ਕਹਾਣੀਨਾਮਾ 24 : ਜਦੋਂ ਰਿਸ਼ਤਾ ਟੁੱਟਦੈ, ਉਦੋਂ ਅੰਦਰੋਂ ਅੰਦਰੀ ਇਨਸਾਨ ਵੀ ਟੁੱਟਦਾ ਪਰ ਜੇ ਸਮਝੀਏ ਤਾਂ!

09/24/2020 1:36:37 PM

ਲਿਖ਼ਤ- ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444

ਇਸ ਦੁਨੀਆਂ ਉੱਤੇ ਇੱਕ ਆਦਮੀ ਅਤੇ ਜਨਾਨੀ ਹੀ ਹੈ, ਜਿਸ ਨੂੰ ਸਾਰੇ ਜੱਗ ਤੋਂ ਵੱਖਰਾ ਤੇ ਵਿਸ਼ੇਸ਼ ਬਣਾਇਆ ਹੋਇਆ ਹੈ। ਇਹ ਸਾਰੀ ਦੁਨੀਆਂ ਬਾਕਮਾਲ ਇਨਸਾਨ ਤੇ ਜਨਾਨੀ ਦੇ ਆਲੇ ਦੁਆਲੇ ਹੀ ਕੇਂਦਰਿਤ ਹੋਈ ਪਈ ਹੈ ਪਰ ਇਸ ਇਨਸਾਨ ਨੇ ਖ਼ੁਦ ਨੂੰ ਭੁਲਾਕੇ ਤੇ ਇਨਸਾਨੀਅਤ ਨੂੰ ਛਿੱਕੇ ਟੰਗਕੇ ਆਪਣੇ ਆਪ ਲਈ ਜਿਵੇਂ ਕਈ ਅਲਾਮਤਾਂ ਤੇ ਦੁੱਖ ਛਹੇੜ ਲਏ ਹੋਣ।

ਅਸੀਂ ਤੁਸੀਂ ਸਾਰੇ ਹੀ ਮੰਨਦੇ ਹਾਂ ਕੀ ਇਨਸਾਨ ਕੱਲਾ ਹੀ ਦੁਨੀਆਂ ’ਤੇ ਆਇਆ ਹੈ ਅਤੇ ਉਸ ਨੇ ਇਕੱਲਾ ਹੀ ਇਸ ਜਹਾਨੋਂ ਤੁਰ ਜਾਣਾ ਹੈ। ਇਸ ਦੇ ਬਾਵਜੂਦ ਉਹ ਕੱਲਾ ਜ਼ਿੰਦਗੀ ਗੁਜ਼ਾਰਦਾ ਨਹੀਂ, ਉਸਦੇ ਲਈ ਉਮਰਾਂ ਦਾ ਸਾਥੀ ਜਨਾਨੀ ਨੂੰ ਬਣਾਇਆ ਜਾਂਦਾ ਹੈ। ਇਹ ਮੇਲ ਮਿਲਾਪ ਵੀ ਭਾਗਾਂ ਵਾਲਿਆਂ ਦੇ ਉਮਰਾਂ ਤੀਕ ਨਿਭਦੇ ਹਨ ਜਾਂ ਉਹ ਨਿਭਾਉਂਦੇ ਹਨ।

Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਬਹੁਤੇ ਲੋਕ ਹਾਸੇ ਹਾਸੇ ਵਿੱਚ ਇਹ ਵੀ ਆਖਦੇ ਹਨ ਕੀ ਵਿਆਹ ਕਰਵਾਉਣਾ ਵੀ ਦੋ ਬਿਜਲੀ ਦੀਆਂ ਤਾਰਾਂ ਦੇ ਬਰਾਬਰ ਹੈ। ਜੇਕਰ ਸਹੀ ਮਿਲ ਜਾਣ ਤਾਂ ਘਰੇ ਚਾਨਣ ਹੀ ਚਾਨਣ, ਜੇ ਗ਼ਲਤ ਮਿਲ ਜਾਣ ਤਾਂ ਹਨ੍ਹੇਰਾ ਹੀ ਹਨ੍ਹੇਰਾ। ਪਰ ਦੋ ਪਰਿਵਾਰਾਂ ਵਿੱਚ ਇਹ ਕੁੜੱਤਣ ਕਿਉਂ, ਕਿਵੇਂ ਅਤੇ ਕੌਣ ਫ਼ੈਲਾਉਂਦਾ ਹੈ। ਇਸ ਸੋਹਣੇ ਰਿਸ਼ਤੇ ਵਿੱਚ ਤ੍ਰੇੜਾਂ ਆ ਜਾਣਾ ਜਾਂ ਕਿਸੇ ਵੱਲੋ ਪਵਾ ਦੇਣਾ, ਦੋਵੇਂ ਹੀ ਪਰਿਵਾਰਾਂ ਲਈ ਅਤਿ ਘਾਤਕ ਸਿੱਧ ਹੁੰਦੀਆਂ ਹਨ। 

ਵਿਆਹ ਵਾਲਾ ਸ਼ਬਦ ਉਨ੍ਹਾਂ ਲਈ ਬਹੁਤ ਚੰਗਾ ਸਮਝਿਆ ਜਾਂਦਾ ਹੈ, ਜੋ ਇੱਕ ਦੂਜੇ ਨੂੰ ਸਮਝਣ ਤੇ ਪਰਿਵਾਰ ਨਾਲ ਪੂਰਾ ਤਾਲਮੇਲ ਬਣਾਕੇ ਰੱਖਣ। ਜਿਸਨੂੰ ਇਸ ਰਿਸ਼ਤੇ ਵਿੱਚ ਦੁੱਖ ਤੇ ਮੁਸੀਬਤਾਂ ਹੀ ਮਿਲੀਆਂ ਹੋਣ, ਉਸ ਲਈ ਵਿਆਹ ਇੱਕ ਸਰਾਪ ਲੱਗਦਾ ਹੈ।

ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

ਵਿਆਹ ਤਕਰੀਬਨ ਸਭ ਦੇ ਹੀ ਹੁੰਦੇ ਹਨ ਤੇ ਬਹੁਤ ਸਾਰਿਆਂ ਦੇ ਨਿਭਦੇ ਹਨ। ਬਹੁਤਿਆਂ ਦੇ ਨਿਭਦੇ ਵੀ ਨਹੀਂ ਪਰ ਜਦੋਂ ਰਿਸ਼ਤਾ ਟੁੱਟਦਾ ਹੈ ਤਾਂ ਇਕੱਲਾ ਰਿਸ਼ਤਾ ਹੀ ਨਹੀਂ ਟੁੱਟਦਾ, ਸਗੋਂ ਦੋ ਪਰਿਵਾਰਾਂ ਦੇ ਅਰਮਾਨ ਤੇ ਰੀਝਾਂ ਦੇ ਨਾਲ-ਨਾਲ ਇਨਸਾਨ ਦੇ ਸੁਪਨੇ ਅਤੇ ਇਨਸਾਨ ਵੀ ਟੁੱਟ ਜਾਂਦਾ ਹੈ। ਰਿਸ਼ਤਾ ਟੁੱਟਣਾ ਜਾਂ ਤਲਾਕ ਹੋ ਜਾਣਾ, ਦੋਹਾਂ ਪਰਿਵਾਰਾਂ ਲਈ ਦੁੱਖਦਾਇਕ ਤੇ ਇੱਕ ਸਬਕ ਬਣਕੇ ਉਭਰਦਾ ਹੈ। ਇੱਕ ਦੂਜੇ ਕੋਲੋਂ ਵੱਖ ਹੋਣਾ ਸਭ ਤੋਂ ਵੱਧ ਪ੍ਰਭਾਵਿਤ ਇਸ ਨਾਲ ਬੱਚਿਆਂ ਦਾ ਭਵਿੱਖ ਹਨ੍ਹੇਰੇ ਵੱਲ ਚਲਾ ਜਾਂਦਾ ਹੈ। ਸ਼ਾਇਦ ਮੇਰੇ ਇਸ ਖ਼ਿਆਲ ਨਾਲ ਸਾਰੇ ਸਹਿਮਤ ਵੀ ਨਾ ਹੋਣ ਪਰ ਜਦੋਂ ਰਿਸ਼ਤਿਆਂ ਵਿੱਚ ਤ੍ਰੇੜ ਪੈਂਦੀ ਹੈ ਤਾਂ ਇਨਸਾਨ ਨੂੰ ਦਿਮਾਗ਼ੀ ਤੌਰ ’ਤੇ ਧੱਕਾ ਜ਼ਰੂਰ ਲੱਗਦਾ ਹੈ।

ਆਖਿਰ ਦੋ ਜ਼ਿੰਦਗੀਆਂ ਦਾ ਵੱਖ ਹੋਣਾ ਜਾਂ ਰਿਸ਼ਤਾ ਟੁੱਟਣ ਦੇ ਕਾਰਨ ਇੱਕ ਨਹੀਂ, ਕਈ ਹੋ ਸਕਦੇ ਹਨ। ਇਕ ਕਾਰਨ ਹੋਵੇ ਤਾਂ ਉਹ ਸਮਝ ਵੀ ਆ ਜਾਂਦਾ ਹੈ। ਕਈਆਂ ਨੂੰ ਹਮੇਸ਼ਾ ਇਹ ਕਹਿੰਦੇ ਸੁਣਿਆ ਹੈ ਕਿ ਧੀ ਦਾ ਘਰ ਵਸਾਉਣਾ ਮਾਪਿਆਂ ਦੇ ਹੱਥ ਹੁੰਦਾ ਹੈ, ਜਿਸ ਵਿੱਚ ਮੁੱਖ ਭੂਮਿਕਾ ਮਾਂ ਦੀ ਹੁੰਦੀ ਹੈ, ਇਹ ਕਿੱਥੋਂ ਤੱਕ ਠੀਕ ਹੈ ਜਾਂ ਠੀਕ ਕਹਿ ਸਕਦੇ ਹਾਂ। ਇਕੱਲੇ ਮਾਪੇ ਹੀ ਕਿਉਂ..? ਸਹੁਰਾ ਪਰਿਵਾਰ ਕਿਉਂ ਨਹੀਂ..? ਜ਼ੇਕਰ ਧੀ ਵਾਲ਼ੇ ਧੀ ਵਸਾਉਣਾ ਚਾਉਂਦੇ ਹੋਣ ਅਤੇ ਸਹੁਰਾ ਪਰਿਵਾਰ ਰੱਖਣ ਲਈ ਨਾ ਤਿਆਰ ਹੋਵੇਂ ਤਾਂ ਫ਼ਿਰ ਜ਼ਿੰਮੇਵਾਰ ਕੌਣ...?

FATF ਦੀ ਤਲਵਾਰ ਹੋਣ ਦੇ ਬਾਵਜੂਦ 21 ਅੱਤਵਾਦੀਆਂ ਨੂੰ VIP ਸਹੂਲਤਾਂ ਦੇ ਰਹੀ ਹੈ ਪਾਕਿ ਸਰਕਾਰ

ਇਸ ਦੁਨੀਆਂ ਵਿੱਚ ਕੋਈ ਵੀ ਸੰਪੂਰਨ ਜਾਂ ਬਹੁ - ਗੁਣੀਕਾਰੀ ਕੋਈ ਨਹੀਂ ਹੁੰਦਾ, ਅਸੀਂ ਸਾਰੇ ਹੀ ਗੁਣਕਾਰੀ ਹੋਣ ਦੇ ਨਾਲ ਨਾਲ ਵੀ ਬਹੁਤ ਸਾਰੀਆਂ ਗੱਲਾਂ ਵਿੱਚ ਅਧੂਰੇ ਹਨ। ਕਮੀਆਂ ਸਾਡੇ ਸਭ ਵਿੱਚ ਹਨ ਪਰ ਜੇਕਰ ਸਮਝੀਏ ਤੇ ਮੰਨੀਏ ਪਰ ਆਪਣੇ ਆਪ ਨੂੰ ਨੀਵਾਂ ਤੇ ਮਾੜਾ ਕੌਣ ਕਹੇ। ਇਸ ਜ਼ਿੰਦਗੀ ਨੂੰ ਜਿਊਣ ਲਈ ਮੁਆਫ਼ੀ ਤੇ ਮੁਆਫ਼ ਵਾਲ਼ੇ ਸ਼ਬਦ ਸਾਡੇ ਸਭ ਲਈ ਇੱਕ ਵਧੀਆਂ ਤੇ ਪ੍ਰੇਣਾ ਸ੍ਰੋਤ ਵਾਲੇ ਸ਼ਬਦ ਹਨ ਪਰ ਅਸੀਂ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਤੇ ਨਾ-ਮਾਤਰ ਹੀ ਕਰਦੇ ਹਾਂ।

ਅੰਤ ਵਿੱਚ ਇਹੋ ਬੇਨਤੀ ਕਰਾਂਗਾ ਕੀ ਇਹ ਜ਼ਿੰਦਗੀ ਦੁਬਾਰਾ ਮਿਲਣੀ ਬਹੁਤ ਹੀ ਮੁਸ਼ਕਲ ਹੈ। ਸਾਨੂੰ ਇੱਕ ਦੂਜੇ ਨਾਲ ਜੁੜਕੇ ਰਹਿਣਾ ਚਾਹੀਦਾ ਹੈ, ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਹੈ,ਬਹੁਤੇ ਮੈਂ ਵੇਖੇਂ ਹਨ ਕੀ ਜਿਉਂਦੇ ਇਨਸਾਨ ਨੂੰ ਬੁਲਾਉਂਦੇ ਵੀ ਨਹੀਂ,ਘਰੇ ਤਾਂ ਜਾਣ ਦੀ ਗੱਲ ਦੂਰ,ਪਰ ਜਦ ਉਹ ਮਰ ਜਾਂਦਾ ਹੈ ਤਾਂ ਸਭ ਗਿਲੇ ਭੁਲਾਕੇ ਉਸਦੇ ਪਰਿਵਾਰ ਨਾਲ ਹਮਦਰਦੀ ਵਿਖਾਵਣ ਲਈ ਪਹੁੰਚ ਜਾਂਦੇ ਹਨ,ਕੀ ਇਹ ਸਾਨੂੰ ਸ਼ੋਭਾ ਦਿੰਦਾ ਹੈ..? ਵਿਚਾਰ ਤੁਹਾਡੇ ਆਪਣੇ- ਆਪਣੇ।

ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News