SBI ਡੈਬਿਟ ਕਾਰਡ ਗੁੰਮ ਹੋ ਗਿਆ ਹੈ ਤਾਂ ਇੰਝ ਪਾ ਸਕਦੇ ਹੋ ਦੁਬਾਰਾ

11/15/2018 12:50:14 PM

ਨਵੀਂ ਦਿੱਲੀ—ਭੱਜ-ਦੌੜ ਭਰੀ ਇਸ ਜਿੰਦਗੀ 'ਚ ਅਸੀਂ ਸਭ ਦਾ ਸਾਹਮਣਾ ਕਦੇ ਨਾ ਕਦੇ ਏ.ਟੀ.ਐੱਮ. ਕ੍ਰੈਡਿਟ ਕਾਰਡ ਜਾਂ ਕੋਈ ਹੋਰ ਕਾਰਡ ਗੁੰਮ ਹੋਣ ਦਾ ਸਾਹਮਣਾ ਕਰਦੇ ਹੀ ਹਾਂ। ਜੇਕਰ ਤੁਸੀਂ ਐੱਸ.ਬੀ.ਆਈ.ਡੈਬਿਟ ਕਾਰਡ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਖਾਸ ਤੁਹਾਡੇ ਲਈ ਹੈ। ਜੇਕਰ ਤੁਸੀਂ ਐੱਸ.ਬੀ.ਆਈ. ਡੈਬਿਟ ਕਾਰਡ ਗੁੰਮ ਹੋ ਜਾਵੇ ਤਾਂ ਚਿੰਤਿਤ ਹੋਣ ਦੇ ਥਾਂ 'ਤੇ ਤੁਰੰਤ ਸੁਰੱਖਿਆ ਉਪਾਅ ਕਰੋ ਅਤੇ ਇਸ ਸਟੈਪਸ ਨੂੰ ਫੋਲੋ ਕਰੋ। 
ਕਾਰਡ ਖੋਹਣ ਦੀ ਸਥਿਤੀ 'ਚ ਤੁਰੰਤ ਪ੍ਰਭਾਵ ਨਾਲ ਉਸ ਨੂੰ ਬਲਾਕ ਕਰਵਾਓ, ਤਾਂ ਜੋ ਕੋਈ ਵੀ ਉਸ ਕਾਰਡ ਦੀ ਗਲਤ ਵਰਤੋਂ ਨਾ ਕਰ ਪਾਵੇ। ਸਟੇਟ ਬੈਂਕ ਦੇ ਕਾਨਟੈਕਸ ਸੈਂਟਰ 'ਤੇ ਜਾ ਕੇ ਇਨ੍ਹਾਂ ਨੰਬਰਾਂ 'ਤੇ ਕਾਲ ਕਰੋ ਅਤੇ 1800112211, 18004253800 ਕਾਰਡ ਬਲਾਕ ਕਰਵਾ ਸਕਦੇ ਹੋ। ਇੰਟਰਨੈੱਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਦੇ ਰਾਹੀਂ ਵੀ ਕਾਰਡ ਬਲਾਕ ਹੋ ਸਕਦਾ ਹੈ। ਯੋਨੋ ਐਪ ਅਤੇ ਐੱਸ.ਐੱਮ.ਐੱਸ. ਦੇ ਰਾਹੀਂ ਵੀ ਕਾਰਡ ਬਲਾਕ ਕਰ ਸਕਦੇ ਹੋ, ਜਿਸ ਦੀ ਸੂਚਨਾ ਤੁਹਾਡੇ ਰਜਿਸਟਰਡ ਮੋਬਾਇਲ 'ਤੇ ਆ ਜਾਵੇਗੀ। ਡੈਬਿਟ ਕਾਰਡ ਖੋਹ ਜਾਣ ਦੇ ਬਾਅਦ ਫਿਰ ਤੋਂ ਪਾਉਣ ਲਈ ਇਹ ਉਪਾਅ ਹੈ ਜਿਸ ਦਾ ਸਹਾਰਾ ਲਿਆ ਜਾ ਸਕਦਾ ਹੈ।
ਮੋਬਾਇਲ ਐਪ ਦੇ ਰਾਹੀਂ ਡੈਬਿਟ ਕਾਰਡ ਅਪਲਾਈ ਕਰਨ ਦੇ ਲਈ ਐੱਸ.ਬੀ.ਆਈ. ਕਾਰਡ ਮੋਬਾਇਲ ਐਪ 'ਤੇ ਜਾਵੋ ਅਤੇ ਮੈਨਿਊ ਟੈਬ ਦੇ ਲੈਫਟ 'ਚ ਸਰਵਿਸ ਰਿਕਵੈਸਟ 'ਤੇ ਟੈਪ ਕਰੋ। ਇਥੇ ਰੀਇਸ਼ੂ ਜਾਂ ਰੀਪਲੇਸ ਕਾਰਡ ਆਪਸ਼ਨ ਸਿਲੈਕਟ ਕਰੋ ਅਤੇ ਕਾਰਡ ਨੰਬਰ ਦੇ ਨਾਲ ਸਬਮਿਟ ਕਰੋ। ਨੈੱਟ ਬੈਂਕਿੰਗ ਅਤੇ ਯੋਨੋ ਐਪ ਦੇ ਰਾਹੀਂ ਵੀ ਤੁਸੀਂ ਦੁਬਾਰਾ ਕਾਰਡ ਦੇ ਲਈ
ਅਪਲਾਈ ਕਰ ਸਕਦੇ ਹਨ। ਉਸ ਦੇ ਲਈ ਵੀ ਤੁਹਾਨੂੰ ਦੱਸੇ ਦਿਸ਼ਾ-ਨਿਰਦੇਸ਼ਾਂ ਨੂੰ ਫੋਲੋ ਕਰਨਾ ਹੋਵੇਗਾ। 
ਇਸ ਤੋਂ ਇਲਾਵਾ ਤੁਸੀਂ ਨਜ਼ਦੀਕੀ ਐੱਸ.ਬੀ.ਆਈ. ਬ੍ਰਾਂਚ ਜਾ ਕੇ ਗਾਹਕ ਸਹਾਇਤਾ ਕੇਂਦਰ 'ਤੇ ਸੰਪਰਕ ਕਰੋ। ਉਥੇ ਆਪਣੇ ਕਾਰਡ ਗੁੰਮ ਹੋ ਜਾਣ ਦੇ ਬਾਰੇ 'ਚ ਸੂਚਨਾ ਦਿਓ। ਜਿਸ ਦੇ ਬਾਅਦ ਤੁਹਾਨੂੰ ਕਾਗਜ਼ੀ ਪ੍ਰਕਿਰਿਆ ਅਤੇ ਪਛਾਣ ਪੱਤਰ ਦਿਖਾਉਣ ਦੇ ਬਾਅਦ ਨਵੇਂ ਕਾਰਡ ਇਸ਼ੂ ਦੇ ਲਈ ਤੁਹਾਡੀ ਅਰਜ਼ੀ ਜਮਾ ਹੋ ਜਾਵੇਗੀ। 


Aarti dhillon

Content Editor

Related News