ਸੈਲਫੀ ਡਰੋਨ : ਆਸਾਨੀ ਨਾਲ ਜੇਬ ''ਚ ਆ ਜਾਵੇਗਾ Dobby
Tuesday, Jan 10, 2017 - 11:01 AM (IST)

ਜਲੰਧਰ- ਡਰੋਨ ਬਣਾਉਣ ਵਾਲੀ ਕੰਪਨੀ ਡੀ. ਜੇ. ਆਈ. ਹਾਈ ਐਂਡ ਕੈਮਰਾ ਡਰੋਨ ਮਾਰਕੀਟ ''ਚ ਬੇਹੱਦ ਲੋਕਪ੍ਰਿਅ ਹੈ ਅਤੇ ਇਸ ਨੂੰ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਜ਼ਬਰਦਸਤ ਟੱਕਰ ਵੀ ਮਿਲ ਰਹੀ ਹੈ। ਹੁਣ ''ਜ਼ੀਰੋਟੈੱਕ'' (Zerotech) ਨੇ ਇਕ ਸੈਲਫੀ ਡਰੋਨ ਨੂੰ ਪੇਸ਼ ਕੀਤਾ ਹੈ ਜੋ ਸਸਤਾ ਵੀ ਹੈ ਅਤੇ ਆਸਾਨੀ ਨਾਲ ਤੁਹਾਡੀ ਜੇਬ ''ਚ ਵੀ ਆ ਜਾਵੇਗਾ। ਇਸ ਦਾ ਨਾਂ ਡਾਬੀ (Dobby) ਹੈ। ਜ਼ਿਕਰਯੋਗ ਹੈ ਕਿ ਜ਼ੀਰੋਟੈੱਕ ਇਕ ਚਾਈਨੀਜ਼ ਸਮਾਰਟ ਡਰੋਨ ਅਤੇ ਸਮਾਰਟ ਅਨਮੈਂਡ ਏਰੀਅਲ ਵ੍ਹੀਕਲ ਕੰਪਨੀ ਹੈ।
ਰਜਿਸਟਰ ਕਰਵਾਉਣ ਦੀ ਲੋੜ ਨਹੀਂ
ਜ਼ੀਰੋਟੈੱਕ ਵੱਲੋਂ ਬਣਾਏ ਗਏ ਡਾਬੀ ਡਰੋਨ ਦਾ ਭਾਰ ਅੱਧੇ ਪੌਂਡ ਤੋਂ ਵੀ ਘੱਟ ਹੈ। ਇਸੇ ਕਾਰਨ ਡਾਬੀ ਨੂੰ ਉਡਾਉਣ ਲਈ ਫੇਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ.ਏ.ਏ.) ਤੋਂ ਰਜਿਸਟਰ ਕਰਵਾਉਣ ਦੀ ਲੋੜ ਵੀ ਨਹੀਂ ਹੈ। ਇਸ ਦੇ ਵਿੰਗਜ਼ ਫੋਲਡ ਹੋ ਕੇ ਡਾਬੀ ਦੀ ਬਾਡੀ ''ਚ ਫਿੱਟ ਹੋ ਜਾਂਦੇ ਹਨ ਜਿਸ ਨਾਲ ਇਸ ਦਾ ਸਾਈਜ਼ ਇਕ ਸਾਬਣ ਜਿੰਨਾ ਰਹਿ ਜਾਂਦਾ ਹੈ।
ਡਾਬੀ ਦੀ ਖਾਸੀਅਤ
ਇਸ ਡਰੋਨ ਦਾ ਸਭ ਤੋਂ ਖਾਸ ਫੀਚਰ ਇਹ ਹੈ ਕਿ ਡਾਬੀ ਤੁਹਾਡੇ ਹੱਥ ''ਚੋਂ ਹੀ ਉਡਾਣ ਭਰ ਸਕਦਾ ਹੈ ਅਤੇ ਲੈਂਡ ਕਰ ਸਕਦਾ ਹੈ। ਇਸ ਖਾਸ ਵਜ੍ਹਾ ਨਾਲ ਯੂਜ਼ਰ ਨੂੰ ਡਾਬੀ ਨੂੰ ਉਡਾਉਣ ਜਾਂ ਲੈਂਡ ਕਰਾਉਣ ਲਈ ਕਿਸੇ ਸਰਫੇਸ ਦੀ ਲੋੜ ਨਹੀਂ ਹੈ। ਡਾਬੀ ਦੇ ਹੇਠਲੇ ਹਿੱਸੇ ''ਚ ਸੋਨਾਰ ਅਤੇ ਆਪਟੀਕਲ ਸੈਂਸਰਜ਼ ਲੱਗੇ ਹਨ ਜੋ ਇਸ ਨੂੰ ਆਸਾਨੀ ਨਾਲ ਲੈਂਡ ਕਰਾਉਣ ''ਚ ਮਦਦ ਕਰਦੇ ਹਨ।
ਕੰਟਰੋਲ ਕਰਨ ''ਚ ਆਸਾਨ
ਡਾਬੀ ਨੂੰ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹੋ ਅਤੇ ਇਸ ਨੂੰ ਕੰਟਰੋਲ ਕਰਨਾ ਵੀ ਆਸਾਨ ਹੈ। ਸਮਾਰਟਫੋਨ ਦੀ ਮਦਦ ਨਾਲ ਇਕ ਬਟਨ ਦਬਾਉਣ ''ਤੇ ਇਸ ਦੇ ਰੋਟਰਸ ਸਟਾਰਟ ਹੋ ਜਾਂਦੇ ਹਨ। ਇਹ ਡਰੋਨ ਤੁਹਾਨੂੰ ਟ੍ਰੈਕ ਵੀ ਕਰਦਾ ਹੈ ਜਿਸ ਨਾਲ ਇਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਵੇਗਾ, ਬਸ ਕਮਾਂਡ ਦਿਓ ਅਤੇ ਇਹ ਸੈਲਫੀ ਖਿੱਚ ਦਿੰਦਾ ਹੈ।
ਕੀਮਤ ਇਸ ਦੀ ਕੀਮਤ 399 ਡਾਲਰ (ਕਰੀਬ 27,227 ਰੁਪਏ) ਹੈ ਅਤੇ ਇਹ ਆਨਲਾਈਨ ਸਟੋਰ ''ਤੇ ਉਪਲੱਬਧ ਹੈ।
ਕੁਝ ਹੋਰ ਫੀਚਰ
ਇਸ ਵਿਚ ਲੱਗਾ ਕੈਮਰਾ 4ਕੇ ਰਿਕਾਰਡਿੰਗ ਫੀਚਰ ਦੇ ਨਾਲ ਆਉਂਦਾ ਹੈ ਜਿਸ ਵਿਚ ਇਮੇਜ ਸਟੇਬਲਾਈਜੇਸ਼ਨ ਫੀਚਰ ਵੀ ਕੰਮ ਕਰਦਾ ਹੈ। ਇਮੇਜ ਸਟੇਬਲਾਈਜੇਸ਼ਨ ਦੀ ਮਦਦ ਨਾਲ ਵੀਡੀਓ ਸਮੂਥ ਬਣਦੀ ਹੈ। ਇਸ ਤੋਂ ਇਲਾਵਾ ਇਸ ਵਿਚ ਲੱਗੀ ਬੈਟਰੀ ਨੂੰ ਆਸਾਨੀ ਨਾਲ ਰਿਪਲੇਸ ਵੀ ਕੀਤਾ ਜਾ ਸਕਦਾ ਹੈ।