BSNL ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਪਲਾਨਜ਼ ਨਾਲ ਮਿਲੇਗਾ ਗੂਗਲ ਦਾ ਸਮਾਰਟ ਸਪੀਕਰ

06/01/2020 4:28:49 PM

ਗੈਜੇਟ ਡੈਸਕ— ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਖਾਸ ਪੇਸ਼ਕਸ਼ ਪੇਸ਼ ਕੀਤੀ ਹੈ। ਇਸ ਪੇਸ਼ਕਸ਼ ਤਹਿਤ ਗਾਹਕ ਨੂੰ ਬ੍ਰਾਡਬੈਂਡ ਪਲਾਨਜ਼ ਦੇ ਨਾਲ ਘੱਟ ਕੀਮਤ 'ਚ ਗੂਗਲ ਨੈਸਟ ਹਬ ਅਤੇ ਨੈਸਟ ਮਿਨੀ ਸਮਾਰਟ ਸਪੀਕਰ ਦਿੱਤਾ ਜਾਵੇਗਾ ਪਰ ਗਾਹਕ ਨੂੰ ਇਨ੍ਹਾਂ ਪ੍ਰੋਡਕਟਸ ਨਾਲ 13 ਮਹੀਨੇ ਤਕ ਕਿਸ਼ਤਾਂ ਦੇਣੀਆਂ ਪੈਣਗੀਆਂ। 

ਗਾਹਕ ਨੂੰ ਗੂਗਲ ਨੈਸਟ ਮਿਨੀ ਸਮਾਰਟ ਸਪੀਕਰ ਪਾਉਣ ਲਈ ਘੱਟੋ-ਘੱਟ 799 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਖਰੀਦਣਾ ਹੋਵੇਗਾ। ਪਲਾਨ ਦੇ ਪ੍ਰਤੀ ਮਹੀਨਾ ਭੁਗਤਾਨ ਤੋਂਇਲਾਵਾ ਗਾਹਕ ਨੂੰ ਇਸ ਪ੍ਰੋਡਕਟ ਲਈ 13 ਮਹੀਨਿਆਂ ਤਕ 99 ਰੁਪਏ ਪ੍ਰਤੀ ਮਹੀਨਾ ਕਿਸ਼ਤਾਂ ਦੇਣੀਆਂ ਪੈਣਗੀਆਂ। ਉਥੇ ਹੀ ਗੂਗਲ ਨੈਸਟ ਹਬ ਪ੍ਰੋਡਕਟ ਪਾਉਣ ਲਈ ਗਾਹਕ ਨੂੰ ਘੱਟੋ-ਘੱਟ 1,999 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਲੈਣਾ ਪਵੇਗਾ। ਗਾਹਕ ਨੂੰ ਪ੍ਰਤੀ ਮਹੀਨਾ ਭੁਗਤਾਨ ਤੋਂ ਇਲਾਵਾ ਇਸ ਪ੍ਰੋਡਕਟ ਲਈ 13 ਮਹੀਨਿਆਂ ਤਕ 199 ਰੁਪਏ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਪਵੇਗਾ। ਇਹ ਪੇਸ਼ਕਸ਼ 90 ਦਿਨਾਂ ਤਕ ਲਈ ਯੋਗ ਹੈ। 

ਗੂਗਲ ਨੈਸਟ ਮਿਨੀ ਦੀਆਂ ਖੂਬੀਆਂ
ਗੂਗਲ ਨੇ ਆਪਣੇ ਖਾਸ ਡਿਵਾਈਸ ਨੈਸਟ ਮਿਨੀ 'ਚ ਹਿੰਦੀ ਅਤੇ ਅੰਗਰੇਜੀ ਭਾਸ਼ਾ ਦੀ ਸੁਪੋਰਟ ਦਿੱਤੀ ਹੈ। ਇਸ ਰਾਹੀਂ ਯੂਜ਼ਰਜ਼ ਗਾਣੇ ਸੁਣਨ ਦੇ ਨਾਲ-ਨਾਲ ਮੌਸਮ ਦੀ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਵਿਚ ਅਲਾਰਮ ਸੈੱਟ ਕਰਨ ਦੀ ਸਹੂਲਤ ਵੀ ਮਿਲੇਗੀ।


Rakesh

Content Editor

Related News