ਮੁੰਬਈ ਦੇ ਚੇਂਬੂਰ ਇਲਾਕੇ 'ਚ ਡਿੱਗੀ ਇਮਾਰਤ, ਇੱਕ ਦੀ ਮੌਤ

08/13/2020 8:54:47 PM

ਮੁੰਬਈ - ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਚੇਂਬੂਰ ਇਲਾਕੇ 'ਚ ਵੀਰਵਾਰ ਨੂੰ ਇੱਕ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਜਾਣਕਾਰੀ ਦੇ ਅਨੁਸਾਰ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਚਾਰ ਲੋਕ ਜ਼ਖ਼ਮੀ ਹੋ ਗਏ ਹਨ।

ਬੀ.ਐੱਮ.ਸੀ. ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸ਼ਾਮ ਸਾਢੇ ਪੰਜ ਵਜੇ ਠੱਕਰ ਬੱਪਾ ਕਲੋਨੀ 'ਚ ਹੋਈ। ਇਸ ਦੌਰਾਨ ਸਭ ਤੋਂ ਹੇਠਾਂ ਅਤੇ ਇੱਕ ਮੰਜਿਲਾ ਮਕਾਨ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹਾਦਸੇ 'ਚ ਜ਼ਖ਼ਮੀ ਪੰਜ ਲੋਕਾਂ ਨੂੰ ਘਾਟਕੋਪਰ ਦੇ ਰਾਜਾਵੜੀ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ। ਇੱਕ ਹੋਰ ਜ਼ਖ਼ਮੀ ਵਿਅਕਤੀ ਜਿਸ ਦੀ ਹਾਲਤ ਗੰਭੀਰ ਸੀ ਉਸ ਨੂੰ ਸਾਯਨ ਸਥਿਤ ਲੋਕਮਾਨਯ ਤਿਲਕ ਹਸਪਤਾਲ 'ਚ ਦਖਲ ਕੀਤਾ ਗਿਆ ਹੈ। 

 


Inder Prajapati

Content Editor

Related News