ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)
Wednesday, Jun 10, 2020 - 03:05 PM (IST)
ਜਲੰਧਰ (ਬਿਊਰੋ) - ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਕੇਂਦਰ ਨੂੰ ਵਾਰ-ਵਾਰ ਅਰਜ਼ੀਆਂ ਲਿਖ ਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਮੰਗ ਰਹੀ ਸੀ ਤਾਂ ਜੋ ਬੰਦ ਦੌਰਾਨ ਸਰਕਾਰ ਨੂੰ ਪੈ ਰਹੇ ਘਾਟੇ ’ਚੋਂ ਕੁਝ ਉਭਰਿਆ ਜਾਵੇ। ਇਸ ਦੌਰਾਨ ਸ਼ਰਾਬ ਦੀ ਘਰ ਪਹੁੰਚ ਲਈ ਵੀ ਆਗਿਆ ਮੰਗੀ ਜਾ ਰਹੀ ਸੀ ਪਰ ਇਸ ’ਤੇ ਮੋਹਰ ਨਹੀਂ ਸੀ ਲੱਗ ਸਕੀ। ਕੇਂਦਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਪੰਜਾਬ 'ਚ 8 ਮਈ ਤੋਂ ਠੇਕੇ ਖੁੱਲ੍ਹ ਗਏ ਸਨ, ਜਿਸ ਤੋਂ ਬਾਅਦ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ ਸ਼ੁਰੂ ਹੋ ਗਈ ਸੀ। ਇਸ ਗੱਲ ਨੂੰ ਇੱਕ ਮਹੀਨਾ ਹੋ ਚੁੱਕਾ ਹੈ ਅਤੇ ਇਸ ਵਿਕਰੀ ਦੇ ਅੰਕੜੇ ਹੁਣ ਸਾਹਮਣੇ ਆਏ ਹਨ।
ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ
ਜਾਣਕਾਰੀ ਅਨੁਸਾਰ ਸੂਬੇ ਵਿੱਚ 8 ਮਈ ਤੋਂ ਲੈ ਕੇ 8 ਜੂਨ ਦੇ ਇੱਕ ਮਹੀਨੇ ਤੱਕ ਕੁੱਲ 700 ਕਰੋੜ ਰੁਪਏ ਦੀ ਸ਼ਰਾਬ ਵਿਕੀ ਹੈ ਜਦਕਿ ਪੰਜਾਬ ਦੀ ਆਬਾਦੀ ਤਿੰਨ ਕਰੋੜ ਹੈ। ਪੰਜਾਬ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਸ਼ਰਾਬ ਵਿਕੀ ਹੈ। ਸਭ ਤੋਂ ਜ਼ਿਆਦਾ ਵਿਕਰੀ ਵਾਲੇ ਇਲਾਕੇ ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ ਅੰਮ੍ਰਿਤਸਰ ਫੋਕਲ ਪੁਆਇੰਟ ਹਨ ਪਰ ਇੱਥੇ ਸ਼ਰਾਬ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਘੱਟ ਰਹੀ। ਸ਼ਰਾਬ ਤੋਂ ਇਸ ਮਹੀਨੇ ਸਰਕਾਰ ਨੂੰ 15 ਤੋਂ 17 ਫੀਸਦੀ ਘੱਟ ਆਮਦਨ ਹੋਈ ਹੈ।
ਪੜ੍ਹੋ ਇਹ ਵੀ - ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਮਨੁੱਖਤਾ ਨੂੰ ਬਖ਼ਸ਼ਿਆ ਨਵਾਂ ਜੀਵਨ
ਉਂਝ ਪੰਜਾਬ ਸਰਕਾਰ ਹਰ ਮਹੀਨੇ ਸ਼ਰਾਬ ਤੋਂ 500 ਕਰੋੜ ਰੁਪਏ ਦੀ ਕਮਾਉਂਦੀ ਹੈ, ਜੋ ਕਿ ਇਸ ਮਹੀਨੇ 430 ਕਰੋੜ ਰੁਪਏ ਜ਼ਿਲ੍ਹਿਆਂ ਦੇ ਠੇਕੇਦਾਰਾਂ ਕੋਲੋਂ ਪੰਜਾਬ ਸਰਕਾਰ ਨੂੰ ਮਿਲਣ ਦੀ ਆਸ ਹੈ। ਸ਼ਰਾਬ ਦੇ ਘੱਟ ਵਿਕਣ ਦਾ ਇੱਕ ਵੱਡਾ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਾ ਵੀ ਹੈ। ਹੁਣ ਤੱਕ ਪੰਜਾਬ ਤੋਂ ਤਕਰੀਬਨ 7 ਲੱਖ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਜੋ ਕਿ ਦੇਸੀ ਸ਼ਰਾਬ ਦੇ ਗਾਹਕ ਹੁੰਦੇ ਸਨ। ਦੂਜਾ ਕਾਰਨ ਇਹ ਵੀ ਹੈ ਕਿ ਤਾਲਾਬੰਦੀ ਕਾਰਨ ਠੇਕੇਦਾਰਾਂ ਨੂੰ ਸ਼ਰਾਬ, ਬੀਅਰ ਅਤੇ ਦੇਸੀ ਸ਼ਰਾਬ ਦਾ ਕੋਟਾ 10 ਫੀਸਦੀ ਘੱਟ ਮਿਲਣ ਲੱਗਾ ਹੈ। ਪਿਛਲੇ ਇੱਕ ਮਹੀਨੇ ਚ ਸਭ ਤੋਂ ਵੱਧ ਸ਼ਰਾਬ ਲੁਧਿਆਣਾ ਜ਼ਿਲ੍ਹੇ ਚ ਵਿਕੀ ਹੈ ਅਤੇ ਸਭ ਤੋਂ ਘੱਟ ਸ਼ਰਾਬ ਵਿਕਣ ਵਾਲਾ ਜ਼ਿਲ੍ਹਾ ਤਰਨ ਤਾਰਨ ਰਿਹਾ ਹੈ। ਇਸ ਸਬੰਧੀ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ