ਚੀਨ ਛੱਡ ਕੇ ਭਾਰਤ ਆਉਣਗੀਆਂ 1000 ਕੰਪਨੀਆਂ, ਸਰਕਾਰ ਨਾਲ ਚਲ ਰਹੀ ਗੱਲਬਾਤ

04/21/2020 11:48:35 AM

ਨਵੀਂ ਦਿੱਲੀ - ਚੀਨ ਹੱਥੋਂ ਦੁਨੀਆ ਦਾ ਸਭ ਤੋਂ ਪਸੰਦੀਦਾ ਨਿਰਮਾਣ ਹੱਬ ਹੋਣ ਦਾ ਤਮਗਾ ਜਾ ਸਕਦਾ ਹੈ। ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਤੋਂ ਪੈਦਾ ਹੋਈਆਂ ਮੁਸ਼ਕਲਾਂ ਦੇ ਵਿਚਕਾਰ, ਲਗਭਗ 1000 ਵਿਦੇਸ਼ੀ ਕੰਪਨੀਆਂ ਭਾਰਤ ਵਿਚ ਆਪਣੀਆਂ ਫੈਕਟਰੀਆਂ ਸਥਾਪਤ ਕਰਨ ਲਈ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀਆਂ ਹਨ। ਇਕ ਅਖਬਾਰ ਵਿਚ  ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ ਇਨ੍ਹਾਂ ਵਿਚੋਂ ਘੱਟੋ ਘੱਟ 300 ਕੰਪਨੀਆਂ ਮੋਬਾਈਲ, ਇਲੈਕਟ੍ਰਾਨਿਕਸ, ਮੈਡੀਕਲ ਉਪਕਰਣ, ਟੈਕਸਟਾਈਲ ਅਤੇ ਸਿੰਥੈਟਿਕ ਫੈਬਰਿਕ ਦੇ ਖੇਤਰ ਵਿਚ ਭਾਰਤ ਵਿਚ ਫੈਕਟਰੀਆਂ ਸਥਾਪਤ ਕਰਨ ਲਈ ਸਰਕਾਰ ਨਾਲ ਸੰਪਰਕ ਵਿਚ ਹਨ। ਜੇਕਰ ਗੱਲਬਾਤ ਸਫਲ ਹੋ ਜਾਂਦੀ ਹੈ ਤਾਂ ਇਹ ਚੀਨ ਲਈ ਇਕ ਵੱਡਾ ਝਟਕਾ ਹੋਵੇਗਾ।

ਸਰਕਾਰ ਨੂੰ ਪ੍ਰਸਤਾਵ ਮਿਲਿਆ

ਇਹ ਕੰਪਨੀਆਂ ਭਾਰਤ ਨੂੰ ਇਕ ਵਿਕਲਪਿਕ ਨਿਰਮਾਣ ਹੱਬ ਦੇ ਰੂਪ ਵਿਚ ਦੇਖਦੀਆਂ ਹਨ ਅਤੇ ਵਿਦੇਸ਼ੀ ਰਾਜਦੂਤ, ਵਿਦੇਸ਼ ਮੰਤਰਾਲੇ ਦੇ ਰਾਜ ਮੰਤਰਾਲੇ ਸਮੇਤ ਵੱਖ-ਵੱਖ ਪੱਧਰਾਂ ਦੀਆਂ ਸਰਕਾਰਾਂ ਅੱਗੇ ਆਪਣੇ ਪ੍ਰਸਤਾਵ ਰੱਖ ਚੁੱਕੀਆਂ ਹਨ। ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ, 'ਇਸ ਵੇਲੇ ਲਗਭਗ 1000 ਕੰਪਨੀਆਂ ਵੱਖ-ਵੱਖ ਪੱਧਰਾਂ ਜਿਵੇਂ ਕਿ ਨਿਵੇਸ਼ ਪ੍ਰੋਤਸਾਹਨ ਸੇਲ, ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਰਾਜ ਸਰਕਾਰਾਂ ਨਾਲ ਗੱਲਬਾਤ ਕਰ ਰਹੀਆਂ ਹਨ।' ਇਨ੍ਹਾਂ ਕੰਪਨੀਆਂ ਵਿਚੋਂ ਅਸੀਂ 300 ਕੰਪਨੀਆਂ ਨੂੰ ਚੁਣਿਆ ਹੈ।'

ਇਹ ਵੀ ਦੇਖੋ : ਸਰਕਾਰ ਦਾ ਵੱਡਾ ਫੈਸਲਾ, ਡਾਕਟਰ ਦੇ ਬਾਅਦ ਲੱਖਾਂ ਬੈਂਕ ਕਰਮਚਾਰੀਆਂ ਨੂੰ ਮਿਲੇਗਾ ਇਹ ਲਾਭ

ਮਹਾਂਮਾਰੀ ਖਤਮ ਹੋਣ ਤੋਂ ਬਾਅਦ ਵੱਡਾ ਬਦਲਾਅ

ਉਨ੍ਹਾਂ ਕਿਹਾ, 'ਸਾਨੂੰ ਉਮੀਦ ਹੈ ਕਿ ਇਕ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਬੂ ਵਿਚ ਆ ਜਾਣ 'ਤੇ ਸਾਡੇ ਲਈ ਬਹੁਤ ਸਾਰੀਆਂ ਫਲਦਾਇਕ ਚੀਜ਼ਾਂ ਉੱਭਰਨਗੀਆਂ ਅਤੇ ਭਾਰਤ ਇਕ ਬਦਲਵੀਂ ਨਿਰਮਾਣ ਮੰਜ਼ਿਲ ਵਜੋਂ ਉਭਰੇਗਾ। ਜਪਾਨ, ਯੂ.ਐਸ.ਏ. ਅਤੇ ਦੱਖਣੀ ਕੋਰੀਆ ਵਰਗੇ ਬਹੁਤ ਸਾਰੇ ਦੇਸ਼ ਚੀਨ 'ਤੇ ਬਹੁਤ ਜ਼ਿਆਦਾ ਨਿਰਭਰ ਹਨ ਅਤੇ ਇਹ ਸਾਫ ਦਿਖਾਈ ਵੀ ਦਿੰਦਾ ਹੈ।

ਸਰਕਾਰ ਨੇ ਕੀਤੇ ਕਈ ਉਪਾਅ 

ਦੇਸ਼ ਵਿਚ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿਚ ਇਕ ਵੱਡੇ ਫੈਸਲੇ ਦੇ ਤਹਿਤ ਕਾਰਪੋਰੇਟ ਟੈਕਸ ਨੂੰ ਘਟਾ ਕੇ 25.17 ਪ੍ਰਤੀਸ਼ਤ ਤਕ ਘਟਾ ਦਿੱਤਾ ਸੀ। ਨਵੀਂ ਫੈਕਟਰੀਆਂ ਸਥਾਪਤ ਕਰਨ ਵਾਲਿਆਂ ਲਈ, ਕਾਰਪੋਰੇਟ ਟੈਕਸ ਘਟਾ ਕੇ 17 ਪ੍ਰਤੀਸ਼ਤ ਕਰ ਦਿੱਤਾ ਗਿਆ, ਜੋ ਕਿ ਦੱਖਣ ਪੂਰਬੀ ਏਸ਼ੀਆ ਵਿਚ ਸਭ ਤੋਂ ਘੱਟ ਹੈ। ਕਾਰਪੋਰੇਟ ਟੈਕਸ ਦੀ ਦਰ ਵਿਚ ਕਮੀ ਦੇ ਨਾਲ-ਨਾਲ ਦੇਸ਼ ਭਰ ਵਿਚ ਲਾਗੂ ਕੀਤੇ ਜੀ.ਐਸ.ਟੀ. ਦੇ ਨਾਲ ਭਾਰਤ ਨੂੰ ਉਮੀਦ ਹੈ ਕਿ ਉਹ ਨਿਰਮਾਣ ਸੈਕਟਰ ਵਿਚ ਮੋਟਾ ਨਿਵੇਸ਼ ਆਕਰਸ਼ਿਤ ਕਰੇਗਾ।


Harinder Kaur

Content Editor

Related News