ਸ਼ੋਪੀਆਂ 'ਚ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦਾ ਅੱਤਵਾਦੀ ਢੇਰ
Friday, Oct 01, 2021 - 09:05 PM (IST)
ਸ਼੍ਰੀਨਗਰ - ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੇ ਤਹਿਤ ਲਸ਼ਕਰ-ਏ-ਤਇਬਾ ਦੇ ਇੱਕ ਅੱਤਵਾਦੀ ਨੂੰ ਮੁਕਾਬਲੇ ਵਿੱਚ ਮਾਰ ਗਿਰਾਇਆ। ਇੱਕ ਪੁਲਸ ਬੁਲਾਰਾ ਨੇ ਕਿਹਾ ਕਿ ਸ਼ੁੱਕਰਵਾਰ ਕਰੀਬ ਪੰਜ ਵਜੇ ਸ਼ੋਪੀਆਂ ਜ਼ਿਲ੍ਹੇ ਦੇ ਰਖਾਮਾ ਪਿੰਡ ਵਿੱਚ ਜੰਮੂ-ਕਸ਼ਮੀਰ ਦੇ ਪੁਲਸ ਦਲ ਦੇ ਫੌਜੀਆਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ 34 ਰਾਸ਼ਟਰੀ ਰਾਈਫਲਜ਼, ਸੀ.ਆਰ.ਪੀ.ਐੱਫ. ਦੇ 178 ਬਟਾਲੀਅਨ ਵਿਸ਼ੇਸ਼ ਤਲਾਸ਼ੀ ਦਲ ਨੇ ਇਕੱਠੇ ਮਿਲਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੇਨ ਗੇਟ ਬੰਦ ਕਰਕੇ ਜਦੋਂ ਸਾਰੇ ਸੁਰੱਖਿਆ ਕਰਮਚਾਰੀ ਪਿੰਡ ਦੇ ਇੱਕ ਇਲਾਕੇ ਵੱਲ ਵੱਧ ਰਹੇ ਸਨ ਉਦੋਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਯੂ.ਪੀ. 'ਚ ਕੈਰਾਨਾ ਦੀ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਇਸ ਮੁਕਾਬਲੇ ਵਿੱਚ ਗੋਲੀਬਾਰੀ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਸੀ ਅਤੇ ਮ੍ਰਿਤਕ ਅੱਤਵਾਦੀ ਦੀ ਪਛਾਣ ਮੁਜੀਬ ਲੋਨ ਦੇ ਰੂਪ ਵਿੱਚ ਹੋਈ। ਪੁਲਸ ਦੇ ਅਨੁਸਾਰ, ਲੋਨ ਨੇ ਹਾਲ ਹੀ ਵਿੱਚ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਇਆ ਸੀ ਅਤੇ ਲਸ਼ਕਰ-ਏ-ਤਇਬਾ ਨਾਲ ਜੁੜਿਆ ਸੀ। ਮ੍ਰਿਤਕ ਅੱਤਵਾਦੀ ਸਥਾਨਕ ਲੋਕਾਂ ਵਿੱਚ ਅੱਤਵਾਦ ਫੈਲਾਉਣ ਲਈ ਜ਼ਿੰਮੇਦਾਰ ਸੀ ਅਤੇ ਉਹ ਸਿੱਧੇ-ਸਾਧੇ ਮਜ਼ਬੂਰ ਲੋਕਾਂ ਨਾਲ ਹਮਦਰਦੀ ਦਿਖਾ ਕੇ ਉਨ੍ਹਾਂ ਨੂੰ ਰਾਸ਼ਟਰੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਦਾ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।