ਕੋਰੋਨਾ ਆਫ਼ਤ: ਮਨੁੱਖ ਵੱਲੋਂ ਕੁਦਰਤ ਨਾਲ ਛੇੜੀ ਜੰਗ ਨੂੰ ਰੋਕਣ ਦਾ ਵੇਲਾ

08/25/2020 10:56:12 AM

ਕੁਦਰਤ ਨਾਲ ਨੇੜਤਾ ਵਧਾਉਣ ਦੀ ਬਜਾਏ ਮਨੁੱਖ ਵੱਲੋਂ ਬਹੁਪੱਖੀ ਵਿਕਾਸ ਕਰਨ ਦੇ ਨਾਮ 'ਤੇ ਛੇੜੀ ਗਈ ਜੰਗ ਦੇ ਮਨੁੱਖੀ ਮਾਰੂ ਨਤੀਜੇ ਕੋਰੋਨਾ ਵਾਇਰਸ ਦੇ ਰੂਪ 'ਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਦੌਰਾਨ ਮਾਰਚ 2020 ਦੇ ਪਹਿਲੇ ਹਫਤੇ ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਅੰਦਰ 81 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 14 ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਸਨ। ਅਜੇ ਮਨੁੱਖ ਨੂੰ ਅਜਿਹੀਆਂ ਹੋਰ ਬੀਮਾਰੀਆਂ ਅਤੇ ਅਲਾਮਤਾਂ ਦਾ ਸਾਹਮਣਾ ਕਰਨਾ ਪੈਣਾ ਹੈ। ਜਿਨ੍ਹਾਂ ਅਲਾਮਤਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕੁਦਰਤੀ ਵਰਤਾਰੇ ਨਾਲ ਇੱਕ ਵਿਅਕਤੀ ਵੱਲੋਂ ਕੀਤੀ ਗਈ ਛੇੜਛਾੜ ਦਾ ਨਤੀਜਾ ਸੈਂਕੜੇ ਨਿਰਦੋਸ਼ ਪ੍ਰਾਣੀਆਂ ਅਤੇ ਜੀਵ ਜੰਤੂਆਂ ਨੂੰ ਭੁਗਤਣਾ ਪੈਦਾ ਹੈ।

ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)

ਜੇਕਰ ਇਹ ਛੇੜਛਾੜ ਵੱਡੇ ਪੱਧਰ 'ਤੇ ਹੁੰਦੀ ਹੈ ਤਾਂ ਲੱਖਾਂ ਦੀ ਗਿਣਤੀ 'ਚ ਪ੍ਰਾਣੀ ਤੇ ਜੀਵ ਜੰਤੂ ਮਾਰ ਹੇਠ ਆ ਜਾਂਦੇ ਹਨ। ਵਿਕਾਸ ਦੇ ਨਾਮ 'ਤੇ ਸੜਕਾਂ ਨੂੰ ਚੌਮਾਰਗੀ ਬਨਾਉਣ ਲਈ ਸਦੀਆਂ ਪੁਰਾਣੇ ਰੁੱਖਾਂ ਨੂੰ ਕੱਟ ਦਿੱਤਾ ਗਿਆ। ਜਿਨ੍ਹਾਂ 'ਤੇ ਸੈਕੜੇ ਹੀ ਪੰਛੀਆਂ ਦੇ ਰਹਿਣ ਵਸੇਰੇ ਸਨ ਅਤੇ ਮਨੁੱਖ ਨੂੰ ਸਦੀਆਂ ਪੁਰਾਣੇ ਰੁੱਖਾਂ ਦਾ ਕਿਸੇ ਨਾ ਕਿਸੇ ਰੂਪ 'ਚ ਲਾਭ ਹੋ ਰਿਹਾ ਸੀ। ਪਰ ਇਸ ਤਰ੍ਹਾਂ ਧੜਾ-ਧੜ ਕੁਦਰਤੀ ਸੋਮਿਆਂ ਦੀ ਤਬਾਹੀ ਕਾਰਨ ਮਨੁੱਖ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਹੁਤਾ ਤੰਦਰੁਸ਼ਤ ਨਹੀ ਰਿਹਾ। ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਕਾਰਨ ਘਰਾਂ ਦੇ ਘਰ ਖਾਲੀ ਹੋ ਗਏ ਹਨ ਅਤੇ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਇਲਾਜ ਅਸੰਭਵ ਹਨ।

ਸ਼ੁਗਰ, ਬਲੱਡ ਪ੍ਰੈਸਰ, ਪੈਰਾਲੀਈਜ, ਛੋਟੀ ਉਮਰ 'ਚ ਹਾਰਟ ਅਟੈਕ, ਸੁਣਨ ਅਤੇ ਵੇਖਣ ਦੀ ਸ਼ਕਤੀ ਨਿਆਣੀ ਉਮਰੇ ਘੱਟ ਹੋਣੀ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਮਨੁੱਖ ਦੀ ਔਸਤ ਉਮਰ 60 ਸਾਲ ਦੇ ਕਰੀਬ ਵੇਖੀ ਜਾ ਰਹੀ ਹੈ। ਇੱਕ ਦਹਾਕੇ ਬਾਅਦ 60 ਸਾਲ ਦੀ ਉਮਰ 'ਚ ਜ਼ਿੰਦਗੀ ਪੂਰੀ ਕਰਨ ਵਾਲੇ ਨੂੰ ਸੌ ਸਾਲ ਦੇ ਬਰਾਬਰ ਸਮਝਿਆ ਜਾਵੇਗਾ। ਜੇਕਰ ਅਸੀਂ ਕੁਦਰਤ ਵੱਲੋਂ ਬਖਸੀ ਦਾਤ ਆਕਸੀਜਨ ਦੀ ਗੱਲ ਕਰੀਏ ਤਾਂ ਮਨੁੱਖ 24 ਘੰਟਿਆਂ ਅੰਦਰ ਦੋ ਹਜ਼ਾਰ ਰੁਪਏ ਤੋਂ ਵੱਧ ਕੀਮਤ ਦੀ ਆਕਸੀਜਨ ਵਰਤ ਜਾਂਦਾ ਹੈ ਅਤੇ 60 ਸਾਲ ਦੀ ਉਮਰ ਤੱਕ ਇਹ ਕੀਮਤ ਤਿੰਨ ਕਰੋੜ ਰੁਪਏ ਤੋਂ ਵੱਧ ਬਣ ਜਾਂਦੀ ਹੈ। ਫਿਰ ਆਖਰੀ ਸਮੇਂ ਚਾਰ ਪੰਜ ਕੁਇੰਟਲ ਲੱਕੜਾਂ ਦੀ ਵੀ ਜ਼ਰੂਰਤ ਪੈਦੀ ਹੈ।

ਯੂ.ਕੇ. ’ਚ ਮੁੜ ਖੁੱਲ੍ਹਣ ਜਾ ਰਹੇ ਹਨ ਸਕੂਲ, ਤਿਆਰੀਆਂ ਹੋਈਆਂ ਸ਼ੁਰੂ (ਵੀਡੀਓ)

ਆਖਰਕਾਰ ਇਹ ਸਾਰਾ ਕੁਝ ਕੁਦਰਤ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਮਨੁੱਖ ਕੁਦਰਤ ਨੂੰ ਕੁਝ ਵੀ ਨਹੀਂ ਦੇ ਰਿਹਾ। ਉਲਟਾ ਕੁਦਰਤੀ ਸੋਮਿਆਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ। ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਵਣਾਂ ਹੇਠਲਾ ਰਕਬਾ ਅੱਧਾ ਰਹਿ ਗਿਆ ਹੈ ਪਰ ਕੰਕਰੀਟ ਦੇ ਘਰਾਂ ਦੀ ਗਿਣਤੀ ਕਈ ਗੁਣਾਂ ਵਧ ਚੁੱਕੀ ਹੈ। ਰੁੱਖ ਲਾਏ ਜਾਣ ਦੀ ਰਫਤਾਰ ਬਹੁਤ ਘੱਟ ਹੈ। ਰੁੱਖਾਂ ਨੂੰ ਵਧਣ-ਫੁੱਲਣ ਲਈ ਕਈ ਦਹਾਕੇ ਲੱਗ ਜਾਂਦੇ ਹਨ। ਜਿਸ ਕਰਕੇ ਵਾਤਾਵਰਣ ਤਬਦੀਲੀਆਂ ਦਾ ਨੁਕਸਾਨ ਮਨੁੱਖ ਨੂੰ ਹੀ ਨਹੀ ਸਗੋਂ ਕੁਦਰਤ ਦੀ ਜੀਵ-ਨਿਰਜੀਵ ਰਚਨਾ ਨੂੰ ਵੀ ਹੋ ਰਿਹਾ ਹੈ। ਸੈਂਕੜੇ ਕੁਦਰਤੀ ਵਨਸਪਤੀ ਦੀਆਂ ਕਿਸਮਾਂ ਖਤਮ ਹੋ ਗਈਆਂ ਹਨ। ਜਿਨ੍ਹਾਂ ਦਾ ਗਾਹੇ-ਵਗਾਹੇ ਇਨਸਾਨ ਨੂੰ ਬਹੁਤ ਵੱਡਾ ਲਾਭ ਹੁੰਦਾ ਸੀ। ਇਹ ਲਾਭ ਸਿੱਧੇ ਅਤੇ ਅਸਿੱਧੇ ਦੋਨੋਂ ਹੀ ਤਰ੍ਹਾਂ ਦੇ ਢੰਗਾਂ ਨਾਲ ਹੋ ਰਿਹਾ ਸੀ। ਰੇਤਲੀਆਂ/ਕੱਲਰ ਵਾਲੀਆਂ ਅਤੇ ਹੋਰ ਕਿਸਮ ਦੀਆਂ ਜ਼ਮੀਨਾਂ ਅੰਦਰ ਘਾਹ ਦੇ ਰੂਪ 'ਚ ਅਜਿਹੀਆਂ ਜੜੀਆਂ/ਬੂਟੀਆਂ ਦੀ ਪੈਦਾਵਾਰ ਹੁੰਦੀ ਸੀ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਜਿਹੜੀਆਂ ਸਿਹਤ ਨੂੰ ਤੰਦਰੁਸਤ ਰੱਖਦੀਆਂ ਸਨ। ਪੰਜਾਬ ਦੇ ਵੱਡੀ ਗਿਣਤੀ ਜ਼ਮੀਨੀ ਹਿੱਸੇ ਵਿੱਚੋਂ ਚਿੱਬੜਾਂ ਦੀਆਂ ਵੇਲ੍ਹਾਂ ਖਤਮ ਹੋ ਚੁੱਕੀਆਂ ਹਨ। ਕਿਉਕਿ ਝੋਨੇ ਦੀ ਕਾਸ਼ਤ ਕਰਨ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੇ ਚੱਕਰ 'ਚ ਟਿੱਬਿਆਂ ਵਾਲੀਆਂ ਜ਼ਮੀਨਾਂ ਖਤਮ ਹੋ ਚੁੱਕੀਆਂ ਹਨ। ਜਿਥੇ ਗਵਾਰਾ/ਮੂੰਗਫਲੀ ਆਦਿ ਵਰਗੀਆਂ ਫਸਲਾਂ ਦੀ ਕਾਸ਼ਤ ਹੁੰਦੀ ਸੀ ਅਤੇ ਇਨ੍ਹਾਂ ਫਸਲਾਂ ਦੇ ਨਾਲ ਹੀ ਚਿੱਬੜ ਬਗੈਰਾ ਸਮੇਤ ਹੋਰ ਕਈ ਕੁਦਰਤੀ ਬਨਸਪਤੀਆਂ ਪੈਦਾ ਹੁੰਦੀਆਂ ਸਨ। ਬਾੜਾਂ 'ਤੇ ਲੱਗਣ ਵਾਲੇ ਬਾੜੀ ਕਰੇਲਿਆਂ ਦੀਆਂ ਵੇਲ੍ਹਾਂ ਦੇ ਵੀ ਅਜਿਹੇ ਹਲਾਤ ਹਨ। ਹੁਣ ਪੰਜਾਬ ਦੇ ਬਹੁਤੇ ਹਿੱਸਿਆਂ ਅੰਦਰ ਬਾੜੀ ਕਰੇਲੇ ਰਾਜਸਥਾਨ/ਹਰਿਆਣਾ ਆਦਿ ਤੋਂ ਮੰਡੀਆਂ 'ਚ ਆ ਰਹੇ ਹਨ।

ਜਿਹੜੇ ਬਾੜੀ ਕਰੇਲੇ ਕਿਸੇ ਵੇਲੇ ਪੰਜਾਬ ਦੇ ਟਿੱਬਿਆਂ 'ਚ ਲਹਿਰਾਂ/ਬਹਿਰਾਂ ਲਾਉਦੇ ਸਨ। ਹੁਣ ਉਹ ਦੂਸਰੇ ਰਾਜਾਂ ਵਿੱਚੋਂ ਆ ਕੇ ਪੰਜਾਬ ਦੀਆਂ ਮੰਡੀਆਂ 'ਚ ਦੋ ਸੌ ਰੁਪਏ ਪ੍ਰਤੀ ਕਿੱਲੋਂ ਤੱਕ ਵੀ ਵਿਕਦੇ ਹਨ। ਇੱਕ ਹੋਰ ਵਨਸਪਤੀ ਕੌੜ ਤੂੰਬੇ ਦੀਆਂ ਵੇਲ੍ਹਾਂ ਵੀ ਬਹੁਤੀਆਂ ਥਾਵਾਂ 'ਤੋਂ ਵਿਕਾਸ ਦੇ ਨਾਮ 'ਤੇ ਖਤਮ ਹੋ ਚੁੱਕੀਆਂ ਹਨ। ਪਿੰਡਾਂ ਵਾਲੇ ਲੋਕਾਂ ਲਈ ਇਹ ਵਨਸਪਤੀ ਕਿਸੇ ਵੈਦ ਤੋਂ ਘੱਟ ਨਹੀ ਸੀ। ਜਿਹੜੀ ਗਰਮੀ ਦੇ ਮੌਸਮ 'ਚ ਆਮ ਹੀ ਰੇਤਲੀਆਂ ਜ਼ਮੀਨਾਂ ਵਿੱਚੋਂ ਮਿਲ ਜਾਂਦੀ ਸੀ ਅਤੇ ਸਾਡੇ ਪੁਰਾਣੇ ਬਜੁਰਗ ਕੌੜ ਤੂੰਬੇ ਨੂੰ ਕੱਟ ਕੇ ਲੂਣ ਆਦਿ ਪਾ ਕੇ ਸਕਾਉਣ ਤੋਂ ਬਾਅਦ ਇਸ ਦੀ ਅਜਿਹੀ ਫੱਕੀ ਬਣਾਉਦੇ ਸਨ। ਇਨਸਾਨ ਤਾਂ ਕਿ ਕਈ ਵਾਰ ਬੀਮਾਰ ਪਸ਼ੂ ਨੂੰ ਵੀ ਦੇ ਦਿੱਤੀ ਜਾਂਦੀ ਸੀ।

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਹੁਣ ਵੀ ਬਹੁਤੇ ਪਰਿਵਾਰ ਕੌੜਤੂੰਬੇ (ਕਈ ਲੋਕ ਇਸ ਨੂੰ ਕੌੜ ਤੂੰਮਾਂ ਕਹਿੰਦੇ ਹਨ) ਦਾ ਅਚਾਰ ਆਦਿ ਬਨਾਉਣ ਲਈ ਰਾਜਸਥਾਨ ਤੋਂ ਮੰਗਵਾਉਦੇ ਹਨ । ਜਿੱਥੇ ਕਿਤੇ ਕੌੜ ਤੂੰਬੇ ਦੀਆਂ ਵੇਲ੍ਹਾਂ ਦੇ ਅੰਸ ਪਏ ਹਨ। ਉਥੇ ਇਹ ਵਨਸਪਤੀ ਆਪਣੇ ਸਮੇਂ ਮੁਤਾਬਕ ਖੁਦ ਹੀ ਉਘ ਪੈਂਦੀ ਹੈ। ਜ਼ਖਮਾਂ ਨੂੰ ਧੋਣ ਅਤੇ ਬੰਨ੍ਹਣ ਵਾਲੀ ਬਨਸਪਤੀ ਅਸਰਗੰਦ/ਸਮਾਲੂ/ਅਮਰਵੇਲ/ਪੱਥਰ ਚੱਟ ਆਦਿ ਸਮੇਤ ਅਜਿਹੀਆਂ ਬੂਟੀਆਂ ਸਨ। ਜਿਨ੍ਹਾਂ ਦਾ ਸਰੀਰਕ ਜਖਮਾਂ ਨੂੰ ਬਹੁਤ ਲਾਭ ਹੁੰਦਾ ਸੀ। ਪਰ ਇਹ ਸਭ ਕੁਝ ਹੁਣ ਵਿਕਾਸ ਦੀ ਬਲੀ ਚੜ੍ਹ ਚੁੱਕਿਆ ਹੈ। ਛਮਕ ਨਮੋਲੀ, ਪਿਆਜੀ, ਕੰਡਿਆਈ ਆਦਿ ਸਮੇਤ ਬਹੁਤ ਵੱਡੀ ਗਿਣਤੀ 'ਚ ਕੁਦਰਤੀ ਬਨਸਪਤੀ ਖਤਮ ਹੋ ਚੁੱਕੀ ਹੈ। ਵਿਗਿਆਨਕਾਂ ਦੀਆਂ ਖੋਜਾਂ ਮੁਤਾਬਕ ਤਕਰੀਬਨ 118 ਕਿਸਮ ਦੀਆਂ ਵਨਸਪਤੀਆਂ ਆਲੋਪ ਹੋ ਚੁੱਕੀਆਂ ਹਨ।

ਜੇਕਰ ਕੁਦਰਤੀ ਵਰਤਾਰੇ 'ਚ ਗੀਤ ਗਾਉਦੇ ਅਤੇ ਚਾਰ ਚੰਨ ਲਗਾਉਣ ਵਾਲੇ ਪੰਛੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੇਲੇ ਵਿਗਿਆਨਕ ਕਾਰਲਮ ਲੀਨੀਅਨ ਨੇ 4200 ਕਿਸਮਾਂ ਦੇ ਪੰਛੀ ਵੇਖੇ ਸਨ। ਜਿੰਨਾ ਵਿੱਚ ਰੀੜ ਧਾਰੀ ਜੀਵ 1222, ਅਰੀੜਧਾਰੀ 400 ਅਤੇ 1936 ਕੀੜੇ ਮਕੌੜੇ ਸ਼ਾਮਲ ਸਨ। ਪਰ ਪੰਛੀ ਵਿਗਿਆਨਕਾਂ ਵੱਲੋਂ ਕੀਤੀ ਗਈ ਹੋਰ ਖੋਜ ਦੌਰਾਨ ਜੀਵਾਂ ਦੀਆਂ ਕਿਸਮਾਂ 15 ਲੱਖ ਨੇੜੇ ਪਹੁੰਚ ਗਈਆਂ। ਆਉਣ ਜਾਣ ਦੇ ਹੋਰ ਸਾਧਨ ਵਿਕਸਤ ਹੋਣ ਦੇ ਨਾਲ 1962 ਦੇ ਨੇੜੇ ਤੇੜੇ ਹੋਰ ਖੋਜ ਹੋਈ। ਜਿਸ ਤੋਂ ਸਿੱਧ ਹੋਇਆ ਕਿ ਧਰਤੀ ਉਪਰ 2 ਕਰੋੜ ਤੋਂ ਵੱਧ ਕਿਸਮਾਂ ਜੀਵਾਂ ਦੀਆਂ ਹੋ ਸਕਦੀਆਂ ਹਨ। ਇਸ ਨੀਲੀ ਛੱਤ ਹੇਠ 9672 ਕਿਸਮ ਦੇ ਪੰਛੀ ਆਪਣੇ ਖੰਭ ਫੜ-ਫੜਾਉਦੇ ਹਨ ਅਤੇ ਕੁਦਰਤ ਦਾ ਸੰਤੁਲਨ ਬਣਾ ਕੇ ਰੱਖਦੇ ਹਨ।

ਪੈਸੇ ਜੋੜਨ ਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ

ਇਨ੍ਹਾਂ ਪੰਛੀਆਂ ਦਾ ਮਨੁੱਖ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਲਾਭ ਹੁੰਦਾ ਹੈ। ਕਈ ਕਿਸਮ ਦੇ ਕੀੜੇ ਮਕੌੜੇ ਫਸਲਾਂ ਦਾ ਪਰ ਪਰਾਗਣ ਕਰਵਾ ਕੇ ਝਾੜ ਵਿੱਚ ਵਾਧਾ ਕਰਦੇ ਹਨ। ਜਿਨ੍ਹਾਂ ਵਿੱਚੋ ਸਹਿਦ ਦੀ ਮੱਖੀ ਕੁਦਰਤ ਦੀ ਸਭ ਤੋਂ ਵੱਡੀ ਦੇਣ ਹੈ। ਜਿਹੜੀ ਸਹਿਦ ਇਕੱਠਾ ਕਰਨ ਦੇ ਨਾਲ ਹੀ ਫਲਦਾਰ ਅਤੇ ਹੋਰ ਬੂਟਿਆਂ ਦੇ ਪਰਿਵਾਰਾਂ ਵਿੱਚ ਵਾਧਾ ਕਰਦੀ ਹੈ। ਬਹੁਤ ਸਾਰੇ ਅਜਿਹੇ ਪੰਛੀ ਹਨ, ਜਿਹੜੇ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਆਪਣੀ ਖੁਰਾਕ ਬਣਾਉਦੇ ਹਨ। ਇਸ ਧਰਤੀ ਉਪਰ ਰੀਂਗਣ ਵਾਲੇ ਜੀਵਾਂ ਦੀਆਂ 5680 ਕਿਸਮਾਂ (ਜਿਵੇਂ ਕਿ ਸੱਪ, ਗੰਡੋਏ ਆਦਿ) ਧਣਧਾਰੀ ਜੀਵਾਂ ਦੀਆਂ 4629 ਕਿਸਮਾਂ ਸਾਮਿਲ ਹਨ। ਪੰਛੀ ਵਿਗਿਆਨਕ ਡਾਕਟਰ ਵਿਭੂ ਪ੍ਰਕਾਸ ਬਾਜ ਉਪਰ ਖੋਜ ਕਰ ਰਹੇ ਸਨ। ਕਈ ਇਲਾਕਿਆਂ ਵਿੱਚ ਇਸ ਨੂੰ ਗਿਰਝ ਵੀ ਕਹਿ ਦਿੱਤਾ ਜਾਦਾ ਹੈ। ਪਰ ਬਹੁਤੇ ਰਾਜ ਗਿਰਝ ਇੱਲ ਨੂੰ ਕਹਿੰਦੇ ਹਨ, ਕਿਉਕਿ ਇਨ੍ਹਾਂ ਦੋਹਾਂ ਪੰਛੀਆਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਵਿੱਚ ਅੰਤਰ ਹੈ। ਗਿਰਝ (ਇੱਲ) ਮਰੇ ਹੋਏ ਪਸੂਆਂ ਨੂੰ ਖਾਂਦੀ ਹੈ। ਪਰ ਬਾਜ (ਗਿਰਝ) ਖੇਤਾਂ ਵਿਚੋਂ ਚੂਹੇ, ਨਿਉਲਾਂ, ਗੋਹ ਜਾਂ ਫਿਰ ਹੋਰ ਛੋਟੇ ਜੀਵ ਫੜਦਾ ਹੈ। ਗਿਰਝ (ਇੱਲ) ਸਿੱਧਾ ਹੀ ਮਰੇ ਹੋਏ ਸ਼ਿਕਾਰ ਵਾਲੀ ਜਗ੍ਹਾ ਉਤਰਦੀ ਹੈ। ਪਰ ਬਾਜ ਆਪਣੇ ਪੰਜ਼ਿਆਂ ਵਿੱਚ ਸ਼ਿਕਾਰ ਨੂੰ ਫੜ ਕੇ ਅਸਮਾਨ ਵਿੱਚ ਉਡਾਰੀਆਂ ਮਾਰ ਕੇ ਖਾਂਦਾ ਹੈ। ਸੰਨ 1984 ਵਿੱਚ 353 ਜੋੜੀਆਂ ਬਾਜ ਡਾਕਟਰ ਪ੍ਰਕਾਸ਼ ਦੀਆਂ ਨਜਰਾਂ ਵਿੱਚ ਸਨ।

1996 ਵਿੱਚ ਇਹ ਗਿਣਤੀ 150 ਰਹਿ ਗਈ ਸੀ। ਸੰਨ 1997 ਵਿੱਚ ਸਿਰਫ 25 ਰਹਿ ਗਈ। ਜਿਹੜੀ ਹੁਣ ਬਿਲਕੁਲ ਅਲੋਪ ਹੋਣ ਦੇ ਕਿਨਾਰੇ ਖੜੀ ਹੈ। ਕੁਦਰਤੀ ਚੱਕਰ ਵੀ ਇੱਕ ਲੜੀ ਦੀ ਤਰ੍ਹਾਂ ਇੱਕ ਦੂਸਰੇ ਨਾਲ ਜੁੜਿਆਂ ਹੋਇਆ ਹੈ, ਕਿਉਂਕਿ ਹਰ ਚੀਜ ਇੱਕ ਦੂਸਰੇ ਉਪਰ ਨਿਰਭਰ ਹੈ। ਹੋਰ ਸੌਖੇ ਢੰਗ ਨਾਲ ਜੀਵਨ ਚੱਕਰ ਨੂੰ ਸਮਝ ਸਕਦੇ ਹਾਂ ਕਿ ਇੱਕ ਸੁੰਡੀ ਦੇ ਖਤਮ ਹੋਣ ਨਾਲ ਉਸ ਨੂੰ ਖੁਰਾਕ ਬਣਾਉਣ ਵਾਲੀਆਂ ਚਿੜੀਆਂ ਖਤਮ ਹੋ ਗਈਆਂ। ਚਿੜੀਆਂ ਅੱਗੇ ਹੋਰ ਕਿਸੇ ਦੀ ਖੁਰਾਕ ਸਨ। ਪਰ ਮਨੁੱਖ ਵੱਲੋਂ ਕੁਦਰਤ ਨਾਲ ਛੇੜੀ ਗਈ ਜੰਗ ਕਾਰਨ ਬਨਸਪਤੀ ਦੇ ਨਾਲ ਬੇਜਬਾਨ ਅਤੇ ਬੇਕਸੂਰ, ਅਣਮੋਲ, ਅਣਭੋਲ, ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ। ਹੁਣ ਇੱਲਾਂ ( ਗਿਰਝਾਂ ) ਦੇ ਹੋਏ ਖਾਤਮੇ ਦੀ ਗੱਲ ਕਰੀਏ ਕਿ ਗਿਰਝਾਂ ਦੇ ਖਤਮ ਹੋਣ ਨਾਲ ਕਿੰਨੀ ਵੱਡੀ ਪੱਧਰ 'ਤੇ ਕੁਦਰਤੀ ਉਥਲ-ਪੁਲਥ ਹੋਈ ਹੈ।

ਦੇਸ਼ ਵਿੱਚ ਲਗਭਗ ਨੌਂ ਕਿਸਮ ਦੀਆਂ ਗਿਰਝਾਂ ਪਾਈਆਂ ਜਾਦੀਆਂ ਹਨ । ਜਿਨ੍ਹਾਂ ਵਿਚੋ ਚਾਰ ਪ੍ਰਵਾਸੀ ਕਿਸਮਾਂ ਹਨ। ਜੰਗਲੀ ਜੀਵ ਵਿਗਿਆਨੀ ਡਾ ਨੀਤਾ ਸਾਹ ਅਨੁਸਾਰ ਗੁਜਰਾਤ ਵਿੱਚ ਲੱਗਭੱਗ 2500 ਗਿਰਝਾਂ ਦੀ ਗਿਣਤੀ ਹੋਈ ਸੀ। ਜਿਹੜੀ ਘੱਟ ਕੇ 2008 ਵਿੱਚ ਸਿਰਫ 1400 ਰਹਿ ਗਈ। ਡਾ. ਨੀਤਾ ਸਾਹ ਜੀਵ ਜੰਤੂਆਂ ਦੀਆਂ ਆਲੋਪ ਹੋ ਰਹੀਆਂ ਨਸਲਾਂ 'ਤੇ ਪੀ.ਐਚ.ਡੀ. ਕਰਨ ਵਾਲੀ ਏਸੀਆ ਦੀ ਪਹਿਲੀ ਔਰਤ ਹੈ। ਜਿਸ ਦੀ ਖੋਜ਼ ਮੁਤਾਬਿਕ ਗਿਰਝ ਇੱਕ ਸਾਲ ਵਿੱਚ ਸਿਰਫ ਇਕ ਬੱਚੇ (ਅੰਡਾ) ਨੂੰ ਹੀ ਜਨਮ ਦਿੰਦੀ ਹੈ। ਜਿਸ ਕਰਕੇ ਗੈਰ ਕੁਦਰਤੀ ਸਾਧਨ ਰਾਹੀ ਗਿਰਝ ਦੀ ਅਬਾਦੀ ਵਧਾਉਣਾ ਸੌਖਾ ਕੰਮ ਨਹੀ ਹੈ । ਕਿਉਂਕਿ ਚੰਡੀਗੜ ਨੇੜੇ ਪਿੰਜੌਰ ਵਿਖੇ ਗਿਰਝਾਂ ਦੀ ਅਬਾਦੀ ਵਿੱਚ ਵਾਧਾ ਕਰਵਾਉਣ ਦੀ ਯੋਜਨਾ ਕਾਮਯਾਬ ਨਹੀ ਹੋ ਸਕੀ।

ਰਾਜਸਥਾਨ ਦੇ ਭਰਤਪੁਰ ਵਿੱਚ ਵਿਸ਼ਵ ਪ੍ਰਸਿੱਧ ਕੇਵਲਾ ਦੇਵ ਰਾਸ਼ਟਰੀ ਪਾਰਕ ਅੰਦਰ 1985 ਵਿੱਚ ਲਗਭਗ ਦੋ ਹਜਾਰ ਗਿਰਝਾਂ ਸਨ। ਜਿਹੜੀਆਂ 10 ਸਾਲ ਬਾਅਦ 1995 ਵਿੱਚ ਸਿਰਫ 93 ਹੀ ਰਹਿ ਗਈਆਂ । ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਛੋਟੇ/ਵੱਡੇ ਜੀਵ ਜੰਤੂਆਂ/ਕੀੜੇ ਮਕੌੜਿਆਂ ਦੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ। ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਦੇ ਆਪਣੇ ਨਿੱਜੀ ਸਵਾਰਥਾਂ ਕਾਰਨ ਕੁਦਰਤੀ ਵਰਤਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਦਾ ਖਮਿਆਜਾ ਹੁਣ ਮਨੁੱਖ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਨੁਕਸਾਨ ਦੀ ਭਰਪਾਈ ਕਰਨ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ ਮਨੁੱਖ ਵੱਲੋਂ ਕੁਦਰਤ ਨਾਲ ਛੇੜੀ ਗਈ ਜੰਗ ਨੂੰ ਬੰਦ ਕਰਕੇ ਨੇੜਤਾ ਵਧਾਉਣ ਵੱਲ ਆਉਣਾ ਪੈਣਾ ਹੈ। 

ਬ੍ਰਿਸ ਭਾਨ ਬੁਜਰਕ ਕਾਹਨਗੜ੍ਹ 
ਰੋਡ ਪਾਤੜਾਂ ਪਟਿਆਲਾ 
98761-01698


rajwinder kaur

Content Editor

Related News