CTET ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ, ਇੰਝ ਕਰੋ ਪੇਪਰ ਦੀ ਤਿਆਰੀ

01/09/2021 5:42:25 PM

ਜਲੰਧਰ (ਬਿਊਰੋ) - ਸਿੱਖਿਆ ਦੇ ਖੇਤਰ ਵਿਚ ਅਧਿਆਪਕ ਦੇ ਤੌਰ ’ਤੇ ਆਪਣਾ ਕਰੀਅਰ ਬਣਾਉਣ ਵਾਲੇ ਨੌਜਵਾਨਾਂ ਲਈ ਸੀ.ਟੀ.ਈ.ਟੀ. (ਸੈਂਟਰਲ ਟੀਚਰ ਐਲਿਜੀਬਿਲਿਟੀ ਟੈਸਟ) ਦੀ ਪ੍ਰੀਖਿਆ ਬਹੁਤ ਮਹੱਤਵਪੂਰਨ ਹੁੰਦੀ ਹੈ। ਹਰ ਸਾਲ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਇਸ ਲਈ ਅਪਲਾਈ ਕਰਦੇ ਹਨ। ਇਸ ਸਾਲ ਸੀ.ਟੀ.ਈ.ਟੀ. ਦੀ ਪ੍ਰੀਖਿਆ 31 ਜਨਵਰੀ 2021 ਨੂੰ ਹੋਣੀ ਹੈ। ਇਸ ਲਈ ਤਿਆਰੀ ਲਈ ਇਹ ਸਮਾਂ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਨੌਜਵਾਨ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਹੀ ਅਧਿਐਨ ਸਮੱਗਰੀ ਅਤੇ ਨੋਟਾਂ ਦੀ ਮਦਦ ਨਾਲ ਪੜ੍ਹਾਈ ਸ਼ੁਰੂ ਕਰਦੇ ਹਨ, ਜਿਸ ਕਰਕੇ ਉਹ ਪ੍ਰੀਖਿਆ ਵਿਚ ਪਾਸ ਨਹੀਂ ਹੋ ਪਾਉਂਦੇ ਹਨ। ਇਸ ਲਈ ਪ੍ਰੀਖਿਆ ਦੇ ਆਖਰੀ ਦਿਨਾਂ ਵਿਚ ਬਹੁਤ ਹੀ ਧਿਆਨ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਪੜ੍ਹਾਈ ਕਰਨੀ ਚਾਹੀਦੀ ਹੈ।

ਚੰਗੀ ਤਰ੍ਹਾਂ ਕਰੋ ਅਭਿਆਸ
ਸੀ.ਟੀ.ਈ.ਟੀ. ਦੀ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਅਕਸਰ ਗਲਤ ਅਧਿਐਨ ਸਮੱਗਰੀ ਅਤੇ ਕੋਚਿੰਗ ਦੀ ਚੋਣ ਕਰਨ ਦੀ ਗਲਤੀ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪ੍ਰੀਖਿਆ ਵਿਚ ਸਫਲਤਾ ਹਾਸਿਲ ਨਹੀਂ ਹੁੰਦੀ। ਇਸ ਲਈ ਤੁਹਾਨੂੰ ਇਸ ਸਮੇਂ ਵਿਚ ਵੱਧ ਤੋਂ ਵੱਧ ਮੌਕ ਟੈਸਟ ਅਤੇ ਅਭਿਆਸ ਕਰਨਾ ਚਾਹੀਦਾ ਹੈ। ਮਾਹਿਰਾਂ ਦੀ ਮਦਦ ਨਾਲ ਤੁਹਾਡੇ ਵਿਚ, ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਸਿਲੇਬਸ ਅਤੇ ਪ੍ਰੀਖਿਆ ਦੇ ਤਰੀਕੇ ਦੀ ਰੱਖੋ ਜਾਣਕਾਰੀ
ਕਿਸੇ ਵੀ ਪ੍ਰੀਖਿਆ ਦੀ ਤਿਆਰੀ ਕਰਨ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਉਸ ਦੇ ਸਿਲੇਬਸ ਅਤੇ ਪ੍ਰੀਖਿਆ ਦੇ ਪੈਟਰਨ ਬਾਰੇ ਪੂਰੀ ਜਾਣਕਾਰੀ ਹੋਵੇ। ਸੀ.ਟੀ.ਈ.ਟੀ. ਦੀ ਪ੍ਰੀਖਿਆ 1 ਅਤੇ 2 ਦੇ ਸਿਲੇਬਸ ਅਤੇ ਪੈਟਰਨ ਦੀ ਪੂਰੀ ਜਾਣਕਾਰੀ ਹਾਸਿਲ ਕਰੋ।

ਪਿਛਲੇ ਸਾਲ ਦੇ ਪੇਪਰ ’ਤੇ ਮਾਰੋ ਨਜ਼ਰ
ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰ ਘੱਟੋ-ਘੱਟ ਪਿਛਲੇ 5 ਸਾਲਾਂ ਦੇ ਪੇਪਰ ਦਾ ਵਿਸ਼ਲੇਸ਼ਣ ਕਰ ਲਵੋ। ਇਸ ਨਾਲ ਉਮੀਦਵਾਰ ਆਸਾਨੀ ਨਾਲ ਪੇਪਰ ਦੇ ਮੁੱਖ ਵਿਸ਼ੇ ਦੀ ਤਿਆਰੀ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

NCERT ਦੀਆਂ ਕਿਤਾਬਾਂ ਪੜ੍ਹੋ
ਸੀ.ਟੀ.ਈ.ਟੀ. ਦੀ ਪ੍ਰੀਖਿਆ ਦੀ ਤਿਆਰੀ ਲਈ ਐੱਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਬਹੁਤ ਜ਼ਰੂਰੀ ਹਨ। ਇਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਨਾਲ ਤੁਹਾਨੂੰ ਪ੍ਰੀਖਿਆ ਦੇਣ ਵਿਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਨੈਸ਼ਨਲ ਫੋਕਸ ਸਮੂਹ ਪੁਜ਼ੀਸ਼ਨ ਅਤੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਤੋਂ ਵੀ ਤੁਸੀਂ ਤਿਆਰੀ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਰੋਜ਼ ਮੌਕ ਟੈਸਟ ਕਰੋ ਹੱਲ
ਪ੍ਰੀਖਿਆ ਦੀ ਤਿਆਰੀ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ ਇਕ ਮੌਕ ਟੈਸਟ ਨੂੰ ਹੱਲ ਕਰੋ ਅਤੇ ਉਸਦਾ ਵਿਸ਼ਲੇਸ਼ਣ ਕਰੋ। ਇਸ ਨਾਲ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਪਤਾ ਲੱਗੇਗਾ ਅਤੇ ਤੁਸੀਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।

ਪੜ੍ਹ ਚੁੱਕੇ ਵਿਸ਼ੇ ਨੂੰ ਦੁਹਰਾਓ
ਪ੍ਰੀਖਿਆ ਤੋਂ ਕੁਝ ਸਮਾਂ ਪਹਿਲਾਂ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ, ਇਸ ਲਈ ਇਸ ਸਮੇਂ ਨਵੇਂ ਵਿਸ਼ੇ ਦੀ ਤਿਆਰੀ ਕਰਨ ਦੀ ਥਾਂ ਪਹਿਲਾਂ ਤਿਆਰ ਕਰ ਚੁੱਕੇ ਵਿਸ਼ੇ ਹੀ ਦੁਹਰਾਓ। ਉਹੀ ਕਈ ਵਾਰ ਤੁਹਾਨੂੰ ਅਜਿਹੇ ਵਿਸ਼ੇ ਮਿਲਦੇ ਹਨ, ਜੋ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ, ਇਸ ਤਰ੍ਹਾਂ ਦੇ ਵਿਸ਼ੇ ਦੀ ਤਿਆਰੀ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ


rajwinder kaur

Content Editor

Related News