ਹੁਣ ਫੇਰ ਵੱਡੇ ਪਰਦੇ ''ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

Friday, May 05, 2023 - 05:25 AM (IST)

ਹੁਣ ਫੇਰ ਵੱਡੇ ਪਰਦੇ ''ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਨਵੀਂ ਦਿੱਲੀ (ਵਾਰਤਾ): ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਫੈਨਜ਼ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਫੈਨਜ਼ ਇਕ ਵਾਰ ਮੁੜ ਸੁਸ਼ਾਂਤ ਸਿੰਘ ਰਾਜਪੂਤ ਨੂੰ MS Dhoni ਦਾ ਰੋਲ ਨਿਭਾਉਂਦਿਆਂ ਵੱਡੇ ਪਰਦੇ 'ਤੇ ਵੇਖ ਸਕਣਗੇ। ਦਰਅਸਲ, ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਨੂੰ ਇਸ ਮਹੀਨੇ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ

"ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ" ਫ਼ਿਲਮ 12 ਮਈ ਨੂੰ ਹਿੰਦੀ, ਤਮਿਲ ਤੇ ਤੇਲੁਗੂ ਵਿਚ ਸਾਰੇ ਦੇਸ਼ ਦੇ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ। ਸਟਾਰ ਸਟੂਡੀਓਜ਼ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸਟਾਰ ਸਟੂਡੀਓਜ਼ ਨੇ ਟਵੀਟ ਕੀਤਾ, "ਜਬ ਮਾਹੀ ਫ਼ਿਰ ਪਿਚ ਪੇ ਆਏਗਾ, ਪੂਰਾ ਇੰਡੀਆ ਸਿਰਫ਼ 'ਧੋਨੀ! ਧੋਨੀ! ਧੋਨੀ!' ਚਿੱਲਾਏਗਾ। ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ ਸਿਨੇਮਾਘਰਾਂ ਵਿਚ ਮੁੜ ਤੋਂ ਰਿਲੀਜ਼ ਹੋ ਰਹੀ ਹੈ।" ਇਸ ਦੇ ਨਾਲ ਹੀ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਤਿਹਾੜ ਜੇਲ੍ਹ 'ਚ ਹੋਏ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ CCTV ਆਈ ਸਾਹਮਣੇ, ਜਾਣੋ ਕਿੰਝ ਹੋਈ ਵਾਰਦਾਤ

ਡਿਜ਼ਨੀ ਸਟਾਰ ਸਟੂਡੀਓਜ਼ ਮੁਖੀ ਵਿਕਰਮ ਦੁੱਗਲ ਨੇ ਇਕ ਬਿਆਨ ਵਿਚ ਕਿਹਾ, "ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ" ਨਾ ਸਿਰਫ਼ ਸਟਾਰ ਸਟੂਡੀਓਜ਼ ਲਈ ਸਗੋਂ ਸਾਰੀ ਦੁਨੀਆ ਦੇ ਭਾਰਤੀਆਂ ਲਈ ਵੀ ਵਿਸ਼ੇਸ਼ ਫ਼ਿਲਮ ਰਹੀ ਹੈ ਜੋ ਸਾਡੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪ੍ਰੇਰਣਾ ਦੇਣ ਵਾਲੀ ਯਾਤਰਾ ਨੂੰ ਦਰਸਾਉਂਦੀ ਹੈ। 

ਇਸ ਵਜ੍ਹਾ ਤੋਂ ਮੁੜ ਰਿਲੀਜ਼ ਹੋਵੇਗੀ ਫ਼ਿਲਮ 

ਮੁੜ ਰਿਲੀਜ਼ ਦਾ ਉਦੇਸ਼ ਦੇਸ਼ ਭਰ ਵਿਚ ਧੋਨੀ ਦੇ ਪ੍ਰਸ਼ੰਸਕਾਂ ਨੂੰ ਵੱਡੇ ਪਰਦੇ 'ਤੇ ਕ੍ਰਿਕੇਟ ਦੇ ਖ਼ਾਸ ਤੇ ਜਾਦੁਈ ਪਲਾਂ ਨੂੰ ਮੁੜ ਜੀਉਣ ਦਾ ਮੌਕਾ ਦੇਣਾ ਹੈ। ਨੀਰਜ ਪਾਂਡੇ ਵੱਲੋਂ ਨਿਰਦੇਸ਼ਿਤ ਫ਼ਿਲਮ ਮੂਲ ਰੂਪ ਨਾਲ ਸਾਲ 2016 ਵਿਚ ਰਿਲੀਜ਼ ਹੋਈ ਸੀ ਤੇ ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਯਾਤਰਾ ਨੂੰ ਦਰਸਾਇਆ ਗਿਆ ਸੀ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫ਼ਿਲਮ ਵਿਚ ਭਾਰਤੀ ਕ੍ਰਿਕਟਰ ਦੀ ਭੂਮਿਕਾ ਨਿਭਾਈ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News