ਅੱਜ ਇਸ ਸਮੇਂ ਲੱਗੇਗਾ ਚੰਦਰ ਗ੍ਰਹਿਣ, ਜਾਣੋ ਪੂਰੀ ਜਾਣਕਾਰੀ

06/05/2020 1:13:33 PM

ਨਵੀਂ ਦਿੱਲੀ (ਬਿਊਰੋ)- ਸਾਲ 2020 ਦਾ ਦੂਜਾ ਚੰਦਰ ਗ੍ਰਹਿਣ 5 ਜੂਨ ਸ਼ੁੱਕਰਵਾਰ ਯਾਨੀ ਅੱਜ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਜਿਏਸ਼ਠ ਮਹੀਨੇ ਦੀ ਪੂਰਨਮਾਸ਼ੀ ਤਾਰੀਖ ’ਤੇ ਲੱਗੇਗਾ ਅਤੇ ਇਹ ਉਪ ਛਾਇਆ ਗ੍ਰਹਿਣ ਹੋਵੇਗਾ। ਗ੍ਰਹਿਣ 5 ਜੂਨ ਦੀ ਰਾਤ 11:15 ਤੋਂ ਸ਼ੁਰੂ ਹੋਵੇਗਾ, ਜੋ ਅਗਲੇ ਦਿਨ ਰਾਤ ਦੇ 2:34 ਵਜੇ ਤੱਕ ਰਹੇਗਾ। ਇਹ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਤੇ ਜੇਠ ਨਛੱਤਰ 'ਚ ਲੱਗ ਰਿਹਾ ਹੈ। ਉਪ ਛਾਇਆ ਵਿਚ ਪੂਰਾ ਚੰਦਰ ਗ੍ਰਹਿਣ ਨਹੀਂ ਹੁੰਦਾ ਹੈ। ਇਸ ਵਿਚ ਚੰਦਰਮਾ ਸਿਰਫ ਧੁੰਧਲਾ ਵਿਖਾਈ ਪੈਂਦਾ ਹੈ।

ਗ੍ਰਹਿਣ ਲੱਗਣ ਦਾ ਸਮਾਂ

ਚੰਦਰ ਗ੍ਰਹਿਣ ਦੀ ਸ਼ੁਰੂਆਤ – 5 ਜੂਨ ਦੀ ਰਾਤ ਨੂੰ 11:15 ਵਜੇ
ਪਰਮਗਰਾਸ ਚੰਦਰ ਗ੍ਰਹਿਣ– 6 ਜੂਨ ਨੂੰ ਦਿਨ ਦੇ 12: 54 ਵਜੇ
ਚੰਦਰ ਗ੍ਰਹਿਣ ਦਾ ਕੁੱਲ ਸਮਾਂ – 3 ਘੰਟੇ ਅਤੇ 18 ਮਿੰਟ

ਸੂਤਕ ਕਾਲ

ਸੂਤਕ ਕਾਲ ਵਿਚ ਕੁਦਰਤ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਅਜਿਹੇ ਵਿਚ ਬੁਰਾ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਦੋਵਾਂ ਦੇ ਸਮੇਂ ਸੂਤਕ ਲੱਗਦਾ ਹੈ। ਸੂਤਕ ਵਿਚ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਸੂਤਕ ਕਾਲ ਵਿਚ ਕੁੱਝ ਸਾਵਧਾਨੀਆਂ ਵੀ ਵਰਤਨੀਆਂ ਚਾਹੀਦੀਆਂ ਹਨ। ਸੂਤਕ ਕਾਲ ਵਿਚ ਕਿਸੇ ਵੀ ਤਰ੍ਹਾਂ ਦੇ ਸ਼ੁੱਭ ਕੰਮ ਦੀ ਮਨਾਈ ਹੁੰਦੀ ਹੈ। ਇਸ ਸਮੇਂ ਮੰਦਰਾਂ ਦੇ ਕਪਾਟ ਵੀ ਬੰਦ ਕਰ ਦਿੱਤੇ ਜਾਂਦੇ ਹਨ। 5 ਜੂਨ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਉਪ ਛਾਇਆ ਚੰਦਰ ਗ੍ਰਹਿਣ ਹੋਣ ਕਾਰਨ ਸੂਤਕ ਕਾਲ ਦਾ ਪ੍ਰਭਾਵ ਘੱਟ ਰਹੇਗਾ। 


manju bala

Content Editor

Related News