ਖੁਸ਼ਖਬਰੀ: ਆਖਿਰਕਾਰ ਭਾਰਤ ''ਚ ਵੀ ਲੈ ਸਕੋਗੇ ਹੁਣ Pokemon-Go ਗੇਮ ਦਾ ਮਜ਼ਾ
Wednesday, Dec 14, 2016 - 11:45 AM (IST)

ਜਲੰਧਰ : ਦੁਨੀਆ ਭਰ ਦੇ ਨੌਜਵਾਨਾਂ ''ਚ ਖਲਬਲੀ ਮਚਾ ਦੇਣ ਵਾਲੀ ਮੋਬਾਇਲ ਗੇਮ ''ਪੋਕੇਮੋਨ ਗੋ'' ਆਖਿਰਕਾਰ ਭਾਰਤ ''ਚ ਵੀ ਖੇਡੀ ਜਾ ਸਕੇਗੀ। ਮੋਬਾਇਲ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ ਇਸ ਚਰਚਿਤ ਗੇਮ ਨੂੰ ਪੇਸ਼ ਕੀਤਾ ਹੈ। ਗੂਗਲ ਪਲੇ ਅਤੇ ਐਪ ਸਟੋਰ ਤੋਂ ਪੋਕੇਮੋਨ ਗੋ ਦੇ ਆਧਿਕਾਰਕ ਵਰਜ਼ਨ ਨੂੰ ਹੁਣ ਪਲੇ ਸਟੋਰ ਤੋਂ ਡਾਊਨਲੋਡ ਕਰ ਕੇ ਖੇਡ ਸਕਦੇ ਹੋ। ਰਿਲਾਇੰਸ ਜਿਓ ਨੇ ਬਿਆਨ ''ਚ ਕਿਹਾ ਗਿਆ ਹੈ ਕਿ ਉਸ ਨੇ ਇਸ ਦੇ ਲਈ ਪੋਕੇਮੋਨ ਗੋ ਦੀ ਪਬਲਿਸ਼ਰ ਅਤੇ ੈਡਿਵੈਲਪਰ ਜਾਪਾਨੀ ਕੰਪਨੀ ਨਿਏਨਟਿਕ ਇੰਕ ਨਾਲ ਗਠਜੋੜ ਕੀਤਾ ਹੈ। ਇਹ ਦੋਨੋਂ ਕੰਪਨੀਆਂ ਮਿਲ ਕੇ ਖਾਸ ਤੌਰ ''ਤੇ ਭਾਰਤੀਆਂ ਲਈ ਪੋਕੇਮੋਨ ਗੋ ਨੂੰ ਜ਼ਿਆਦਾ ਰੋਚਕ ਅਤੇ ਵਿਸ਼ੇਸ਼ ਬਣਾਉਣ ਲਈ ਕੰਮ ਕਰਣਗੀਆਂ।
ਇਸ ਗੱਠਜੋੜ ਦੇ ਤਹਿਤ 14 ਦਸੰਬਰ ਨੂੰ ਦੇਸ਼ ਭਰ ''ਚ ਰਿਲਾਇੰਸ ਡਿਜ਼ੀਟਲ ਸਟੋਰ ਅਤੇ ਕੰਪਨੀ ਦੇ ਸਾਥੀ ਸਟੋਰ ''ਪੋਕੇਸਟਾਪ'' ਅਤੇ ''ਜਿਪਸ'' ਦੇ ਰੂਪ ''ਚ ਵਿਖਾਈ ਦੇਣਗੇ। ਨਿਏਨਟਿਕ ਦੇ ਸੀ. ਈ. ਓ ਅਤੇ ਸੰਸਥਾਪਕ ਜਾਨ ਹਾਨਕੇ ਦੇ ਮਤਾਬਕ ਰਿਲਾਇੰਸ ਜਿਓ ਦੇ ਨਾਲ ਭਾਗੀਦਾਰੀ ''ਚ ਪੋਕੇਮੋਨ ਗੋ ਨੂੰ ਭਾਰਤ ''ਚ ਪੇਸ਼ ਕਰਨਾ ਵੱਡੀ ਪਹਿਲ ਹੈ।
ਬਿਆਨ ''ਚ ਕਿਹਾ ਗਿਆ ਹੈ ਕਿ ਜਿਓ ਦੇ ਸੋਸ਼ਲ ਮੈਸੇਜਿੰਗ ਐਪ ਜਿਓਚੈਟ ''ਤੇ ਪੋਕੇਮੋਨ ਖੇਡਣ ਵਾਲੀਆਂ ਲਈ ਇਕ ਵਿਸ਼ੇਸ਼ ਪੋਕੇਮੋਨ ਗੋ ਚੈਨਲ ਬਣਾਇਆ ਗਿਆ ਹੈ । ਇਸ ਚੈਨਲ ''ਚ ਵੱਖਰੀ ਪ੍ਰਤਿਯੋਗਤਾਵਾਂ ਅਤੇ ਟਿਪਸ ਰਹਿਣਗੀਆਂ। ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜਿਓ ਨੇ ਪੰਜ ਸਤੰਬਰ ਨੂੰ ਦੇਸ਼ ਭਰ ''ਚ ਆਪਣੀ 4ਜੀ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ। ਕੰਪਨੀ ਪਹਿਲਾਂ ਤਿੰਨ ਮਹੀਨੇ ''ਚ ਹੀ ਪੰਜ ਕਰੋੜ ਤੋਂ ਜ਼ਿਆਦਾ ਗਾਹਕ ਹਾਸਲ ਕਰ ਚੁੱਕੀ ਹੈ। ਪੋਕੇਮੋਨ ਗੋ ਹਾਲ ਹੀ ਦੇ ਸਮੇਂ ਦਾ ਸਭ ਤੋਂ ਮਸ਼ਹੂਰ ਮੋਬਾਇਲ ਰਿਆਲਟੀ ਗੇਮ ਹੈ ਜਿਸ ਨੂੰ ਦੁਨੀਆ ਭਰ ''ਚ 50 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।