ਸਿਰਫ 2 ਇੰਚ ਦੀ ਇਹ ਪੋਰਟੇਬਲ ਸਾਲਿਡ ਸਟੇਟ ਡਰਾਇਵ ਆਪਣੇ ਆਪ ''ਚ ਬਹੁਤ ਖਾਸ

Thursday, Jan 05, 2017 - 05:02 PM (IST)

ਸਿਰਫ 2 ਇੰਚ ਦੀ ਇਹ ਪੋਰਟੇਬਲ ਸਾਲਿਡ ਸਟੇਟ ਡਰਾਇਵ ਆਪਣੇ ਆਪ ''ਚ ਬਹੁਤ ਖਾਸ

ਜਲੰਧਰ- ਜੇਕਰ ਤੁਸੀਂ ਵੱਡੇ ਵੱਡੇ ਐਕਸਟਰਨਲ ਹਾਰਡ-ਡਰਾਇਵ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਕ ਅਮਰੀਕਾ-ਸਥਿਤ ਸਟਾਰਟ-ਅਪ ਕੰਪਨੀ–Fasetto ਨੇ ਇੱਕ ਨਵੀਂ ਡਿਵਾਇਸ ਲਾਂਚ ਕੀਤੀ ਹੈ ਜਿਸਦਾ ਨਾਮ ਹੈ Link ਇਹ ਇਕ ਪੋਰਟੇਬਲ ਸਾਲਿਡ ਸਟੇਟ ਡਰਾਇਵ ਹੈ ਸਿਰਫ 2x2 ਇੰਚ ਦੀ ਇਹ ਡਿਵਾਇਸ ਆਪਣੇ ਆਪ ''ਚ ਬਹੁਤ ਖਾਸ ਹੈ।

 

Link ਨੂੰ ਤਿੰਨ ਵੇਰਿਅੰਟ ''ਚ ਲਾਂਚ ਕੀਤਾ ਗਿਆ ਹੈ। ਪਹਿਲਾਂ ਵੇਰੀਅੰਟ ''ਚ 256GB ਸਟੋਰੇਜ ਦੀ ਸਮਰੱਥਾ ਹੈ, ਉਥੇ ਹੀ ਦੂਜਾ ਅਤੇ ਤੀਜਾ ਵੇਰਿਅੰਟ ਕਰੀਬ ਕਰੀਬ 512GB ਅਤੇ 2TB ਦੀ ਸਟੋਰੇਜ ਸਮਰੱਥਾ ਦੇ ਨਾਲ ਆਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਡਿਵਾਇਸ ਤੁਹਾਡੇ ਸਮਾਰਟਫੋਨ, ਟੈਬਲੇਟ, ਲੈਪਟਾਪ ਅਤੇ ਦੂੱਜੇ ਸਪੋਰਟਡ ਡਿਵਾਇਸ ਨਾਲ ਕੁਨੈੱਕਟ ਹੋਣ ਲਈ ਵਾਈ-ਫਾਈ ਦਾ ਇਸਤੇਮਾਲ ਕਰਦਾ ਹੈ। Link ਦਾ ਭਾਰ ਸਿਰਫ 100 ਗਰਾਮ ਹੈ ਅਤੇ ਇਹ ਡਿਵਾਇਸ ਵਾਟਰ-ਪਰੂਫ਼ ਹੈ ਅਤੇ ਕਿਸੇ ਵੀ ਤਰਾਂ ਦੇ ਹਾਲਾਤਾਂ ''ਚ ਆਰਾਮ ਨਾਲ ਕੰਮ ਕਰ ਸਕਦਾ ਹੈ।

 

ਕੰਪਨੀ ਨੇ ਇਸ ਦੇ ਅੰਦਰ 1300 mAh ਦੀ ਬੈਟਰੀ ਲਗਾਈ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਕਵਿੱਕ-ਚਾਰਜ ਸਪੋਰਟ ਕਰਦਾ ਹੈ। ਡਿਵਾਇਸ ''ਚ USB ਟਾਈਪ-ਸੀ ਪੋਰਟ ਵੀ ਹੈ। ਇਸ ਦੇ 256GB ਵਾਲੇ ਵੇਰਿਅੰਟ ਦੀ ਕੀਮਤ $349 (ਲਗਭਗ 23,700 ਰੁਪਏ), 512GB ਅਤੇ 2TB ਵਾਲੇ ਵੇਰਿਅੰਟ ਦੀ ਕੀਮਤ $499 (ਲਗਭਗ 34,000 ਰੁਪਏ) ਅਤੇ $1,149 (ਲਗਭਗ 78,000 ਰੁਪਏ) ਹੈ। ਜੇਕਰ ਤੁਹਾਨੂੰ ਇਹ ਡਿਵਾਇਸ ਖਰੀਦਣਾ ਹੋ ਤਾਂ ਤੁਸੀਂ Fasetto  ਦੀ ਵੈੱਬਸਾਈਟ ''ਤੇ ਜਾ ਕੇ ਪ੍ਰੀ-ਆਰਡਰ ਕਰ ਸਕਦੇ ਹੋ।


Related News