ਕੀ ਇਹੀ ਸੀ ਭਗਤ ਸਿੰਘ ਦਾ ਆਦਰਸ਼ ਭਾਰਤ?

09/28/2020 4:22:39 PM

(ਜਨਮ ਦਿਹਾੜੇ ’ਤੇ ਵਿਸ਼ੇਸ਼)

ਹਰਕੀਰਤ ਕੌਰ ਸਭਰਾ
9779118066

ਪੰਜਾਬ ਦੀ ਧਰਤੀ ਨੂੰ ਕੋਈ ਰੱਬੀ ਬਖਸਿਸ਼ ਮਿਲੀ ਹੋਈ ਹੈ। ਜਿੰਨੀ ਅਣਖ, ਸਾਹਸ ਤੇ ਦ੍ਰਿੜਤਾ ਇਸ ਕੌਮ ਵਿੱਚ ਹੈਂ, ਸ਼ਾਇਦ ਹੀ ਕਿਸੇ ਹੋਰ ਕੌਮ ਵਿੱਚ ਵੇਖਣ ਨੂੰ ਮਿਲੇ। ਇਸ ਕੌਮ ਦੀਆਂ ਰਗਾਂ ਵਿੱਚ ਬਗਾਵਤੀ ਖੂਨ ਦੌੜਦਾ ਹੈ। ਜਦੋਂ ਵੀ ਕਿਤੇ ਜ਼ੁਲਮ ਹੱਦਾਂ ਟੱਪ ਜਾਂਦਾ ਹੈ ਤਾਂ ਇਸ ਕੌਮ ਦਾ ਖੂਨ ਕੁਝ ਇਸ ਕਦਰ ਖੋਲ੍ਹਦਾ ਹੈ ਕਿ ਜ਼ੁਲਮ ਕਰਨ ਵਾਲੇ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਬਕ ਮਿਲ ਜਾਂਦਾ ਹੈ। ਜੇਕਰ ਗੱਲ ਕਰੀਏ ਪੰਜਾਬ ਦੇ ਯੋਧਿਆਂ ਦੀ ਤਾਂ ਸਿੱਖ ਇਤਿਹਾਸ ਦੇ ਅਨੇਕਾਂ ਸੂਰਬੀਰਾਂ ਤੋਂ ਇਲਾਵਾ ਭਗਤ ਸਿੰਘ ਦਾ ਨਾਮ ਧਰੂਵ ਤਾਰੇ ਵਾਂਗ ਚਮਕਦਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ। ਸਭ ਤੋਂ ਪਹਿਲਾਂ ਮੇਰੇ ਸਾਰੇ ਪਾਠਕਾਂ ਨੂੰ ਭਗਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । 

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਭਗਤ ਸਿੰਘ ਦੀ ਸ਼ਖਸੀਅਤ
ਜੇਕਰ ਗੱਲ ਕੀਤੀ ਜਾਵੇ ਭਗਤ ਸਿੰਘ ਦੀ ਸ਼ਖਸੀਅਤ ਦੀ ਤਾਂ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਮੈਂ ਆਮ ਆਪਣੇ ਪਾਠਕਾਂ ਨੂੰ ਦੱਸਦੀ ਹਾਂ ਕਿਸੇ ਵੀ ਚੰਗੇ ਸਮਾਜ ਦੀ ਸਿਰਜਣਾ ਚੰਗੇ ਪਰਿਵਾਰ ਅਤੇ ਘਰ ਤੋਂ ਹੁੰਦੀ ਹੈ। ਇਸੇ ਤਰ੍ਹਾਂ ਭਗਤ ਸਿੰਘ ਦੀ ਵਿਲੱਖਣ ਸ਼ਖਸੀਅਤ ਦਾ ਨਿਰਮਾਣ ਵੀ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੋਇਆ। ਇੱਕ ਤਾਂ ਪਹਿਲਾਂ ਤੋਂ ਹੀ ਉਸ ਦੇ ਰਗਾਂ ਵਿੱਚ ਉਸ ਦੇ ਪਿਉ ਦਾਦੇ ਦਾ ਖੂਨ ਸੀ, ਜਿੰਨਾ ਵਿੱਚ ਦੇਸ਼ ਭਗਤੀ ਨੱਕੋ ਨੱਕ ਭਰੀ ਹੋਈ ਸੀ। ਦੂਜਾ ਪਿਤਾ ਜੀ ਵੱਲੋਂ ਬਚਪਨ ਤੋਂ ਸਾਹਿਤ ਨਾਲ ਜੋੜਨ ਦੀ ਆਦਤ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ। ਉਹ ਸਰੀਰਕ ਪੱਖੋਂ ਉੱਚਾ ਲੰਮਾ, ਸੋਹਣੇ ਨੈਣ ਨਕਸ਼ਾ ਵਾਲਾ ਪੰਜਾਬੀ ਗੱਭਰੂ ਸੀ। ਜਦੋਂ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ, ਉਦੋਂ ਦੇਸ਼ ਨੂੰ ਆਜ਼ਾਦ ਕਰਵਾਉਣਾ ਲਹਿਰ ਦੇ ਪਰਵਾਨਿਆਂ ਦਾ ਸੁਪਨਾ ਸੀ ਕਿ ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਹਰ ਦੇਸ਼ ਵਾਸੀ ਨੂੰ ਇਨਸਾਫ਼ ਮਿਲੇਗਾ। ਅੰਗਰੇਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਖਸੁੱਟ ਤੋਂ ਖਹਿੜਾ ਛੁੱਟੇਗਾ। ਦੇਸ਼ ਤਰੱਕੀ ਕਰੇਗਾ ਅਤੇ ਹਰ ਸ਼ਹਿਰੀ ਦੇਸ਼ ਦੀ ਅਜ਼ਾਦੀ ਦਾ ਨਿੱਘ ਮਾਣੇਗਾ। ਸਾਨੂੰ ਅਜ਼ਾਦ ਕਰਵਾ, ਆਪਣੀਆਂ ਜਾਨਾਂ ਦੇਸ਼ ਲਈ ਕੁਰਬਾਨ ਕਰ ਭਗਤ ਸਿੰਘ ਵਰਗੇ ਸੂਰੇ ਇੱਕ ਆਦਰਸ਼ਵਾਦੀ ਸਮਾਜ ਦਾ ਸੁਪਨਾ ਸਜ਼ਾ ਇਸ ਜਹਾਨ ਨੂੰ ਅਲਵਿਦਾ ਕਹਿ ਗਏ। 

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

ਅਜ਼ਾਦੀ ਮਗਰੋਂ ਦੇਸ਼ ਦੀ ਵਾਗਡੋਰ 
ਅਜ਼ਾਦੀ ਮਿਲਣ ਤੋਂ ਬਾਅਦ ਦੇਸ਼ ਦੀ ਵਾਗਡੋਰ ਕੁਝ ਵਧੀਆ ਲੋਕਾਂ ਦੇ ਹੱਥਾਂ ਵਿੱਚ ਆਈ ਜਿੰਨਾ ਨੇ ਅਜਿਹੀ ਸਮਾਜਵਾਦੀ ਵਿਵਸਥਾ ਕਾਇਮ ਕਰਨ ਦੀ ਨੀਤੀ ਅਪਣਾਈ, ਜਿਸ ਵਿੱਚ ਨਾ ਕੋਈ ਬਹੁਤਾ ਅਮੀਰ ਅਤੇ ਨਾ ਹੀ ਗਰੀਬ ਰਹਿਣ ਦਾ ਸੰਕਲਪ ਸੀ ਤਾਂ ਜੋ ਹਰ ਕੋਈ ਅਜ਼ਾਦੀ ਦਾ ਨਿੱਘ ਮਾਣ ਸਕੇ। ਸਮਾਂ ਬੀਤਦਾ ਗਿਆ। ਤਿੰਨ ਕੁ ਦਹਾਕੇ ਦੇਸ਼ ਦੀ ਰਾਜਨੀਤੀ ਵਿੱਚ ਉਹ ਲੋਕ ਭਾਰੂ ਰਹੇ, ਜਿੰਨਾ ਦਾ ਦੇਸ਼ ਦੀ ਅਜ਼ਾਦੀ ਵਿੱਚ ਕੁਝ ਯੋਗਦਾਨ ਸੀ। ਸਮਾਂ ਬੀਤਣ ਨਾਲ ਜਦੋਂ ਕੌਮੀ ਕਿਰਦਾਰ ਤੋਂ ਸੱਖਣੇ ਆਗੂਆਂ ਦੇ ਹੱਥ ਵਿੱਚ ਰਾਜ ਸੱਤਾਂ ਆ ਗਈ ਤਾਂ ਉਨ੍ਹਾਂ ਨੇ ਇਸ ਨੂੰ ਵਪਾਰ ਬਣਾ ਲਿਆ। 

ਪੜ੍ਹੋ ਇਹ ਵੀ ਖਬਰ - ਧਨ ਦੀ ਪ੍ਰਾਪਤੀ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਭਗਤ ਸਿੰਘ ਜੀ ਦਾ ਆਦਰਸ਼ ਭਾਰਤ?
ਦੁਨੀਆਂ ਦੇ ਕਿਸੇ ਵੀ ਵਿਕਸਿਤ ਦੇਸ਼ ਵਿਚ ਚਲੇ ਜਾਉ, ਉੱਥੇ ਲੋਕ ਆਪਣੇ ਨਿੱਜ ਨਾਲੋਂ ਆਪਣੇ ਦੇਸ਼ ਨੂੰ ਸਰਵਉੱਚ ਮੰਨਦੇ ਹਨ। ਪਰ ਅਸੀਂ ਕਿੱਥੇ ਖੜੇ ਹਾਂ? ਮਿਲਾਵਟੀ ਦੁੱਧ, ਮਠਿਆਈ, ਬਣਾਉਟੀ ਘਿਓ, ਫਲਾਂ, ਸਬਜ਼ੀਆਂ ਵਿੱਚ ਜ਼ਹਿਰ, ਔਰਤਾਂ ਦੀ ਬੇਪਤੀ, ਬੇਰੁਜ਼ਗਾਰ ਨੌਜਵਾਨ, ਗਰੀਬੀ, ਦੁਰਬਲਤਾ ਅਤੇ ਸੜਕਾਂ ਤੇ ਹੱਕਾਂ ਲਈ ਵਿਲਕਦਾ ਤੇ ਰੁਲਦਾ ਕਿਸਾਨ, ਸਾਡੇ ਦੇਸ਼ ਦੀ ਸਚਾਈ, ਭ੍ਰਿਸ਼ਟਾਚਾਰ, ਭ੍ਰਿਸ਼ਟ ਰਾਜਨੀਤੀ, ਮਰ ਚੁੱਕੀ ਜਮੀਰ ਵਾਲੇ ਨੇਤਾ। ਕੀ ਇਹੀ ਸੀ ਭਗਤ ਸਿੰਘ ਜੀ ਦਾ ਆਦਰਸ਼ ਭਾਰਤ। ਅੱਜ ਦੇ ਦਿਨ ਸਾਡੇ ਸਾਰੇ ਨੇਤਾਵਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਨ ’ਤੇ ਵਧਾਈਆਂ ਦੇ ਸੰਦੇਸ਼ ਜਾਰੀ ਕੀਤੇ ਜਾਣਗੇ।ਪਰ ਮੈਨੂੰ ਲੱਗਦਾ ਉਨ੍ਹਾਂ ਸਾਰਿਆਂ ਨੂੰ ਇੱਕ ਵਾਰ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਕੀ ਉਹ ਭਗਤ ਸਿੰਘ ਦੇ ਅਸੂਲਾਂ ’ਤੇ ਚੱਲ ਰਹੇ ਹਨ। ਕੀ ਉਨ੍ਹਾਂ ਦਾ ਆਦਰਸ਼ ਸਮਾਜ ਇਸੇ ਤਰ੍ਹਾਂ ਦਾ ਸੀ, ਜਿਸ ਵਿੱਚ ਆਪਣੇ ਹੱਕਾਂ ਲਈ ਲੜਦੇ ਲੋਕਾਂ ਨੂੰ ਲਾਠੀਆਂ ਖਾਣੀਆਂ ਪੈਣ। ਪਰ ਕੀ ਫਰਕ ਪੈਂਦਾ.... ਜਿੰਨਾ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੋਵੇ, ਉਹ ਜਿਊਦੇਂ ਹੋਏ ਚੱਲਦੇ ਫਿਰਦੇ ਮੁਰਦੇ ਹਨ। ਪਰ ਇਹ ਸਭ ਵੇਖ ਭਗਤ ਸਿੰਘ ਦੀ ਆਤਮਾ ਵਿਲਕ ਰਹੀ ਹੋਵੇਗੀ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼
ਅੱਜ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਦੁਖਦਾਈ ਗੱਲ ਕਿਸਾਨ ਵੀਰਾਂ ਨਾਲ ਸੰਬੰਧਿਤ ਹੈ। ਭਗਤ ਸਿੰਘ ਖੁਦ ਇੱਕ ਕਿਸਾਨ ਦੇ ਪੁੱਤਰ ਸਨ। ਅੱਜ ਉਨ੍ਹਾਂ ਦੀ ਕੌਮ ਦੇ ਵਾਰਿਸ ਘਟੀਆ ਰਾਜਨੀਤੀ ਹੱਥੋਂ ਬੇਹਾਲ ਹੋ ਗਏ ਹਨ। ਹਰ ਪੱਧਰ ਉੱਤੇ ਆਦਮੀ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹੈ। ਲੋਕਾਂ ਨੂੰ ਕਿਤੇ ਇੰਨਸਾਨ ਨਹੀਂ ਮਿਲ ਰਿਹਾ। ਭ੍ਰਿਸ਼ਟਾਚਾਰ ਦਾ ਨੰਗਾ ਨਾਚ ਹੋ ਰਿਹਾ ਹੈ। ਕਾਨੂੰਨ ਘੜਨ ਵਾਲਿਆਂ ਨੇ ਹੀ ਆਪਣੇ ਬਚਾਓ ਲਈ ਚੋਰ ਮੋਰੀਆਂ ਰੱਖੀਆਂ ਹੋਈਆਂ ਹਨ। ਪਰ ਸਰਕਾਰਾਂ ਸਮਝ ਲੈਣ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਹਾਂ ਲੋਕ ਸਭ ਦੇਖਦੇ ਅਤੇ ਸਮਝਦੇ ਹਨ। ਉਹ ਹੋਰ ਮੂਰਖ ਨਹੀਂ ਬਨਣਗੇ। ਅਸੀਂ ਜਾਣਦੇ ਹਾਂ ਕਿ ਦੇਸ਼ ਦੀਆਂ ਚਾਰੇ ਚੂਲਾਂ ਹਿੱਲ ਚੁੱਕੀਆਂ ਹਨ। ਇਸ ਦਾ ਹੱਲ ਇੱਕ ਹੀ ਹੈ ਉਹ ਹੈ ਏਕਤਾ। ਜੇਕਰ ਜਨਤਾ ਵਿੱਚ ਏਕਤਾ ਅਤੇ ਪ੍ਰੇਰਣਾ ਸ੍ਰੋਤ ਭਗਤ ਸਿੰਘ ਹੋਣ ਤਾਂ ਇੱਕ ਵਾਰ ਫਿਰ ਕ੍ਰਾਂਤੀ ਆ ਸਕਦੀ ਹੈ। ਹੱਲ ਕੇਵਲ ਭਗਤ ਸਿੰਘ ਵਰਗੀਆਂ ਪੱਗਾਂ ਬੰਨਣ ਜਾਂ ਸ਼ੋਸਲ ਮੀਡੀਆ ਉੱਪਰ ਸਟੇਟਸ ਪਾ ਕੇ ਨਹੀਂ ਨਿਕਲੇਗਾ। ਬਲਕਿ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਪਵੇਗਾ। 

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ

ਭਗਤ ਸਿੰਘ ਤੇ ਸਾਥੀਆਂ ਨੇ ਸਾਡੇ ਲਈ ਜਾਨਾਂ ਵਾਰੀਆਂ ਸਨ। ਸਾਡੇ ਕੋਲੋਂ ਉਨ੍ਹਾਂ ਕੋਈ ਆਸ ਨਹੀਂ ਸੀ ਰੱਖੀ ਸਵਾਏ ਇੱਕ ਆਦਰਸ਼ ਭਾਰਤ ਦੇ ਸੁਪਨੇ ਦੇ। ਨੌਜਵਾਨ ਵੀਰਾਂ ਭੈਣਾ ਨੂੰ ਜਾਗਣਾ ਪਵੇਗਾ, ਸਮੇਂ ਦੀਆਂ ਸਰਕਾਰਾਂ ਨੂੰ ਦੱਸਣਾ ਪਵੇਗਾ ਕਿ ਹਰ ਘਰ ਵਿੱਚ ਭਗਤ ਸਿੰਘ ਹੈ, ਉਨ੍ਹਾਂ ਦੀ ਸੋਚ ਨੂੰ ਅਤੇ ਉਨ੍ਹਾਂ ਵਰਗਾ ਸਾਹਸ ਅਤੇ ਜਜਬਾ ਰੱਖ ਕੇ ਅਸੀਂ ਕਹਿਰ ਮਚਾ ਰਹੀਆਂ ਸਰਕਾਰਾਂ ਦੇ ਤਖਤ ਪਲਟਾ ਸਕਦੇ ਹਾਂ। ਜ਼ਰੂਰਤ ਹੈ ਤਾਂ ਗਾਇਕਾਂ ਪਿੱਛੇ ਲੜਾਈਆਂ ਨੂੰ ਛੱਡ ਆਪਣੇ ਹੱਕਾਂ ਲਈ ਲੜਨ ਦੀ..... ਤਾਂ ਹੀ ਅਸੀਂ ਭਗਤ ਸਿੰਘ ਦੇ ਆਦਰਸ਼ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ। 

 


rajwinder kaur

Content Editor

Related News