਸ ਕਰਨ ਕਾਰਡ ਦੇ ਵੇਰਵੇ ਉਨ੍ਹਾਂ ਵੈਬਸਾਈਟਾਂ 'ਤੇ ਸਾਂਝੇ ਹੋ ਜਾਂਦੇ ਹਨ 'ਤੇ ਜਮਾਂ ਰਾਸ਼ੀ ਦਾ ਵੱਡਾ ਹਿੱਸਾ ਹਥਿਆ ਲਿਆ ਜਾਂਦਾ ਹੈ। 
ਇਸ ਲਈ ਬੱਚਿਆਂ ਦੀ ਸਿਖਲਾਈ ਮੁਤਾਬਕ ਇਹ ਯਕੀਨੀ ਬਣਾਇਆ ਜਾਵੇ ਕਿ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਉਹ ਸੌਖੀ 'ਤੇ ਸੁਰੱਖਿਅਤ ਜ਼ਿੰਦਗੀ ਜੀ ਸਕਣ। ਇਸ ਲਈ ਕੁੱਝ ਗੱਲਾਂ ਦਾ ਖਿਆਲ ਰੱਖਣ ਦੀ ਬੇਹੱਦ ਲੋੜ ਹੈ :

1. ਸ਼ੱਕੀ Apps ਦੀ ਜਾਂਚ :- ਉਦਾਹਰਣ ਵਜੋਂ , ਕੈਲਕੁਲੇਟਰ ਐਪ ਤੁਹਾਡੇ ਫੋਨ ਦੇ ਕੈਮਰੇ ਤੱਕ ਪੁਹੰਚਣ ਦੀ ਇਜਾਜ਼ਤ ਕਿਉਂ ਮੰਗ ਰਹੀ ਹੈ ? ਜਦੋਂ ਕਿ ਇਸਦੀ ਲੋੜ ਨਹੀਂ ਹੈ। ਇਸਦਾ ਮਨੋਰਥ ਜਾਸੂਸੀ ਕਰਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਆਪਣੀ ਸਮਝ ਨੂੰ ਲਾਗੂ ਕਰੋ। ਕਦੇ ਵੀ ਬੇ-ਲੋੜੀਆਂ ਸ਼ਰਤਾਂ ਨੂੰ ਪੂਰਾ ਨਾ ਕਰੋ। 

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

2. ਜੇਕਰ ਤੁਸੀਂ ਕੋਈ ਅਣਚਾਹਿਆ ਈ-ਮੇਲ ਪ੍ਰਾਪਤ ਕਰਦੇ ਹੋ ,ਜਿਸ ਬਾਰੇ ਤੁਸੀਂ ਨਹੀਂ ਜਾਣਦੇ ਜਾਂ ਕਿਸੇ ਅਣਜਾਣ ਵਿਅਕਤੀ ਦੁਆਰਾ ਭੇਜਿਆ ਗਿਆ ਹੋਵੇ ਤਾਂ ਉਸ ਲਿੰਕ 'ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

3. ਕਈ ਵਾਰ ਕਿਸੇ ਸਵਾਲ ਦਾ ਜਵਾਬ ਦੇਣ 'ਤੇ ਪੈਸੇ ਜਿੱਤਣ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਬੈਂਕ ਵੇਰਵੇ ਸੌਂਪਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਨਿੱਜੀ ਵੇਰਵਿਆਂ ਨੂੰ ਜਨਤਕ ਕਰਕੇ ਤੁਸੀਂ ਵੱਡਾ ਨੁਕਸਾਨ ਉਠਾ ਸਕਦੇ ਹੋ। 

4. ਕੰਪਿਊਟਰ 'ਚ ਐਂਟੀਵਾਇਰਸ ਸੌਫਟਵੇਅਰ ਸਥਾਪਿਤ ਕਰੋ। ਨਿਯਮਤ ਤੌਰ 'ਤੇ ਬੈਕਅੱਪ ਅਤੇ ਸਾਫਟਵੇਅਰ ਨੂੰ ਅਪਡੇਟ ਕਰਦੇ ਰਹੋ। 

5. ਜਨਤਕ Wi-fi  ਦਾ ਇਸਤੇਮਾਲ ਕਰਦੇ ਸਮੇਂ ਸੰਵੇਦਨਸ਼ੀਲ ਜਾਣਕਾਰੀ ਨੂੰ ਸੰਚਾਰਿਤ ਕਰਨ ਵਿੱਚ ਬੇਹੱਦ ਸਾਵਧਾਨੀ ਵਰਤੋ।


rajwinder kaur

Content Editor

Related News