3ਡੀ ਇਮੇਜ ਦੇਖਣ ਲਈ ਨਹੀਂ ਹੋਵੇਗੀ ਸਪੈਸ਼ਲ ਗਲਾਸ ਦੀ ਜ਼ਰੂਰਤ
Monday, May 09, 2016 - 11:58 AM (IST)
ਇਕ-ਦੂਜੇ ਨਾਲ ਕਰ ਸਕੋਗੇ ਹੋਲੋਗ੍ਰਾਫਿਕ ਵੀਡੀਓ ਕਾਨਫਰੰਸਿੰਗ
ਜਲੰਧਰ : ਫਲੈਕਸੀਬਲ ਫੋਨ ਜਿਸ ਦੀ ਸਕ੍ਰੀਨ ਨੂੰ ਮੋੜਿਆ ਜਾ ਸਕਦਾ ਹੈ, ਨੂੰ ਬਣਾਉਣ ਵਾਲੀ ਟੀਮ ਨੇ ਫਲੈਕਸੀਬਲ ਡਿਸਪਲੇਅ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ, ਜਿਸ ਨਾਲ ਹੋਲੋਗ੍ਰਾਫਿਕ ਦ੍ਰਿਸ਼ ਦਿਸ ਸਕਣਗੇ। ਕੁਈਨਸ ਯੂਨੀਵਰਸਿਟੀ ਹਿਊਮਨ ਮੀਡੀਆ ਲੈਬ ਨੇ ਇਸ ਨਵੇਂ ਡਿਵਾਈਸ ਨੂੰ ਹੋਲੋਫਲੈਕਸ ਦਾ ਨਾਂ ਦਿੱਤਾ ਹੈ ਅਤੇ ਇਹ ਵੱਖ-ਵੱਖ ਐਂਗਲਾਂ ਤੋਂ 3ਡੀ ਇਮੇਜ ਪੇਸ਼ ਕਰਦਾ ਹੈ, ਜਿਸ ਲਈ ਯੂਜ਼ਰ ਨੂੰ ਕਿਸੇ ਤਰ੍ਹਾਂ ਦੇ ਗਲਾਸ ਅਤੇ ਹੈੱਡ ਟ੍ਰੈਕਿੰਗ ਡਿਵਾਈਸ ਦੀ ਜ਼ਰੂਰਤ ਨਹੀਂ ਪੈਂਦੀ
ਹੋਲੋਫਲੈਕਸ ਨਵਾਂ ਵਰਜ਼ਨ
ਹੋਲੋਫਲੈਕਸ ਰੀਫਲੈਕਸ ਡਿਵਾਈਸ ਦਾ ਨਵਾਂ ਵਰਜ਼ਨ ਹੈ ਅਤੇ ਹੋਲੋਫਲੈਕਸ ਨੂੰ ਵੀ ਉਸੇ ਲੈਬ ਵਿਚ ਵਿਕਸਿਤ ਕੀਤਾ ਗਿਆ ਹੈ, ਜਿਸ ਲੈਬ ਵਿਚ ਰੀਫਲੈਕਸ ਤਕਨੀਕ ਨੂੰ ਵਿਕਸਿਤ ਕੀਤਾ ਗਿਆ ਸੀ। ਦੋਵੇਂ ਡਿਵਾਈਸਿਸ ਨੂੰ ਬਣਾਉਣ ਲਈ ਬੈਂਡ ਸੈਂਸਰ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਯੂਜ਼ਰ ਨੂੰ ਡਿਸਪਲੇਅ ਨੂੰ ਮੋੜਨ ਵਿਚ ਮਦਦ ਕਰਦੀ ਹੈ ਅਤੇ ਡਿਸਪਲੇਅ ''ਤੇ ਦਿਸ ਰਹੀਆਂ ਚੀਜ਼ਾਂ ਇਧਰ-ਉਧਰ ਹਿਲਦੀਆਂ ਹਨ। ਉਦਾਹਰਨ ਦੇ ਤੌਰ ''ਤੇ ਜਦੋਂ ਫੋਲੋਫਲੈਕਸ ਵਿਚ ਐਂਗਰੀ ਬਰਡ (ਗੇਮ) ਨੂੰ ਪੇਸ਼ ਕੀਤਾ ਗਿਆ ਤਾਂ ਡਿਵਾਈਸ ਦੇ ਨਾਲ ਉਹ ਵੀ ਇਧਰ-ਉਧਰ ਹਿਲ ਰਿਹਾ ਸੀ।
ਹੋਲੋਗ੍ਰਾਫਿਕਸ ਵੀਡੀਓ ਕਾਲ : ਹਿਊਮਨ ਮੀਡੀਆ ਲੈਬ ਦੇ ਡਾਇਰੈਕਟਰ ਡਾ. ਰੋਲ ਵਰਟੀਗਾਲ (4r. Roel Vertegaal) ਨੇ ਕਿਹਾ ਕਿ ਗਹਿਰਾਈ ਨਾਲ ਕੰਮ ਕਰਨ ਵਾਲੇ ਕੈਮਰੇ ਦੀ ਮਦਦ ਨਾਲ ਯੂਜ਼ਰਜ਼ ਇਕ-ਦੂਜੇ ਨਾਲ ਹੋਲੋਗ੍ਰਾਫਿਕਸ ਵੀਡੀਓ ਕਾਨਫਰੰਸਿੰਗ (ਕਾਲ) ਵੀ ਕਰ ਸਕਣਗੇ। ਉਨ੍ਹਾਂ ਮੁਤਾਬਿਕ ਜਦੋਂ ਡਿਸਪਲੇਅ ਨੂੰ ਬੈਂਡ ਕੀਤਾ ਜਾਵੇਗਾ ਤਾਂ ਅਜਿਹਾ ਲੱਗੇਗਾ ਕਿ ਗੱਲ ਕਰਨ ਵਾਲਾ ਸੱਚਮੁੱਚ ਸਕ੍ਰੀਨ ਦੇ ਬਾਹਰ ਆਉਣ ਵਾਲਾ ਹੈ।
ਸ਼ੁਰੂਆਤੀ ਚਰਨਾਂ ''ਚ ਹੈ ਇਹ ਤਕਨੀਕ: ਹੋਲੋਫਲੈਕਸ ਡਿਵਾਈਸ ਲਈ 1920*1080 ਪਿਕਸਲ ਵਾਲੀ ਫਲੈਕਸੀਬਲ ਆਰਗੈਨਿਕ ਲਾਈਟ ਏਮਿਟਿੰਗ ਡਾਇਓਡ (ਐੱਫ. ਓ. ਐੱਲ. ਈ. ਡੀ.) ਟੱਚ-ਸਕ੍ਰੀਨ ਡਿਸਪਲੇਅ ਦਾ ਪ੍ਰਯੋਗ ਕੀਤਾ ਗਿਆ ਹੈ ਪਰ ਫਿਲਹਾਲ ਹੋਲੋਫਲੈਕਸ ਡਿਵਾਈਸ ਨਾਲ 160*104 ਰੈਜ਼ੋਲਿਊਸ਼ਨ ਵਿਚ ਹੀ 3ਡੀ ਇਮੇਜ ਬਣਦੀ ਹੈ, ਜਿਸ ਨੂੰ ਫੋਨ ਨੂੰ ਘੁਮਾ ਕੇ ਕਿਸੇ ਵੀ ਐਂਗਲ ਤੋਂ ਦੇਖਿਆ ਜਾ ਸਕਦਾ ਹੈ। ਫਿਲਹਾਲ ਇਹ ਰੈਜ਼ੋਲਿਊਸ਼ਨ ਵਰਤਮਾਨ ''ਚ ਇਸਤੇਮਾਲ ਹੋਣ ਵਾਲੇ 2ਡੀ ਨਾਨ-ਰਿਫਲੈਕਸ਼ਨ ਮੋਬਾਇਲ ਡਿਵਾਈਸਿਸ ''ਚ ਬੇਹੱਦ ਘੱਟ ਹੈ ਪਰ ਸਾਨੂੰ ਇਸ ਗੱਲ ਦਾ ਧਿਆਨ ਵੀ ਰੱਖਣਾ ਹੋਵੇਗਾ ਕਿ ਅਜੇ ਇਹ ਤਕਨੀਕ ਸ਼ੁਰੂਆਤੀ ਚਰਨਾਂ ਵਿਚ ਹੈ ਅਤੇ ਭਵਿੱਖ ''ਚ ਇਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾਵੇਗਾ।
2015 ਫਲੈਗਸ਼ਿਪ ਫੋਨ ਵਾਲੇ ਫੀਚਰਸ
ਇਸ ਡਿਵਾਈਸ ਵਿਚ ਉਨ੍ਹਾਂ ਫੀਚਰਸ ਦਾ ਪ੍ਰਯੋਗ ਕੀਤਾ ਗਿਆ ਹੈ ਜੋ 2015 ਫਲੈਗਸ਼ਿਪ ਫੋਨ ਐੱਲ. ਜੀ. ਜੀ ਫਲੈਕਸ2 ਅਤੇ ਐੱਚ. ਟੀ. ਸੀ. ਵਨ ਐੱਮ9 ਵਿਚ ਦੇਖਣ ਨੂੰ ਮਿਲੇ ਸਨ। ਹੋਲੋਫਲੈਕਸ ਵਿਚ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 810 ਪ੍ਰੋਸੈਸਰ, 2 ਜੀ. ਬੀ. ਰੈਮ ਅਤੇ ਐਡਰੇਨੋ 430 ਜੀ ਪੀ ਓ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਇਲਾਵਾ ਹੋਲੋਫਲੈਕਸ ਡਿਵਾਈਸ ਐਂਡ੍ਰਾਇਡ 5.1 ''ਤੇ ਚੱਲਦਾ ਹੈ।
ਡਾ. ਵਰਟੀਗਾਲ ਨੇ 3ਡੀ ਪ੍ਰਿੰਟਿੰਗ ਲਈ 3ਡੀ ਮਾਡਲ ਐਡਿਟ ਕਰਨ ਅਤੇ ਹੋਲੋਗ੍ਰਾਫਿਕ ਗੇਮ ਲਈ ਹੋਲੋਫਲੈਕਸ ਦੀ ਯੋਗਤਾ ਨੂੰ ਵੇਖਿਆ ਹੈ। ਹਾਲਾਂਕਿ ਐਪਲ ਨੇ ਪਹਿਲਾਂ ਤੋਂ ਹੀ ਪ੍ਰੈਸ਼ਰ ਸੈਂਸੀਟਿਵ ਆਈਫੋਨ ਡਿਸਪਲੇਅ ਲਈ 3ਡੀ ਟੱਚ ਦੇ ਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਪਰ ਜਿਸ ਤਰ੍ਹਾਂ ਇਹ ਡਿਵਾਈਸ ਹੋਲੋਗ੍ਰਾਫਿਕ ਇਮੇਜ ਨੂੰ ਪੇਸ਼ ਕਰਦਾ ਹੈ ਉਸ ਹਿਸਾਬ ਨਾਲ ਇਸ ਪ੍ਰੋਟੋਟਾਈਪ ਡਿਵਾਈਸ ਲਈ ਇਹ ਨਾਂ (ਹੋਲੋਫਲੈਕਸ) ਇਕਦਮ ਠੀਕ ਹੈ।
