ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੀ ਜਾਰੀ ਰਿਹਾ ਜਰਮਨੀ 'ਚ ਸਮਲਿੰਗੀਆਂ ਦਾ ਸੋਸ਼ਣ

07/06/2020 2:12:15 PM

ਕਿਤਾਬਾਂ ਵੇਚਣ ਵਾਲੇ ਏਮਿਲ ਐੱਚ. ਨੂੰ 1938 'ਚ ਨਾਜ਼ੀਆਂ ਨੇ ਹਿਰਾਸਤ 'ਚ ਲੈ ਲਿਆ ਸੀ ਅਤੇ ਉਸ ਨੇ 2 ਸਾਲ ਨਜ਼ਰਬੰਦੀ 'ਚ ਗੁਜ਼ਾਰੇ। ਉਸ਼ ਦਾ ਦੋਸ਼ ਕੀ ਸੀ? ਉਹ ਸਮਲਿੰਗੀਆਂ ਦੇ ਵਿਰੁੱਧ ਨਾਜ਼ੀਆਂ ਦੇ ਕਾਨੂੰਨ ਦਾ ਵਿਰੋਧ ਕਰਨ ਦਾ ਦੋਸ਼ੀ ਸੀ। ਕਿਸੇ ਸਬੂਤ ਦੇ ਬਿਨਾਂ ਆਖਿਰਕਾਰ ਉਸ ਨੂੰ ਰਿਹਾ ਕਰ ਦਿੱਤਾ ਗਿਆ ਪਰ ਕੁਝ ਹੀ ਦਿਨਾਂ ਬਾਅਦ ਖ਼ੁਫ਼ੀਆ ਪੁਲਸ ਨੇ ਉਸ ਨੂੰ ਫਿਰ ਹਿਰਾਸਤ 'ਚ ਲੈ ਲਿਆ। ਕੋਈ ਠੋਸ ਸਬੂਤ ਜਾਂ ਦੋਸ਼ ਨਾ ਹੋਣ ਦੇ ਬਾਵਜੂਦ ਅਤੇ ਖੁਦ ਨੂੰ ਬਚਾਉਣ ਦਾ ਕੋਈ ਮੌਕਾ ਦਿੱਤੇ ਬਗੈਰ ਉਸ ਨੂੰ ਨਜ਼ਰਬੰਦ ਕੈਂਪ 'ਚ ਭੇਜ ਦਿੱਤਾ ਗਿਆ ਅਤੇ ਸ਼ੰਕਾ ਹੈ ਕਿ ਉਸ ਦੀ ਮੌਤ ਹੋ ਗਈ ਹੈ। 

ਜਰਮਨੀ 'ਚ ਇਕ ਨਵੀਂ ਖੋਜ ਦੇ ਮੁਤਾਬਕ,ਵਿਸ਼ੇਸ਼ ਕਰਕੇ ਦੱਖਣ-ਪੱਛਮੀ ਸੂਬੇ ਰਿਨੇਲੈਂਡ-ਪਾਲਾਟਿਨੇਟ 'ਚ ਬਹੁਤ ਸਾਰੇ ਲੋਕਾਂ ਨੂੰ ਉਸ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਨਾਜ਼ੀਆ ਦੁਆਰਾ ਸਮਲਿੰਗੀਆਂ 'ਤੇ ਅੱਤਿਆਚਾਰਾਂ ਬਾਰੇ ਤਾਂ ਆਮ ਤੌਰ 'ਤੇ ਸਾਰੇ ਜਾਣੂ ਹਨ, ਇਹ ਭੇਦਭਾਵ ਦੂਸਰੇ ਵਿਸ਼ਵਯੁੱਧ ਦੇ ਬਾਅਦ ਵੀ ਜਾਰੀ ਰਿਹਾ। 

ਇਕ ਨਵੇਂ ਪ੍ਰਕਾਸ਼ਨ 'ਪਰਸੀਕਿਊਸ਼ਨ ਐਂਡ ਡਿਸਕ੍ਰੀਮਿਨੇਸ਼ਨ ਆਫ ਹੋਮੋਸੈਕਸੁਅਲ ਇਨ ਰਿਨੇਲੈਂਡ-ਪਾਲਾਟਿਨੇਟ (1946-1975) 'ਚ ਏਮਿਲ ਐੱਚ. ਜਿਹੇ ਲੋਕਾਂ ਦੇ ਹਾਲਤਾਂ ਦਾ ਖੁਲਾਸਾ ਕੀਤਾ ਗਿਆ ਹੈ ਅਤੇ ਅਜਿਹਿਆਂ ਤਸੀਹਿਆਂ ਦਾ ਜਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ 'ਚ ਪਹਿਲਾਂ ਪਤਾ ਨਹੀਂ ਸੀ। 

ਬੁਰਖਾਰਡ ਜੇਲੋਨੇਕ, ਜਿਨ੍ਹਾਂ ਨੇ ਸਮਲਿੰਗੀਆਂ 'ਤੇ ਨਾਜ਼ਿਆ ਦੇ ਸੋਸ਼ਣ 'ਚ ਡਾਕਟਰੀ ਕੀਤੀ ਹੈ, ਕਹਿੰਦੇ ਹਨ, ''ਰੋਏਮ  ਪੁਸ਼ਤ ਦੇ ਬਾਅਦ ਸਮਲਿੰਗੀਆਂ 'ਤੇ ਤਸੀਹਿਆਂ ਵਿਚ ਬਹੁਤ ਵਾਧਾ ਹੋਇਆ ਹੈ।''

ਸਟਾਰਮ ਟ੍ਰਪਰਸ ਦਾ ਪ੍ਰਮੁੱਖ ਅਤੇ ਇਕ ਜਾਣਿਆ-ਪਛਾਣਿਆ ਸਮਲਿੰਗੀ ਅਰਨਸਟ ਰੋਏਮ ਹਿਟਲਰ ਦਾ ਇਕ 'ਨੇੜਲਾ ਸਾਥੀ' ਅਤੇ ਪ੍ਰਭਾਵਸ਼ਾਲੀ ਸੀ। ਹਾਲਾਂਕਿ ਰੋਏਮ  ਨੂੰ 1934 'ਚ ਫਾਂਸੀ ਦੇ ਦਿੱਤੀ ਗਈ। 

ਹੀਨਰੀਚ ਹਿਮਲਰ ਦੇ  ਪੁਲਸ ਪ੍ਰਮੁੱਖ ਬਣਨ ਦੇ ਲਈ ਸਥਿਤੀ ਖਰਾਬ ਹੋ ਗਈ। ਕਈਆਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ, ਨਪੁੰਸਕ  ਬਣਾ ਦਿੱਤਾ ਗਿਆ ਜਾਂ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਨਵੇਂ ਸੂਬਿਆਂ ਦੇ ਵਾਂਗ ਰਿਨੇਲੈਂਡ-ਪਾਲਾਟਿਨੇਟ 'ਚ ਸਮਲਿੰਗੀਆਂ ਨੂੰ ਵੱਡੀ ਪੱਧਰ 'ਤੇ ਸਮਾਜ ਤੋਂ ਬਾਹਰ ਕਰ ਦਿੱਤਾ ਗਿਆ। 

ਨਾਜ਼ੀਆਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਵੀ ਜਰਮਨੀ 'ਚ ਕੁਝ ਖ਼ਾਸ ਤਬਦੀਲੀ ਨਹੀਂ ਆਈ। ਉਨ੍ਹਾਂ ਨੂੰ ਫਿਰ ਜੇਲ੍ਹਾਂ 'ਚ ਪਾਉਣ ਤੋਂ ਪਹਿਲਾਂ 1945 ਦੀਆਂ ਗਰਮੀਆਂ 'ਚ ਸਮਲਿੰਗੀਆਂ ਦੇ ਲਈ ਕਈ ਜੇਲ੍ਹਾਂ ਬਣਾਈਆਂ ਗਈਆਂ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੂੰ ਜੇਲ੍ਹ 'ਚ ਨਹੀਂ ਪਾਇਆ ਗਿਆ, ਉਨ੍ਹਾਂ ’ਚੋਂ ਕਿਸੇ ਦੇ ਬਾਰੇ 'ਚ ਵੀ ਇਹ ਖੁਲਾਸਾ ਹੋਣ 'ਤੇ ਕਿ ਉਹ ਸਮਲਿੰਗੀ ਹੈ, ਉਸ ਨੂੰ ਸਮਾਜਿਕ ਤੌਰ 'ਤੇ ਮੌਤ ਦਾ ਸਾਹਮਣਾ ਕਰਨਾ ਪਿਆ ਸੀ। 

1945 ਦੇ ਬਾਅਦ ਸਮਲਿੰਗੀਆਂ ਦੇ ਕੀਤੇ ਤਸੀਹਿਆਂ ਲਈ 2012 'ਚ ਦੇਸ਼ ਨੇ ਅਧਿਕਾਰਕ ਤੌਰ 'ਤੇ ਮਾਫ਼ੀ ਮੰਗੀ ਅਤੇ ਇਸ ਵਿਸ਼ੇ 'ਚ ਖੋਜ ਦਾ ਸਹਿਯੋਗ ਦਿੱਤਾ। ਇਕ ਰਿਪੋਰਟ ਦੇ ਅਨੁਸਾਰ, ਅਜਿਹਾ ਮੰਨਿਆ ਜਾਂਦਾ ਸੀ ਕਿ ਸਮਲਿੰਗੀ ਨੈਤਿਕ ਕਾਨੂੰਨਾਂ ਨੂੰ ਕਮਜ਼ੋਰ ਬਣਾਉਂਦੇ ਹਨ। 

1948 ਤੋਂ 1969 ਤੱਕ, 2880 ਮਰਦਾਂ ਅਤੇ ਨੌਜਵਾਨਾਂ 'ਤੇ ਸਮਲਿੰਗੀਆਂ  ਦੇ ਵਿਰੁੱਧ ਜਰਮਨ ਕਾਨੂੰਨਾਂ ਨੂੰ ਕਮਜ਼ੋਰ ਬਣਾਉਣ ਦਾ ਦੋਸ਼ ਲਗਾਇਆ ਸੀ। 1953 ਅਤੇ 1968 ਦੇ ਵਿਚਕਾਰ ਪੁਲਸ ਨੇ 5939 ਸ਼ੱਕੀਆਂ ਦੀ ਜਾਂਚ ਕੀਤੀ। ਕਾਨੂੰਨੀ ਮਾਪਦੰਡ ਤੋਂ ਇਲਾਵਾ ਅਜਿਹੇ ਮਰਦਾਂ ਸਮਾਜਿਕ ਬਾਈਕਾਟ ਅਤੇ ਆਪਣੇ ਕੰਮਾਂ 'ਚ ਗੰਭੀਰ ਨੁਕਸਾਨਾਂ ਦਾ ਸਾਹਮਣਾ ਕਰਨਾ ਪਿਆ ਸੀ। 


rajwinder kaur

Content Editor

Related News