ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ 2 ਨਿਊਜ਼ ਚੈਨਲਾਂ ਖ਼ਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਿਉਂ (ਵੀਡੀਓ)

Tuesday, Oct 13, 2020 - 06:05 PM (IST)

ਜਲੰਧਰ (ਬਿਊਰੋ) - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ ਮਿਲਕੇ ਦੋ ਨਿਊਜ਼ ਚੈਨਲਾਂ ਖ਼ਿਲਾਫ ਕੇਸ ਦਾਇਰ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਫਿਲਮ ਸਟਾਰ ਦੀ ਮੌਤ ਤੋਂ ਬਾਅਦ ਇਨ੍ਹਾਂ ਨਿਊਜ਼ ਚੈਨਲਾਂ ਵੱਲੋਂ ਫ਼ਿਲਮ ਇੰਡਸਟਰੀ ਨੂੰ ਨਸ਼ਿਆਂ ਅਤੇ ਅਪਰਾਧ ਦਾ ਸਥਾਨ ਬਣਾਕੇ ਪੇਸ਼ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਜੂਨ ਵਿੱਚ ਆਪਣੇ ਮੁੰਬਈ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ, ਜਿਸ ਵਿੱਚ ਪੁਲਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਉਸਦੀ ਮ੍ਰਿਤਕ ਦੇਹ ਦੀ ਫੁਟੇਜ ਟੀ.ਵੀ. ਚੈਨਲਾਂ ਉੱਪਰ ਜਾਰੀ ਕੀਤੀ ਗਈ, ਉਸ ਦੇ ਡਾਕਟਰੀ ਇਲਾਜ਼ ਦਾ ਵਿਸ਼ਲੇਸ਼ਣ ਕਰਕੇ ਸੁਝਾਅ ਦਿੱਤਾ ਕਿ ਅਭਿਨੇਤਾ 'ਤੇ ‘ਕਾਲਾ ਜਾਦੂ' ਕੀਤਾ ਗਿਆ ਸੀ, ਜਿਸ ਨਾਲ ਉਸਦੀ ਮੌਤ ਹੋਈ। ਇਸਦੀ ਜ਼ਬਰਦਸਤ ਮੀਡੀਆ ਕਵਰੇਜ ਕੀਤੀ ਗਈ ਸੀ। ਮੀਡੀਆ ਨੇ ਉਸਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਨਿਸ਼ਾਨਾ ਬਣਾਇਆ, ਜਿਸਨੂੰ ਆਖਰਕਾਰ ਨਸ਼ਿਆਂ ਦੇ ਸੇਵਨ ਲਈ ਹਿਰਾਸਤ ਵਿੱਚ ਲਿਆ ਗਿਆ। 

ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੇ ਇਸ ਮੁਕੱਦਮੇ ਵਿੱਚ 30 ਤੋਂ ਵੱਧ ਬਾਲੀਵੁੱਡ ਪ੍ਰੋਡਕਸ਼ਨ ਹਾਉਸ ਇਸ ਖ਼ਿਲਾਫ ਸ਼ਿਕਾਇਤ ਲਈ ਪਹੁੰਚੇ। ਇੱਕ ਨਿਰਮਾਤਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਹ ਬਾਲੀਵੁੱਡ ਦੇ ਮੈਂਬਰਾਂ ਦੀ ਨਿੱਜਤਾ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਪੂਰੇ ਬਾਲੀਵੁੱਡ ਹਸਤੀਆਂ ਦਾ ਅਪਰਾਧੀਆਂ ਵਜੋਂ ਚਿਤਰਣ, ਨਸ਼ੇ ਦੇ ਸਭਿਆਚਾਰ ਵਿੱਚ ਡੁੱਬਣ ਅਤੇ ਜਨਤਕ ਕਲਪਨਾ ਵਿੱਚ ਅਪਰਾਧਿਕ ਹਰਕਤਾਂ ਦੇ ਸਮਾਨਾਰਥੀ ਬਣ ਕੇ ਬਾਲੀਵੁੱਡ ਦਾ ਹਿੱਸਾ ਬਣਨ ਨਾਲ ਉਨ੍ਹਾਂ ਦੀ ਸਾਖ ਨੂੰ ਬੇਲੋੜਾ ਅਤੇ ਘਟੀਆ ਢੰਗ ਨਾਲ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਲਈ ਇਸ ’ਤੇ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੇ ਰਿਪਬਲਿਕ ਟੀ.ਵੀ., ਇਸਦੇ ਸੰਸਥਾਪਕ ਅਰਨਬ ਗੋਸਵਾਮੀ ਅਤੇ ਨਾਲ ਹੀ ਟਾਈਮਜ਼ ਨਿਊਜ਼ ਦੇ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। 

ਪੜ੍ਹੋ ਇਹ ਵੀ ਖਬਰ - ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

ਪੜ੍ਹੋ ਇਹ ਵੀ ਖਬਰ - ਭਾਰਤ 'ਚ ਬਲਾਤਕਾਰ ਨਾਲੋਂ ਕਿਤੇ ਵੱਧ ਹਨ ‘ਘਰੇਲੂ ਹਿੰਸਾ’ ਦੇ ਮਾਮਲੇ, ਜਾਣੋ ਆਖ਼ਰ ਕਿਉਂ (ਵੀਡੀਓ) 

ਜਿਨ੍ਹਾਂ ਵਿਅਕਤੀਆਂ ਨੇ ਇਹ ਮੁਕੱਦਮਾ ਦਾਇਰ ਕੀਤਾ ਹੈ, ਉਨ੍ਹਾਂ ਵਿਚ The Producers Guild of India, the Screenwriters Association ਦੇ ਨਾਲ-ਨਾਲ ਬਾਲੀਵੁੱਡ ਦੇ ਚੋਟੀ ਦੇ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਨਾਲ ਸਬੰਧਤ ਪ੍ਰੋਡਕਸ਼ਨ ਕੰਪਨੀਆਂ ਵੀ ਸ਼ਾਮਲ ਹਨ। ਰਿਪਬਲਿਕ ਟੀ.ਵੀ ਅਤੇ ਟਾਈਮਜ਼ ਨਾਓ ਨੇ ਰਾਜਪੂਤ ਦੀ ਮੌਤ ਅਤੇ ਇਸਦੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਨਿਰੰਤਰ ਇਸ ਤਰੀਕੇ ਨਾਲ ਕਵਰ ਕੀਤਾ, ਜਿਸ ਨਾਲ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ।


author

rajwinder kaur

Content Editor

Related News