ਨਿਰਭਯਾ ਦੀ ਮਾਂ ਦਾ ਬਿਆਨ- ਦੋਸ਼ੀਆਂ ਨੂੰ ਕਈ ਮੌਕੇ ਮਿਲੇ ਪਰ ਹੁਣ ਨਹੀਂ, ਮੇਰੀ ਧੀ ਨੂੰ ਨਿਆਂ ਮਿਲੇਗਾ
Thursday, Mar 19, 2020 - 01:09 PM (IST)
ਨਵੀਂ ਦਿੱਲੀ— 2012 ’ਚ ਦਿੱਲੀ ’ਚ ਵਾਪਰੇ ਨਿਰਭਯਾ ਗੈਂਗਰੇਪ ਅਤੇ ਕਤਲ ਕੇਸ ਦੇ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਭਾਵ 20 ਮਾਰਚ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਚਾਰੇ ਦੋਸ਼ੀ ਤਿਹਾੜ ਜੇਲ ’ਚ ਬੰਦ ਹਨ, ਜਿੱਥੇ ਸਵੇਰੇ 5.30 ਵਜੇ ਇਨ੍ਹਾਂ ਦਰਿੰਦਿਆਂ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਦਰਮਿਆਨ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਰਭਯਾ ਨੂੰ ਕੱਲ ਇਨਸਾਫ ਮਿਲ ਜਾਵੇਗਾ। ਕੋਰਟ ਨੇ ਦੋਸ਼ੀਆਂ ਨੂੰ ਬਹੁਤ ਸਾਰੇ ਮੌਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦਰਿੰਦੇ ਫਾਂਸੀ ਨੂੰ ਟਾਲਣ ਜਾਂ ਰੋਕਣ ਲਾਉਣ ਦੇ ਆਦੀ ਹੋ ਚੁੱਕੇ ਹਨ। ਹੁਣ ਅਦਾਲਤਾਂ ਜਾਗਰੂਕ ਹੋ ਗਈਆਂ ਹਨ ਅਤੇ ਦੋਸ਼ੀਆਂ ਦੀ ਚਾਲ ਨੂੰ ਸਮਝ ਚੁੱਕੀਆਂ ਹਨ। ਮੇਰੀ ਧੀ ਨੂੰ ਨਿਆਂ ਮਿਲੇਗਾ।
ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ- ਅਕਸ਼ੈ, ਵਿਨੇ, ਮੁਕੇਸ਼ ਅਤੇ ਪਵਨ ਹਨ। ਇਨ੍ਹਾਂ ਚਾਰੇ ਦੋਸ਼ੀਆਂ ਨੂੰ ਕੱਲ ਫਾਂਸੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਨਿਰਭਯਾ ਕੇਸ ਦੇ ਦੋਸ਼ੀ ਪਵਨ ਦੀ ਕਿਊਰੇਟਿਵ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਹੈ। ਦੋਸ਼ੀ ਪਵਨ ਨੇ ਨਾਬਾਲਗ ਹੋਣ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਵਲੋਂ ਖਾਰਜ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਵਨ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਵੀ ਕੋਰਟ ਨੇ ਖਾਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਨਿਰਭਯਾ ਕੇਸ : ਦਰਿੰਦਿਆਂ ਨੂੰ ਨਹੀਂ ਪਛਤਾਵਾ, ਦੋਸ਼ੀ ਬੋਲਿਆ- ਸਾਨੂੰ ਫਾਂਸੀ ਦੇਣ ਨਾਲ ਨਹੀਂ ਰੁਕਣਗੇ ਰੇਪ