ਸਦਗੁਰੂ ਦੀ ਮਿੱਟੀ ਬਚਾਓ ਯਾਤਰਾ ਭਾਰਤ ਪਹੁੰਚੀ

Saturday, May 28, 2022 - 07:53 PM (IST)

ਸਦਗੁਰੂ ਦੀ ਮਿੱਟੀ ਬਚਾਓ ਯਾਤਰਾ ਭਾਰਤ ਪਹੁੰਚੀ

ਯੂਰਪ ਅਤੇ ਮੱਧ ਪੂਰਬ ਨੂੰ ਪਾਰ ਕਰਨ ਪਿੱਛੋਂ ਅਤੇ ਇਕੱਲੇ ਮੋਟਰਸਾਈਕਲ ਯਾਤਰਾ ਦੁਆਰਾ 26 ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ,ਸਦਗੁਰੂਭਾਰਤ ਵਿਚ ਦਾਖਲ ਹੋਣਗੇ ਅਤੇ ਮਿੱਟੀ ਦੇ ਅਲੋਪ ਹੋ ਜਾਣ ਬਾਰੇ ਜਾਗਰੂਕਤਾ ਫੈਲਾਉਣ ਲਈ 25 ਦਿਨਾਂ ਵਿਚ 9 ਰਾਜਾਂ ਦੀ ਯਾਤਰਾ ਕਰਨਗੇ। ਗੱਲ ਕਰਨ ਦਾ, ਗੱਲ ਦਾ ਪ੍ਰਚਾਰ ਕਰਨ ਦਾ ਸਮਾਂ ਖਤਮ ਹੋ ਗਿਆ ਹੈ ਅਸੀਂ ਇਕ ਜਗ੍ਹਾ ਆ ਗਏ ਹਾਂ, ਜਿੱਥੇ ਜੇਕਰ ਦੁਨੀਆ ਦੇ ਦੇਸ਼ਾਂ ਵਿਚ ਕੋਈ ਮਹੱਤਵਪੂਰਨ ਨੀਤੀ ਪਰਿਵਰਤਨ ਨਹੀਂ ਹੁੰਦਾ ਹੈ, ਤਾਂ ਅਸੀਂ ਕੁਝ ਨਹੀਂ ਕਰ ਸਕਾਂਗੇ।ਸਦਗੁਰੂ ਨੇ,ਜੋ ਕਿ ਇਸ਼ਾ ਫਾਉਂਡੇਸ਼ਨ ਦੇ ਬਾਨੀ ਹਨ, ਪੈਰਿਸ, ਫਰਾਂਸ ਵਿੱਚ, ਮਿੱਟੀ ਬਚਾਓ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਧਰਤੀ ਦਾ ਉਹ ਉਜਾੜਾ ਰੋਕਣ ਲਈ ਸਮੇਂ ਦੇ ਵਿਰੁੱਧ ਦੌੜ ਦਾ ਜ਼ਿਕਰ ਕਰ ਰਹੇ ਸਨ, ਭਵਿੱਖ ਵਿੱਚ ਸਾਡੇ ਗ੍ਰਹਿ ਤੇ ਆਉਣ ਵਾਲੀ ਆਪਦਾ ਵੱਡੀ ਹੋ ਰਹੀ ਹੈ ,ਕਿਉਂਕਿ ਉਪਜਾਉ ਮਿੱਟੀ ਤੇਜ਼ੀ ਨਾਲ ਰੇਤ ਵਿਚ ਬਦਲਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਖਾਦ ਅਤੇ ਖੇਤੀਬਾੜੀ ਸੰਗਠਨ (ਐਫ ਏ ਓ) ਚੇਤਾਵਨੀ ਦਿੰਦਾ ਹੈ ਕਿਇਸ ਮਾਰੁਥਲੀਕਰਨ ਕਾਰਨ 2045 ਤੱਕ ਭੋਜਨ ਉਤਪਾਦਨ ਵਿੱਚ 40% ਗਿਰਾਵਟ ਆ ਸਕਦੀ ਹੈ, ਜਦੋਂ ਕਿ ਦੁਨੀਆ ਦੀ ਆਬਾਦੀ 9 ਅਰਬ ਨੂੰ ਪਾਰ ਕਰ ਜਾਵੇਗੀ। ਸੰਕਟ ਦਾ ਪ੍ਰਭਾਵ- ਘੱਟ ਤੋਂ ਘੱਟ ਵੀ ਕਿਹਾ ਜਾਵੇ ਤਾਂ- ਭੋਜਨ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦਾ ਹੈ ਜਿਸ ਕਾਰਨ ਭਿਆਨਕ ਅਨੁਪਾਤ ਵਿੱਚ ਮਨੁੱਖੀ ਸੰਕਟ ਦਾ ਸਾਹਮਣੇ ਆਉਂਦਾ ਦਿਖਾਈ ਦਿੰਦਾ ਹੈ। ਆਖਰਕਾਰ, ਕੀ ਅਸੀਂ ਉਨ੍ਹਾਂ ਤੋਂ ਸੱਭਿਅਕ ਵਿਵਹਾਰ ਦੀ ਉਮੀਦ ਕਰ ਸਕਦੇ ਹਾਂ ਜਿਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ?

PunjabKesari

ਮਿੱਟੀ ਲਈ ਯਾਤਰਾ
ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ, 21 ਮਾਰਚ, 2022 ਨੂੰ, ਸਦਗੁਰੂ ਨੇ ਆਪਣੇ ਮਿੱਟੀ ਬਚਾਓ ਅਭਿਆਨ ਦੇ ਹਿੱਸੇ ਦੇ ਰੂਪ ਵਿੱਚ, ਮਿੱਟੀ ਦੀ ਕਟੌਤੀ ਨੂੰ ਰੋਕਣ ਅਤੇ ਇਹਦੇ ਬੁਰੇ ਪ੍ਰਭਾਵ ਨੂੰ ਵਾਪਸ ਠੀਕ ਦਿਸ਼ਾ ਵਿੱਚ ਲਿਆਉਣ ਲਈ ਤਤਕਾਲ ਉਪਰਾਲੇ ਦੇ ਤਹਿਤ ਯੂਰਪ, ਮੱਧ ਪੂਰਬ ਅਤੇ ਭਾਰਤ ਵਿਚੋਂ ਲੰਘਣ ਵਾਲੀ ਇੱਕ ਕੱਲੇ ਮੋਟਰਸਾਈਕਲ ਸਵਾਰ ਦੀ ਯਾਤਰਾ ਸ਼ੁਰੂ ਕੀਤੀ। ਇਹ ਅਭਿਆਨ ਦੇਸ਼ਾਂ ਵਿੱਚ ਨਾਗਰਿਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਦੇਸ਼ਾਂ ਵਿੱਚ ਮਿੱਟੀ ਨੂੰ ਬਚਾਉਣ ਲਈ, ਮਿੱਟੀ ਦੇ ਅਨੁਕੂਲ ਨੀਤੀਆਂ ਤਿਆਰ ਕਰਨ ਲਈ ਪ੍ਰਸ਼ਾਸਨ ਨੂੰ ਅਪੀਲ ਕਰਦਾ ਹੈ।ਆਪਣੀ ਪੂਰੀ ਯਾਤਰਾ ਦੇ ਦੌਰਾਨ, ਸਦਗੁਰੂ ਵਿਸ਼ਵ ਜਨਤਕ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹੇ ਹਨ ਅਤੇ ਦੁਨੀਆਂ ਭਰ ਦੇ ਚੁਣੇ ਨੁਮਾਇੰਦਿਆਂ, ਨੀਤੀ ਨਿਰਮਾਤਾਵਾਂ,ਵਿਗਿਆਨੀਆਂ, ਪ੍ਰਭਾਵਸ਼ਾਲੀ ਮੀਡੀਆ ਅਤੇ ਨਾਗਰਿਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਮਰਥਨ ਜੁਟਾਉਣ ਅਤੇ ਮਿੱਟੀ ਬਚਾਉਣ ਲਈ ਹੱਲ ਪੇਸ਼ ਕਰਦੇ ਰਹੇ ਹਨ।

PunjabKesari

ਮਿੱਟੀ ਨੂੰ ਬਚਾਉਣ ਲਈ ਉਪਾਅ
ਮੁਹਿੰਮ ਦਾ ਮੁੱਖ ਉਦੇਸ਼ ਸਰਕਾਰਾਂ ਤੋਂ ਇਹ ਭਰੋਸਾ ਦਵਾਉਣ ਲਈ ਬੇਨਤੀ ਕਰਨਾ ਹੈ ਕਿ ਖੇਤੀ ਬਾੜੀ ਵਾਲੀ ਜ਼ਮੀਨ ਦੇ ਵਿੱਚ ਘੱਟੋ ਘੱਟ 3-6% ਜੈਵਿਕ ਸਮੱਗਰੀ ਹੋਵੇ। ਇਸ ਤੋਂ ਬਿਨਾਂ, ਸਾਰੀ ਖੇਤੀ ਯੋਗ ਮਿੱਟੀ ਵਿੱਚ ਤੇਜ਼ੀ ਨਾਲ ਕਟੌਤੀ ਹੋ ਜਾਵੇਗੀ ਅਤੇ ਮਿੱਟੀ ਰੇਤ ਵਿੱਚ ਬਦਲ ਜਾਵੇਗੀ ਜਿਸ ਵਿੱਚ ਕੋਈ ਫ਼ਸਲ ਨਹੀਂ ਉਗ ਸੱਕਦੀ , ਜਿਸ ਨਾਲ ਗਲੋਬਲ ਭੋਜਨ ਅਤੇ ਪਾਣੀ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਵਿਆਪਕ ਉਦੇਸ਼ ਬਾਰੇ ਹੋਰ ਬੋਲਦਿਆਂ ਸਦਗੁਰੂ ਨੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕਾੱਮਬੈਟ ਡੇਜਰਟੀਫਿਕੇਸ਼ਨ (UNCCD) ਦੇ ਪਾਰਟੀਆਂ ਦੇ ਸੰਮੇਲਨ (COP 15) ਦੇ 15ਵੇਂ ਸੈਸ਼ਨ ਵਿਚ, 195 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਇੱਕ ਤਿੰਨ ਸਤਰਿਏ ਰਣਨੀਤੀ ਪੇਸ਼ ਕੀਤੀ। ਆਪਣੇ ਸੰਬੋਧਨ ਵਿੱਚ ਸਦਗੁਰ ਨੇ ਇਸ ਹੱਦ ਤਕ ਪਹੁੰਚਣ ਲਈ ਆਕਰਸ਼ਕ ਪ੍ਰੋਤਸਾਹਨ ਪ੍ਰਦਾਨ ਕਰਕੇ ਕਿਸਾਨਾਂ ਲਈ ਘੱਟੋ ਘੱਟ 3-6% ਜੈਵਿਕ ਸਮੱਗਰੀ ਪ੍ਰਾਪਤ ਕਰਨ ਲਈ ਚਾਹਵਾਨ ਹੋਣ ਲਈ ਜ਼ੋਰ ਦਿੱਤਾ। ਸਦਗੁਰੂ ਨੇ ਕਿਹਾ, ਸਾਨੂੰ ਕਿਸਾਨਾਂ ਲਈ ਕਾਰਬਨ ਕ੍ਰੈਡਿਟ ਪ੍ਰੋਤਸਾਹਨ ਦੀ ਸਹੂਲਤ ਦੀ ਲੋੜ ਹੈ, ਸਦਗੁਰੂ ਨੇ ਮੌਜੂਦਾ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਸਰਲ ਕਰਨ ਦਾ ਆਹਵਾਨ ਕਰਦੇ ਹੋਏ ਕਿਹਾ ਕਿ,ਇਸ ਸਮੇਂ ਇਹ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ। ਆਪਣੀ ਤੀਜੀ ਰਣਨੀਤੀ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਸਮਝਾਇਆ ਕਿ 3-6% ਜੈਵਿਕ ਸਮੱਗਰੀ ਪੂਰੀ ਮਿੱਟੀ ਤੋਂ ਉਗਾਏ ਗਏ ਭੋਜਨ ਲਈ ਬਿਹਤਰ ਗੁਣਵੱਤਾ ਦਾ ਇੱਕ ਮਾਪ ਵਿਕਸਤ ਕਰਨ ਦੀ ਲੋੜ ਹੈ। ਜੈਵਿਕ ਕਹੇ ਜਾਣ ਵਾਲੇ ਉਤਪਾਦਾਂ ਨੂੰ ਗੈਰ-ਜੈਵਿਕ ਉਤਪਾਦਾਂ ਤੋਂ ਵੱਖ ਕਰਨ ਲਈ ਮੌਜੂਦਾ ਪ੍ਰਬੰਧਾਂ ਵਿਚ ਬਿਹਤਰ ਗੁਣਾਂ ਵਾਲੇ ਭੋਜਨ ਦੇ ਮਾਪਦੰਡ ਦਾ ਕਿਤੇ ਵਧੇਰਾ ਮਤਲਬ ਹੋਵੇਗਾ।

PunjabKesari

ਮਿੱਟੀ ਦੀ ਬਚਾਓ ਯਾਤਰਾ ਦੇ ਮੀਲ ਪੱਥਰ
ਲੰਡਨ,ਬ੍ਰਿਟੇਨ ਵਿਚ ‌ ਸ਼ੁਰੂ ਹੋਈ ਸਦਗੁਰੂ ਦੀ 100 ਦਿਨ , 30000 ਕਿਲੋਮੀਟਰ ਦੀ‌ ਯਾਤਰਾ, ਹੁਣ ਤੱਕ ਬਹੁਤ ਸਾਰੇ ਯੂਰਪੀਅਨ ਅਤੇ ਮਿਡਲ ਈਸਟ ਦੇਸ਼ਾਂ ਵਿਚੋਂ ਗੁਜ਼ਰ ਚੁੱਕੀ ਹੈ। ਮੁਹਿੰਮ ਦੀ ਸ਼ੁਰੂਆਤ ਦੇ ਬਾਅਦ ਤੋਂ 74 ਦੇਸ਼ ਮਿੱਟੀ ਨੂੰ ਬਚਾਉਣ ਤੇ ਕੰਮ ਕਰਨ ਲਈ ਸਹਿਮਤ ਹੋ ਗਏ ਹਨ। 7 ਕੈਰੇਬੀਅਨ ਦੇਸ਼,ਅਜ਼ਰਬਾਈਜਾਨ, ਰੋਮਾਨੀਆ ਅਤੇ ਯੂਏਈ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਮਿੱਟੀ ਦੀ ਸੁਰੱਖਿਆ ਲਈ ਨੀਤੀਆਂ ਬਣਾਉਣ ਲਈ “ਮਿੱਟੀ ਬਚਾਓ” ਦੇ ਨਾਲ ਸਮਝੌਤਾ ਗਿਆਪਨ (ਐੱਮ ਓ ਯੁ) ਤੇ ਦਸਤਖਤ ਕੀਤੇ ਹਨ। 54 ਰਾਸ਼ਟਰਮੰਡਲ ਦੇਸ਼ (ਕਾਮਨਵੈਲਥ ਨੇਸ਼ੰਜ਼), ਯੂਰਪੀਅਨ ਸੰਘ ਅਤੇ ਬਹੁਤ ਸਾਰੀਆਂ ਪੈਨ-ਯੂਰਪੀਅਨ ਸੰਸਥਾਵਾਂ ਵੀ, ਮੌਸਮ ਵਿੱਚ ਤਬਦੀਲੀ ਨੂੰ ਘਟਾਉਣ ਲਈ ਫਰਾਂਸ ਸਰਕਾਰ ਦੀ ਵੀ “4 ਪ੍ਰਤੀ 1000” ਪਹਿਲਕਦਮੀ ਸ਼ਾਮਲ ਹੈ, ਮਿੱਟੀ ਬਚਾਓ ਉਹ ਮੁਹਿੰਮ ਦਾ ਸਮਰਥਨ ਕਰਨ ਲਈ ਅੱਗੇ ਆਏ ਹਨ।ਸਭ ਤੋਂ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਗੈਰ-ਸਰਕਾਰੀ ਇਸਲਾਮੀ ਸੰਗਠਨਾਂ ਵਿਚੋਂ ਇੱਕ ਮੁਸਲਮਾਨ ਵਰਲਡ ਲੀਗ ਨੇ ਵੀ ਇਸ ਦੇ ਸਮਰਥਨ ਦਾ ਵਾਅਦਾ ਕੀਤਾ ਹੈ। ਅੰਤਰਰਾਸ਼ਟਰੀ ਸੰਸਥਾਵਾਂ ਜੋ ਵਾਤਾਵਰਣਕ ਕਿਰਿਆਵਾਂ ਦੀ ਅਗਵਾਈ ਕਰਦੀਆਂ ਹਨ , ਜਿਵੇਂ ਕਿ ਅੰਤਰਰਾਸ਼ਟਰੀ ਯੂਨੀਅਨ ਰਾਸ਼ਟਰ (ਆਈਯੂ ਸੀ ਐਨ) ਅਤੇ ਸੰਯੁਕਤ ਰਾਸ਼ਟਰ (ਯੂ.ਐਨ.) ਏਜੰਸੀਆਂ -ਸੰਯੁਕਤ ਰਾਸ਼ਟਰ ਕਨਵੈਨਸ਼ਨ ਨੂੰ ਕਮਬੈਟ ਡੈਐਜ਼ਰਟੀਫਿਕੇਸ਼ਨ (ਯੁ ਐਨ ਸੀ ਸੀ ਡੀ),ਵਰਲਡ ਫੂਡ ਪ੍ਰੋਗਰਾਮ (ਡਬਲਯੂਐਫਪੀ), ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੁ ਐਨ ਈ ਪੀ) ਮੁਹਿੰਮ ਭਾਗੀਦਾਰੀ ਲਈ ਅੱਗੇ ਆ ਗਏ ਹਨ। ਭਾਰਤ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਜਿਵੇਂ ਕਿ ਕਾਂਗਰਸ, ਭਾਜਪਾ, ‘ਆਪ’, ਟੀਆਰ ਐਸ, ਬੀਜੇਡੀ, ਐਸ ਪੀ ਅਤੇ ਸ਼ਿਵ ਸੈਨਾ ਨੇ ਮੁਹਿੰਮ ਦਾ ਪੂਰੇ ਮਨ ਨਾਲ ਸਮਰਥਨ ਕੀਤਾ ਹੈ. ਅੱਧਾ ਮਿਲੀਅਨ ਤੋਂ ਵੱਧ ਵਿਦਿਆਰਥੀ ਭਾਰਤ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਿੱਟੀ ਦੇ ਪੁਨਰ-ਸੁਰਜੀਤੀ ਲਈ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ. ਅਜੈ ਦੇਵਗਨ, ਆਰ ਮਧਵਾਨ, ਰਣਬੀਰ ਕਪੂਰ, ਸ਼ਿਲਪਾ ਸ਼ੈੱਟੀ ਅਤੇ ਜੂਹੀ ਚਾਵਲਾ ਤੋਂ ਲੈ ਕੇ ਕ੍ਰਿਕਟਰ ਹਰਭਜਨ ਸਿੰਘ, ਏ ਬੀ ਡੀਵਿਲਿਅਰਜ਼, ਮੈਥਊ ਹੇਡਨ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਇਸ ਮੁਹਿੰਮ ਦੇ ਨਾਲ ਖੜੇ ਹੋਣ ਲਈ ਅੱਗੇ ਆਏ ਹਨ।

PunjabKesari

ਮਿੱਟੀ ਬਚਾਓ ਯਾਤਰਾ ਭਾਰਤ ਵਿਚ ਆਉਣ ਵਾਲੀ ਹੈ
ਸੰਯੁਕਤ ਰਾਸ਼ਟਰ ਦੀ ਏਜੰਸੀਆਂ, ਕਾਫ਼ੀ ਵਿਗਿਆਨਕ ਡੇਟਾ ਨਾਲ,ਕਹਿ ਰਹੀਆਂ ਨੇ ਕਿ ਗ੍ਰਹਿ ਉੱਤੇ ਸਿਰਫ ਅੱਸੀ ਤੋਂ ਸੌ ਫਸਲਾਂ ਲਈ ਸ਼ਤਯੋਗ ਮਿੱਟੀ ਹੈ। ਯੂਐਨਸੀਸੀਡੀ ਦੇ ਅਨੁਸਾਰ, ਜੇ ਭੂਮੀ ਦਾ sharan ਮੌਜੂਦਾ ਦਰਾਂ ਤੇ ਜਾਰੀ ਰਹਿੰਦਾ ਹੈ, ਤਾਂ 2050 ਤਕ 90% ਗ੍ਰਹਿ ਇੱਕ ਰੇਗਿਸਤਾਨ ਵਿਚ ਬਦਲ ਸਕਦਾ ਹੈ- ਜੋ ਕਿ ਹੁਣ ਤੋਂ ਤਿੰਨ ਦਹਾਕਿਆਂ ਤੋਂ ਵੀ ਘੱਟ ਸਮਾਂ ਹੈ। ਅਸੀਂ ਉਸ ਸਮੇਂ ਵਿਚ ਹਾਂ ਜਿੱਥੇ ਅਸੀਂ ਮਿੱਟੀ ਤੇ ਆਪਣਾ ਧਿਆਨ ਦੇ ਸਕਦੇ ਹਾਂ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਉਪਾਅ ਕਰ ਸਕਦਾ ਹਾਂ। ਜੇ ਅਸੀਂ 20-30 ਸਾਲ ਹੋਰ ਉਡੀਕ ਕਰਦੇ ਹਾਂ ਤਾਂ ਸਾਡੇ ਲਈ ਨੁਕਸਾਨ ਨੂੰ ਸਹੀ ਦਿਸ਼ਾ ਵੱਲ ਮੋੜਨ ਵਿਚ ਬਹੁਤ ਦੇਰ ਹੋ ਜਾਵੇਗੀ। ਲੋਕਤੰਤਰੀ ਦੇਸ਼ਾਂ ਵਿੱਚ਼ ਜਨਤਕ ਅਵਾਜ਼ ਚੁੱਣੀ ਹੋਈ ਸਰਕਾਰ ਦਾ ਜਣਾਦੇਸ਼ ਬਣ ਜਾਂਦੀ ਹੈ। ਇਸ ਲਈ, ਹੱਲ ਸਾਡੀ ਸਰਕਾਰ ਨੂੰ ਮਿੱਟੀ ਨੂੰ ਬਚਾਉਣ ਲਈ ਨੀਤੀਗਤ ਬਦਲਾਵ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਮਜ਼ਬੂਤ ਅਵਾਜ਼ ਉਠਾਉਣ ਵਿੱਚ ਨਹਿਤ ਹੈ। ਅਭਿਆਨ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ, ਸਦਗੁਰੂ 26 ਦੇਸ਼ਾਂ ਵਿੱਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿਚ ਗੁਜਰਾਤ ਦੇ ਜਾਮਨਗਰ ਪਹੁੰਚਣਗੇ ਅਤੇ 25 ਦਿਨਾਂ ਵਿਚ 9 ਰਾਜਾਂ ਦਾ ਭਰਮਣ ਕਰਣਗੇ। ਸਾਡੀ ਧਰਤੀ ਨੂੰ ਬਚਾਉਣ ਲਈ ਆਵਾਜ਼ ਉਠਾਉਣ ਦਾ ਇਹੀ ਸਮਾਂ ਹੈ।

PunjabKesari


author

Karan Kumar

Content Editor

Related News