ਜਾਣੋ ਗੁਜਰਾਤ ਦੇ ਜੂਨਾਗੜ੍ਹ ਨੂੰ ਪਾਕਿਸਤਾਨ ਨੇ ਕਿਉਂ ਦਰਸਾਇਆ ਆਪਣੇ ਨਵੇਂ ਨਕਸ਼ੇ ''ਚ (ਵੀਡੀਓ)

Wednesday, Aug 05, 2020 - 05:42 PM (IST)

ਜਲੰਧਰ (ਬਿਊਰੋ) - 5 ਅਗਸਤ ਜਾਨੀ ਅੱਜ ਦੇ ਦਿਨ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦਾ ਇੱਕ ਸਾਲ ਪੂਰਾ ਹੋ ਚੁੱਕਾ ਹੈ। ਇਸ ਮੌਕੇ ਪਾਕਿਸਤਾਨ ’ਚ ਇਸ ਦਾ ਵਿਰੋਧ ਤਾਂ ਚੱਲ ਹੀ ਰਿਹਾ ਹੈ, ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬੀਤੇ ਦਿਨ ਇੱਕ ਨਾਵਾਂ ਨਕਸ਼ਾ ਜਾਰੀ ਕੀਤਾ ਗਿਆ। ਜਾਰੀ ਕੀਤੇ ਗਏ ਨਵੇਂ ਨਕਸ਼ੇ ਵਿਚ ਜੰਮੂ ਕਸ਼ਮੀਰ, ਲੱਦਾਖ ਦੇ ਸਿਆਚਿਨ ਅਤੇ ਗੁਜਰਾਤ ਦੇ ਜੂਨਾਗੜ੍ਹ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਧਾਰਾ -370 ਹਟਣ ਤੋਂ ਬਾਅਦ ਵੀ ਪਾਕਿ ਕੁਝ ਵੀ ਨਹੀਂ ਕਰ ਸਕਿਆ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਕ ਸਾਲ ਕੁਝ ਕਰਨ ਤੋਂ ਬਾਅਦ ਜਦੋਂ ਕੁਝ ਨਹੀਂ ਸੀ ਤਾਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ਨਵਾਂ ਨਕਸ਼ਾ ਜਾਰੀ ਕਰ ਦਿੱਤਾ, ਜੋ ਬੜਾ ਹੀ ਹਾਸੋ-ਹੀਣਾ ਕਾਰਨਾਮਾ ਹੈ। ਦੱਸ ਦੇਈਏ ਕਿ ਨਵੇਂ ਜਾਰੀ ਕੀਤੇ ਗਏ ਨਕਸ਼ੇ 'ਚ ਵੱਡੇ ਭਾਰਤੀ ਭਾਗ 'ਤੇ ਜਿਥੇ ਦਾਅਵਾ ਜਤਾਇਆ ਜਾ ਰਿਹਾ ਹੈ, ਉਥੇ ਹੀ ਕੁਝ ਹੋਰ ਬਦਲਾਅ ਵੀ ਕੀਤੇ ਗਏ ਹਨ। 

ਪੜ੍ਹੋ ਇਹ ਵੀ ਖਬਰ - ਅੱਜ ਦੇ ਬਦਲਦੇ ਦੌਰ 'ਚ 'ਅਨੰਦ ਕਾਰਜ' ਦੀ ਮਹੱਤਤਾ ਨੂੰ ਸਮਝਣ ਦੀ ਲੋੜ 

ਪਾਕਿਸਤਾਨ ਦੇ ਪੁਰਾਣੇ ਤੇ ਨਵੇਂ ਨਕਸ਼ੇ ਦਾ ਤੁਲਨਾਤਮਕ ਅਧਿਐਨ ਕਰਨ 'ਤੇ ਪਤਾ ਚਲਦਾ ਹੈ ਕਿ ਪਾਕਿਸਤਾਨ ਨੇ ਗਿਲਗਿਟ ਅਤੇ ਸਿਆਚਿਨ ਨੂੰ ਆਪਣੇ ਨਕਸ਼ੇ 'ਚ ਸ਼ਾਮਲ ਕੀਤਾ ਹੈ ਜਦੋਂ ਕਿ ਅਕਸਾਈ ਚਿਨ ਨੂੰ ਛੱਡ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸ਼੍ਰੀਨਗਰ ਤੱਕ ਪਹੁੰਚਕੇ ਆਪਣੇ ਪੂਰਵਜਾਂ ਦਾ ਵੇਖਿਆ ਸੁਫਨਾ ਪੂਰਾ ਕਰਨਾ ਹੈ। 

ਪੜ੍ਹੋ ਇਹ ਵੀ ਖਬਰ -  ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਇਤਿਹਾਸ ਦੇ ਪੰਨਿਆਂ ’ਤੇ ਝਾਤ ਮਾਰੀਏ ਤਾਂ ਜੂਨਾਗੜ੍ਹ ਬਰਤਾਨਵੀ ਸਾਮਰਾਜ ਦੇ ਸਮੇਂ ਰਿਆਸਤ ਸੀ। ਜਿੱਥੇ ਹਿੰਦੂ ਅਬਾਦੀ ਵਧੇਰੇ ਸੀ ਪਰ ਉਥੇ ਦਾ ਸ਼ਾਸ਼ਕ ਮੁਹੰਮਦ ਮਹਿਬਾਤ ਖਾਨ ਸੀ। ਜੋ ਕਿ ਜੂਨਾਗੜ੍ਹ ਨੂੰ ਪਾਕਿਸਤਾਨ 'ਚ ਮਿਲਾਉਣਾ ਚਾਹੁੰਦਾ ਸੀ। ਅਜਿਹਾ ਕਰਨ ਵਿਚ ਉਹ ਸਫਲ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਉਹ ਖੁਦ ਪਾਕਿਸਤਾਨ ਚਲਾ ਗਿਆ। ਪਰ ਜੂਨਾਗੜ੍ਹ ਨੂੰ ਭਾਰਤ ਦਾ ਹਿੱਸਾ ਰਹਿਣ 'ਚ ਕਿਵੇਂ ਸਫਲਤਾ ਮਿਲੀ, ਉਸ ਦੀ ਜਾਣਕਾਰੀ ਹਾਸਲ ਕਰਨ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਸਬਜ਼ੀ ਲਈ ਹੀ ਨਹੀਂ, ਸਗੋਂ ਦਵਾਈਆਂ ਦੇ ਤੌਰ ’ਤੇ ਵੀ ਹੁੰਦੀ ਹੈ ਖੁੰਬਾਂ ਦੀ ਵਰਤੋਂ


author

rajwinder kaur

Content Editor

Related News