ਜੇਕਰ ਕੋਰੋਨਾ ਤੋਂ ਬਚ ਗਏ ਤਾਂ ਯਕੀਨਨ ਮਹਿੰਗਾਈ ਮਾਰ ਦੇਵੇਗੀ

07/03/2020 4:29:35 PM

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ 

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਬੀਤੇ ’ਤੇ ਬੈਠਿਆਂ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਅਜਿਹਾ ਹੀ ਲੋਕਾਂ ਨਾਲ ਇਸ ਵਕਤ ਹੋ ਰਿਹਾ ਹੈ। ਲੋਕਾਂ ਦੀ ਜ਼ਿੰਦਗੀ ਦੀ ਗੱਡੀ ਕੋਰੋਨਾ ਨੇ ਲੀਹੋਂ ਬੁਰੀ ਤਰ੍ਹਾਂ ਲਾਹੀ ਹੋਈ ਹੈ। ਸਰਕਾਰ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦੀ ਰੋਜ਼ੀ ਰੋਟੀ ਚੱਲ ਪਵੇ। ਪਰ ਸਰਕਾਰ ਨੂੰ ਇੰਜ ਲੱਗਦਾ ਹੈ ਕਿ ਲੋਕਾਂ ਕੋਲ ਕਿਸੇ ਚੀਜ਼ ਦੀ ਘਾਟ ਨਹੀਂ। ਜੇਕਰ ਥੋੜ੍ਹਾ ਗੰਭੀਰਤਾ ਨਾਲ ਸੋਚੀਏ ਤਾਂ ਸਾਡੇ ਨਾਲ ਸਰਕਾਰ ਮਜ਼ਾਕ ਹੀ ਕਰ ਰਹੀ ਹੈ। ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਸਾਡੀਆਂ ਜੁੱਤੀਆਂ ਸਾਡਾ ਸਿਰ ਵਾਲੀ ਗੱਲ ਹੈ।

ਲੋਕਾਂ ਨੂੰ ਨਿੰਬੂ ਵਾਂਗ ਨਿਚੋੜਿਆ ਪਿਆ ਹੈ। ਜੇਕਰ ਬੈਂਕ ਵਿੱਚ ਲੋਕਾਂ ਦੇ ਪੈਸੇ ਜਮਾਂ ਹਨ ਤਾਂ ਉਸ ’ਤੇ ਮਿਲਣ ਵਾਲੇ ਵਿਆਜ਼ ਦੀ ਦਰ ਘਟਾ ਦਿੱਤੀ। ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਈ ਭੱਤੇ ’ਤੇ ਰੋਕ ਲਗਾ  ਦਿੱਤੀ। ਪ੍ਰਾਈਵੇਟ ਕੰਪਨੀਆਂ ਨੇ ਤਾਂ ਤਨਖਾਹਾਂ ਦੇਣ ਤੋਂ ਪਾਸਾ ਜਿਹਾ ਹੀ ਵੱਟ ਲਿਆ। ਕਈ ਪ੍ਰਾਈਵੇਟ ਕੰਪਨੀਆਂ/ਬੈਂਕਾਂ ਨੇ ਤਨਖਾਹਾਂ ਵਿੱਚ ਕਟੌਤੀ ਕਰ ਦਿੱਤੀ। ਉਹ ਚਾਹੇ ਦਸ ਫੀਸਦੀ ਹੈ ਜਾਂ ਵਧ ਘੱਟ ਪਰ ਜਿਥੇ ਲੋਕਾਂ ਦੀਆਂ ਕਿਸ਼ਤਾਂ ਦੀਆਂ ਦੇਣਦਾਰੀਆਂ ਹਨ, ਉਥੇ ਕਿਧਰੇ ਵੀ ਰਾਹਤ ਨਹੀਂ ਮਿਲੀ। ਜਿਸਨੇ ਘਰ ਲਈ ਕਰਜ਼ਾ ਲਿਆ ਹੈ, ਉਸ ਦੀ ਕਿਸ਼ਤ ਉਵੇਂ ਹੀ ਜਾ ਰਹੀ ਹੈ ਜਾਂ ਉਹ ਉਵੇਂ ਹੀ ਮੰਗ ਰਹੇ ਹਨ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਲੋਕਾਂ ਦੀਆਂ ਤਕਲੀਫ਼ ਸੁਣਨ ਅਤੇ ਸਮਝਣ ਲਈ ਕੋਈ ਗੰਭੀਰ ਹੀ ਨਹੀਂ। ਲੋਕਾਂ ’ਤੇ ਬੋਝ ਪਾਉਣ ਲਗਿਆਂ ਇਕ ਵਾਰ ਵੀ ਨਹੀਂ ਸੋਚਦੇ ਕਿ ਲੋਕ ਇਹ ਬੋਝ ਝੱਲਣ ਜੋਗੇ ਹੈ ਵੀ ਜਾਂ ਨਹੀਂ। ਪਿਛਲੇ ਕਾਫੀ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਉਸਦਾ ਸਿੱਧਾ ਅਸਰ ਲੋਕਾਂ ’ਤੇ ਪੈਂਦਾ ਹੈ। ਖਾਣ ਵਾਲੀਆਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਤਕਰੀਬਨ ਵੀਹ ਫੀਸਦੀ ਤੱਕ ਤਾਂ ਕੀਮਤ ਵਧੇਗੀ ਚੀਜ਼ਾ ਦੀ ਵਧ ਚੁੱਕੀ ਹੈ। ਜਦੋਂ ਲੋਕਾਂ ਦੇ ਕੰਮ ਧੰਦੇ ਨਹੀਂ ਤਾਂ ਲੋਕਾਂ ’ਤੇ ਇਹ ਬੋਝ ਪਾਉਣ ਨਾਲ ਲੋਕਾਂ ’ਤੇ ਮਾਨਸਿਕ ਦਬਾਅ ਵਧ ਰਿਹਾ ਹੈ। ਲੋਕਾਂ ਵਿੱਚ ਪ੍ਰੇਸ਼ਾਨੀ ਕਰਕੇ ਘਬਰਾਹਟ ਵਧ ਰਹੀ ਹੈ।

ਬਹੁਤ ਸਾਰੇ ਨੌਜਵਾਨ ਲੜਕਿਆਂ ਨੇ ਖੁਦਕੁਸ਼ੀਆਂ ਵੀ ਕਰ ਲਈਆਂ। ਇੰਨਾਂ ਵਿੱਚ ਉਹ ਨੌਜਵਾਨ ਵੀ ਸੀ ਜੋ ਮੋਟੀ ਤਨਖਾਹ ’ਤੇ ਕਿਸੇ ਸ਼ੋਅ ਰੂਮ ਵਿੱਚ ਨੌਕਰੀ ਕਰਦਾ ਸੀ। ਅੱਜ ਕੱਲ੍ਹ ਕਰੈਡਿਟ ਕਾਰਡ ’ਤੇ ਸਮਾਨ ਖਰੀਦਣ ਲੱਗੇ ਨੌਜਵਾਨ ਪੀੜ੍ਹੀ ਸੋਚਦੀ ਹੀ ਨਹੀਂ। ਨਾ ਹੀ ਬਚਤ ਕਰਨ ਵਿੱਚ ਵਧੇਰੇ ਯਕੀਨ ਰੱਖਦੀ ਹੈ। ਜਦੋਂ ਮਾਪੇ ਬਚਤ ਦੀ ਗੱਲ ਕਰਦੇ ਹਨ ਤਾਂ ਕਿਸੇ ਨੂੰ ਵੀ ਇਹ ਗੱਲ ਹਜ਼ਮ ਨਹੀਂ ਹੁੰਦੀ। 

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਜੇਕਰ ਮੱਧ ਵਰਗ ਦੀ ਗੱਲ ਕਰੀਏ ਤਾਂ ਉਹ ਨਾ ਤਾਂ ਕਿਸੇ ਤੋਂ ਮੰਗ ਕੇ ਖਾ ਸਕਦਾ ਹੈ ਅਤੇ ਨਾ ਉਸ ਕੋਲ ਇੰਨਾ ਹੈ ਕਿ ਹਰ ਮਹੀਨੇ ਕਮਾਈ ਤੋਂ ਬਗੈਰ ਗੁਜ਼ਾਰਾ ਕਰ ਸਕਦਾ ਹੈ। ਸੱਭ ਤੋਂ ਵੱਧ ਮਾਨਸਿਕ ਦਬਾਅ ਹੇਠ ਇਹ ਲੋਕ ਆਉਂਦੇ ਹਨ। ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ। ਜਿਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਉਨ੍ਹਾਂ ਉਸ ਨਾਲ ਕਿਸਾਨ ਦੀ ਹਰ ਵਰਤੋਂ ਦੇ ਸਮਾਨ ਦੀ ਕੀਮਤ ਵਧਣੀ ਹੀ ਹੈ। ਖਾਦ, ਬੀਜ, ਸਪਰੇਅ ਅਤੇ ਹੋਰ ਦਵਾਈਆਂ ਦਾ ਬੋਝ ਕਿਸਾਨਾਂ ਤੇ ਪਵੇਗਾ। ਇਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧਣ ਦੀ ਸੰਭਾਵਨਾ ਵੀ ਹੈ। ਕੋਰੋਨਾ ਨੇ ਜੋ ਤਬਾਹੀ ਮਚਾਈ ਉਸ ਤੋਂ ਬਾਅਦ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਸਰਕਾਰ ਹਰ ਰੋਜ਼ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਰਹੀ ਹੈ, ਜਿਸ ਨਾਲ ਹਰ ਵਰਗ ਅਤੇ ਹਰ ਆਮ ਬੰਦੇ ’ਤੇ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਸਰਕਾਰਾਂ ਵਿੱਚ ਬੈਠਿਆਂ ਨੂੰ ਅਤੇ ਨੀਤੀ ਘਾੜਿਆਂ ਨੂੰ ਸ਼ਾਇਦ ਇਹ ਅਹਿਸਾਸ ਹੀ ਨਹੀਂ ਕਿ ਲੋਕਾਂ ਦੀ ਕੀ ਹਾਲ ਹੈ। ਸਰਕਾਰੀ ਖਜ਼ਾਨੇ ਵਿੱਚ ਪੈਸਾ ਲੋਕਾਂ ਦਾ ਖੂਨ ਚੂਸ ਕੇ ਇਕੱਠਾ ਕਰਨਾ ਕੋਈ ਲੋਕ ਹਿੱਤਾਂ ਵਿੱਚ ਤਾਂ ਨਹੀਂ ਹੈ। ਮੈਂ ਸੋਸ਼ਲ ਮੀਡੀਆ ’ਤੇ ਵੇਖ ਰਹੀ ਸੀ ਕਿ ਜਿੰਨਾ ਨੇ ਕਈ ਦਹਾਕਿਆਂ ਤੱਕ ਇਨਕਮ ਟੈਕਸ ਸਰਕਾਰ ਨੂੰ ਦਿੱਤਾ, ਸਰਕਾਰ ਨੇ ਉਨ੍ਹਾਂ ਲਈ ਕੀ ਕੀਤਾ। ਹਾਂ,ਜੇਕਰ ਇੰਨਾ ਲੋਕਾਂ ਦੀ ਹਾਲਤ ਵੇਖੀਏ ਤਾਂ ਉਨ੍ਹਾਂ ਦਾ ਇਕ ਸਾਲ ਤੱਕ ਡੀ. ਏ. ਰੋਕ ਦਿੱਤਾ। ਲੋਕਾਂ ਨੂੰ ਇਕ ਪਾਸੇ ਮਹਿੰਗਾਈ ਵਾਲੇ ਪਾਸੇ ਸਰਕਾਰ ਧੱਕ ਰਹੀ ਹੈ ਅਤੇ ਦੂਜੇ ਮਹਿੰਗਾਈ ਤੋਂ ਬਚਣ ਲਈ ਦਿੱਤੀ ਜਾ ਰਹੀ ਡੀ. ਏ. ਦੀ ਕਿਸ਼ਤ ਬੰਦ ਕਰ ਦਿੱਤੀ। ਲੋਕ ਤਾਂ ਪਹਿਲਾਂ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਇੰਜ ਹੋਰ ਮੁਸ਼ਕਲਾਂ ਵਿੱਚ ਪਾਉਣਾ, ਲੋਕਾਂ ਲਈ ਸਹਾਰਨਾ ਔਖਾ ਹੋ ਗਿਆ ਹੈ।

ਕੋਕੀਨ ਵਾਂਗ ਹੈ ਖੰਡ ਦੀ ਆਦਤ, ਜਿੰਨਾ ਹੋ ਸਕਦੈ ਇਸ ਤੋਂ ਬਚੋ

ਲੋਕਾਂ ਵਿੱਚ ਗੁੱਸਾ ਹੈ, ਸਹਿਮ ਹੈ ਅਤੇ ਡਰ ਹੈ। ਬਾਹਰ ਨਿਕਲਣਾ ਚਾਹੀਦਾ ਹੈ ਜਾਂ ਨਹੀਂ ਸਮਝ ਨਹੀ ਆ ਰਿਹਾ। ਕੋਰੋਨਾ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮਹਿੰਗਾਈ ਮੂੰਹ ਅੱਡੀ ਅੱਗੇ ਖੜ੍ਹੀ ਹੈ। ਅੱਗੇ ਖੂਹ ਅਤੇ ਪਿੱਛੇ ਖਾਈ ਵਾਲੀ ਹਾਲਤ ਹੈ। ਜੇਕਰ ਲੋਕਾਂ ਦਾ ਬੁਰਾ ਹਾਲ ਕਰਕੇ ਪੈਸੇ ਇਕੱਠੇ ਕਰਨੇ ਹਨ ਅਤੇ ਫੇਰ ਇਹ ਵਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ ਤਾਂ ਇਹ ਸੋਚ ਨੁਕਸਾਨ ਵਧੇਰੇ ਕਰੇਗੀ। ਲੋਕ ਕਿਧਰ ਜਾਣ, ਉਨ੍ਹਾਂ ਨੂੰ ਕੋਈ ਰਸਤਾ ਵਿਖਾਈ ਨਹੀਂ ਦੇ ਰਿਹਾ। ਘਰਾਂ ਵਿੱਚ ਮਾਹੌਲ ਤਨਾਅ ਵਾਲਾ ਰਹਿੰਦਾ ਹੈ। ਘਰ ਦਾ ਬਜਟ ਇਸ ਤਰ੍ਹਾਂ ਹਿਲ ਗਿਆ ਹੈ ਕਿ ਲੋਕਾਂ ਦੀ ਮਾਨਸਿਕ ਹਾਲਤ ਵਿਗੜਨ ਲੱਗ ਗਈ ਹੈ। ਜਦੋਂ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧ ਜਾਏ ਤਾਂ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਇਹ ਬੋਝ ਹੁਣ ਲੋਕਾਂ ਦੀਆਂ ਜਾਨਾਂ ਲੈਣ ਲੱਗ ਗਿਆ ਹੈ। ਸਰਕਾਰ ਦਾ ਕੰਮ ਮਹਿੰਗਾਈ ’ਤੇ ਕੰਟਰੋਲ ਕਰਨਾ ਹੈ ਨਾ ਕਿ ਲੋਕਾਂ ਨੂੰ ਮਹਿੰਗਾਈ ਵਿੱਚ ਝੋਕਣਾ। ਖਾਸ ਕਰਕੇ ਜਿਵੇਂ ਦੇ ਹਾਲਾਤ ਹੁਣ ਹਨ ਸਰਕਾਰ ਦਾ ਕੰਮ ਲੋਕਾਂ ਨੂੰ ਰਾਹਤ ਦੇਣਾ ਹੈ।

ਰੋਜ਼ਾਨਾ ਪੀਓ 2 ਛੋਟੀਆਂ ਇਲਾਇਚੀਆਂ ਦਾ ਪਾਣੀ, ਇਨ੍ਹਾਂ ਰੋਗਾਂ ਤੋਂ ਮਿਲੇਗੀ ਰਾਹਤ


rajwinder kaur

Content Editor

Related News