ਅਹਿਮ ਖ਼ਬਰ : ਪੰਜਾਬ ਦੇ ਮੁਕਾਬਲੇ ਵਧੇਰੇ ‘ਗੰਧਲਾ’ ਦਿੱਲੀ ਦਾ ‘ਵਾਤਾਵਰਣ’, ਜਾਣੋ ਕਿਉਂ (ਵੀਡੀਓ)
Wednesday, Oct 14, 2020 - 05:53 PM (IST)
ਜਲੰਧਰ (ਬਿਊਰੋ) - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਉਸ ਸਮੇਂ ਤੇਜ਼ੀ ਨਾਲ ਵਿਗੜ ਗਈ, ਜਦੋਂ ਖੇਤਾਂ ਵਿੱਚ ਫਸਲਾਂ ਦੇ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵਿੱਚ ਧੂੰਆਂ ਫੈਲ ਗਿਆ ਸੀ। ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਗ ਕਾਰਨ ਇੱਕ ਬਹੁਤ ਹੀ ਸੰਘਣੀ ਧੁੰਦ ਸ਼ਹਿਰ ਵਿੱਚ ਛਾ ਗਈ, ਜਿਸ ਨਾਲ ਵਿਸਿਬਿਲਿਟੀ ਵਿੱਚ ਕਮੀ ਆਈ, ਕਿਉਂਕਿ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) 300 ਦੇ ਅੰਕੜਿਆਂ ਤੋਂ ਪਾਰ ਹੋ ਗਿਆ, ਜੋ "ਬਹੁਤ ਮਾੜੀ" ਹਾਲਤਾਂ ਨੂੰ ਦਰਸਾਉਂਦਾ ਹੈ। ਇਸ ਨਾਲ ਸਾਹ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
ਜ਼ਿਕਰਯੋਗ ਹੈ ਕੇ ਹਵਾ 'ਚ 2.5 ਮਾਈਕਰੋਨ ਤੋਂ ਘੱਟ ਵਿਆਸ ਦੇ ਕਣ ਹੁੰਦੇ ਹਨ, ਜੋ ਫੇਫੜਿਆਂ ਦੇ ਅੰਦਰ ਜਾ ਕੇ ਕੈਂਸਰ ਅਤੇ ਦਿਲ ਦੀਆਂ ਸਮੱਸਿਆਵਾਂ ਸਮੇਤ ਘਾਤਕ ਬੀਮਾਰੀਆਂ ਦਾ ਕਾਰਨ ਬਣਦੇ ਹਨ। ਭਾਰਤ ਦੀ ਮੁੱਖ ਵਾਤਾਵਰਣ ਨਿਗਰਾਨੀ ਏਜੰਸੀ ਸਾਫ਼ਰ ਮੁਤਾਬਕ ਫਸਲਾਂ ਦੇ ਰਹਿੰਦ-ਖੂੰਹਦ ਨੂੰ ਸਾੜਨਾ ਸਰਦੀ ਦੇ ਮਹੀਨੇ 'ਚ ਹਵਾ ਪ੍ਰਦੂਸ਼ਣ ਦਾ ਇਕ ਚੌਥਾਈ ਹਿੱਸੇ ਦਾ ਕਾਰਨ ਬਣਦਾ ਹੈ। ਹਰੇਕ ਸਾਲ ਸਰਦੀਆਂ ਵਿਚ, ਧੂੰਏਂ ਦਾ ਇੱਕ ਸੰਘਣਾ ਕੰਬਲ ਉੱਤਰੀ ਭਾਰਤ ਵਿਚ ਵਸ ਜਾਂਦਾ ਹੈ। ਖੇਤਾਂ ਵਿਚ ਪਰਾਲੀ ਸਾੜਨ, ਉਦਯੋਗਿਕ ਨਿਕਾਸ ਅਤੇ ਵਾਹਨ ਦੇ ਨਿਕਾਸ ਵਰਗੇ ਕਾਰਕਾਂ ਦੇ ਸੁਮੇਲ ਨਾਲ ਪ੍ਰਦੂਸ਼ਣ ਵਿਚ ਹੋਰ ਵਾਧਾ ਹੁੰਦਾ ਰਹਿੰਦਾ ਹੈ।
ਪੜ੍ਹੋ ਇਹ ਵੀ ਖਬਰ - ਲੁਧਿਆਣੇ 'ਚ ਹਵਾ ਪ੍ਰਦੂਸ਼ਣ ਪੱਧਰ 222 ਤੱਕ ਪੁੱਜਣ ਕਾਰਣ ਬਣਿਆ ਚਿੰਤਾ ਦਾ ਵਿਸ਼ਾ, ਜਾਣੋ ਬਾਕੀ ਸ਼ਹਿਰਾਂ ਦਾ ਹਾਲ
ਇੱਕ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 1 ਅਕਤੂਬਰ ਤੋਂ ਦਿੱਲੀ ਦੀ ਏਅਰ ਕਵਾਲਿਟੀ ਇੰਡੈਕਸ 'ਚ 36% ਦਾ ਵਾਧਾ ਦਰਜ ਕੀਤਾ ਗਿਆ ਹੈ। ਸਤੰਬਰ ਤੱਕ, ਨਵੀਂ ਦਿੱਲੀ ਅਤੇ ਇਸ ਦੇ ਸੈਟੇਲਾਈਟ ਸ਼ਹਿਰਾਂ, ਜਿਨ੍ਹਾਂ ਨੇ ਪਿਛਲੇ ਸਾਲ ਦੁਨੀਆ ਭਰ ਦੇ ਦਰਜਨਾਂ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਅੱਧੇ ਹਿੱਸੇ ਵਜੋਂ ਕੰਮ ਕੀਤਾ ਸੀ, ਨੇ ਨਾਵਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ ਤਾਲਾਬੰਦੀ ਕਰਕੇ ਸੁੱਖ ਦਾ ਆਨੰਦ ਮਾਣਿਆ ਸੀ। ਜਦੋਂਕਿ ਦਿੱਲੀ 'ਚ ਲਗਾਤਾਰ ਵਧਦੇ ਪ੍ਰਦੂਸ਼ਣ ਦੇ ਪੱਧਰ ਲਈ ਹਮੇਸ਼ਾ ਗੁਆਂਢੀ ਸੂਬਿਆਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਕਟਰੀ ਕਰੁਨੇਸ਼ ਗਰਗ ਦਾ ਕਹਿਣਾ ਹੈ ਕਿ ਦਿੱਲੀ ਦਾ ਵਾਤਾਵਰਨ ਪੰਜਾਬ ਦੇ ਮੁਕਾਬਲੇ ਕਾਫੀ ਗੰਧਲਾ ਹੈ। ਦਿੱਲੀ 'ਚ ਜਿੱਥੇ ਬੀਤੇ ਦਿਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 300 ਰਿਹਾ ਓਥੇ ਹੀ ਪੰਜਾਬ ਦੇ ਉਦਯੋਗਿਕ ਸ਼ਹਿਰ ਗੋਬਿੰਦਗੜ੍ਹ 'ਚ ਹਵਾ ਦਾ ਸੂਚਕ ਅੰਕ 174 ਦਰਜ ਕੀਤਾ ਗਿਆ, ਜੋ ਕਾਫੀ ਘੱਟ ਹੈ। ਕੁੱਲ ਮਿਲਾਕੇ ਪੰਜਾਬ ਦੀ ਅਬੋ ਹਵਾ ਦਿੱਲੀ ਨਾਲੋਂ ਕਾਫੀ ਬੇਹਤਰ ਹੈ।
ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’