ਡਰਾਈਵਿੰਗ ਕਰਦੇ ਸਮੇਂ ਬੇਹੱਦ ਕੰਮ ਦਾ ਹੋਵੇ ਸਕਦਾ ਹੈ ਇਹ ਕੈਮਰਾ

Wednesday, Jun 01, 2016 - 01:29 PM (IST)

ਡਰਾਈਵਿੰਗ ਕਰਦੇ ਸਮੇਂ ਬੇਹੱਦ ਕੰਮ ਦਾ ਹੋਵੇ ਸਕਦਾ ਹੈ ਇਹ ਕੈਮਰਾ

ਜਲੰਧਰ - ਭਾਰਤ ''ਚ ਕਾਰਾਂ ਦੀ ਗਿਣਤੀ ਹੌਲੀ-ਹੌਲੀ ਵੱਧਦੀ ਜਾ ਰਹੀ ਹੈ ਜਿਸ ਦੇ ਨਾਲ ਸੜਕ ''ਤੇ ਹਾਦਸਿਆ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਗਈ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਇਕ ਨਵੀਂ ਡੈਸ਼ਬੋਰਡ ਕੈਮ (dashboard cam) ਨਾਂ ਦੀ ਡਿਵਾਇਸ ਵਿਕਸਿਤ ਕੀਤੀ ਗਈ ਹੈ ਜੋ ਅਸਲ ''ਚ ਸੜਕ ਹਾਦਸਿਆਂ ਨੂੰ ਲਾਇਵ ਰਿਕਾਰਡ ਕਰਨ ''ਚ ਸਮਰੱਥਾਵਾਨ ਹੈ।

ਹਾਦਸੇ ਦੇ ਸਮੇਂ ਇਹ ਕੈਮ ਤੁਹਾਡੇ ਸਾਹਮਣੇ ਤੋਂ ਆ ਰਹੇ ਵ੍ਹੀਕਲ ਨੂੰ ਲਾਇਵ ਰਿਕਾਰਡ ਕਰੇਗਾ ਜਿਸ ਨਾਲ ਪੁਲਿਸ ਅਤੇ ਬੀਮਾ ਕੰਪਨੀਆਂ ਨੂੰ ਘਟਨਾ ਦਾ ਜਾਇਜ਼ਾ ਲੈਣ ''ਚ ਮਦਦ ਮਿਲੇਗੀ। ਇਸ ''ਚ ਦਿੱਤੇ ਗਏ DVR ਫੀਚਰ ਤੋਂ ਰਾਤ ''ਚ ਵੀ HD 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਰਿਕਾਰਡ ਹੋ ਸਕਦੀ ਹੈ, ਜਿਸ ਨੂੰ ਤੁਸੀਂ HDMI ਅਤੇ USB ਕੇਬਲ ਦੀ ਮਦਦ ਤੋਂ ਕਨੈੱਕਟ ਕਰ ਆਪਣੇ ਕੰਪਿਊਟਰ ''ਚ ਸੇਵ ਕਰ ਸਕਦੇ ਹੋ। ਇਸ ''ਚ 5 ਮੈਗਾਪਿਕਸਲ ਦਾ CMOS ਸੈਂਸਰ ਅਤੇ 1.5 ਇੰਚ ਦੀ LCD ਸਕ੍ਰੀਨ ਮੌਜੂਦ ਹੈ। ਇਸ ਤੋਂ ਤੁਸੀਂ AVi ਵੀਡੀਓ ਫਾਰਮੈੱਟ ''ਤੇ 1080,1080 ਅਤੇ 720 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ''ਚ 64 ਜੀ. ਬੀ ਇੰਟਰਨਲ ਮੈਮਰੀ ਮੌਜੂਦ ਹੈ ਜਿਸ ਨੂੰ 32GBਤੱਕ SD ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਇਸ ''ਚ 600mAh ਦੀ ਬੈਟਰੀ ਦਿੱਤੀ ਗਈ ਹੈ ਜੋ 5 ਘੰਟੇ ਦਾ ਬੈਕਅਪ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ  $59.99 ਕੀਮਤ (ਲਗਭਗ 4035 ਰੁਪਏ) ''ਚ ਆਨਲਾਇਨ ਸ਼ਾਪਿੰਗ ਸਾਇਟਸ ''ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News