ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ
Tuesday, Feb 18, 2025 - 12:50 PM (IST)

ਮੁੰਬਈ- ਸਮੈ ਰੈਨਾ ਦੇ ਸ਼ੋਅ ‘ਇੰਡੀਆ ਗੌਟ ਲੇਟੈਂਟ’ ਨਾਲ ਜੁੜੇ ਵਿਵਾਦ ‘ਚ ਰਣਵੀਰ ਇਲਾਹਾਬਾਦੀਆ ਨੂੰ ਰਾਹਤ ਦੇ ਨਾਲ-ਨਾਲ ਤਾੜਨਾ ਵੀ ਮਿਲੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ, 18 ਫਰਵਰੀ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਕਿ ਤੁਹਾਡਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ। ਇਹ ਗੈਰ-ਜ਼ਿੰਮੇਵਾਰੀ ਦਾ ਸਿਖਰ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਹੈ।ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐੱਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਰਣਵੀਰ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ।
ਇਹ ਵੀ ਪੜ੍ਹੋ- ਪਿਤਾ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਕੇ ਰੋਈ ਮੋਨਾਲੀਸਾ, ਵੀਡੀਓ ਵਾਇਰਲ
ਸਾਬਕਾ ਸੀ.ਜੇ.ਆਈ. ਚੰਦਰਚੂੜ ਦਾ ਪੁੱਤਰ ਅਭਿਨਵ ਚੰਦਰਚੂੜ ਰਣਵੀਰ ਇਲਾਹਾਬਾਦੀਆ ਦੀ ਤਰਫੋਂ ਕੇਸ ਲੜ ਰਿਹਾ ਹੈ। ਵਕੀਲ ਅਭਿਨਵ ਚੰਦਰਚੂੜ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਣਵੀਰ ਇਲਾਹਾਬਾਦੀਆ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ‘ਤੇ ਬੈਂਚ ਨੇ ਕਿਹਾ, ‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਇਸ ਦੇਸ਼ ‘ਚ ਇਹ ਅਸ਼ਲੀਲਤਾ ਨਹੀਂ ਤਾਂ ਕੀ ਹੈ?’
ਇਹ ਵੀ ਪੜ੍ਹੋ- 15 ਮਾਰਚ ਤੱਕ ਹੋ ਜਾਣਗੇ ਇਹ ਚੈਨਲ ਬੰਦ, JioHotStar ਦਾ ਵੱਡਾ ਫੈਸਲਾ
ਸੁਪਰੀਮ ਕੋਰਟ ਨੇ ਵਕੀਲ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ‘ਕੀ ਤੁਸੀਂ ਉਸ (ਰਣਵੀਰ ਇਲਾਹਾਬਾਦੀਆ) ਵੱਲੋਂ ਵਰਤੀ ਗਈ ਭਾਸ਼ਾ ਦਾ ਸਮਰਥਨ ਕਰਦੇ ਹੋ? ਅਸ਼ਲੀਲਤਾ ਦਾ ਪੈਮਾਨਾ ਕੀ ਹੈ? ਇਹ ਗੈਰ-ਜ਼ਿੰਮੇਵਾਰੀ ਦਾ ਸਿਖਰ ਹੈ। ਉਹ ਸੋਚਦੇ ਹਨ ਕਿ ਕਿਉਂਕਿ ਉਹ ਮਸ਼ਹੂਰ ਹੋ ਗਏ ਹਨ, ਉਹ ਕੁਝ ਵੀ ਕਹਿ ਸਕਦੇ ਹਨ। ਉਸ ਦਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ। ਅਦਾਲਤ ਅਜਿਹੇ ਵਿਅਕਤੀ ਦਾ ਪੱਖ ਕਿਉਂ ਕਰੇ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8