ਅਕਾਊਂਟ ਹੈਕ ਹੋ ਜਾਏ ਤਾਂ ਘਬਰਾਓ ਨਾ, ਅਪਣਾਓ ਇਹ ਟਿਪਸ

01/18/2017 9:00:57 AM

ਜਲੰਧਰ- ਕਦੇ ਤੁਹਾਡਾ ਪਰਸਨਲ ਅਕਾਊਂਟ ਹੈਕ ਹੋਇਆ ਹੈ? ਕੀ ਤੁਸੀਂ ਜਾਣਦੇ ਹੋ ਕਿ ਅਕਾਊਂਟ ਹੈਕ ਹੋਣ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਹੈਕਿੰਗ ਨਾਲ ਜੁੜੀ ਹਰ ਗੱਲ ਦੱਸਣ ਜਾ ਰਹੇ ਹਾਂ। ਅਕਾਊਂਟ ਕਿਵੇਂ ਹੈਕ ਹੁੰਦਾ ਹੈ, ਇਸ ਤੋਂ ਕਿਵੇਂ ਬੱਚਿਆ ਜਾਵੇ ਅਤੇ ਹੈਕ ਹੋਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ। ਅੱਜ ਅਸੀਂ ਤੁਹਾਨੂੰ ਟਵਿਟਰ ਅਕਾਊਂਟ ਹੈਕ ਹੋਣ ਨਾਲ ਸੰਬੰਧਿਤ ਜਾਣਕਾਰੀ ਦੇਣ ਜਾ ਰਹੇ ਹਾਂ। 
 
ਹੈਕ ਹੋਏ ਅਕਾਊਂਟ ਦਾ ਇਸ ਤਰ੍ਹਾਂ ਲੱਗਦਾ ਹੈ ਪਤਾ 
1. ਜੇਕਰ ਤੁਹਾਡੇ ਟਵਿਟਰ, ਫੇਸਬੁੱਕ ਜਾਂ ਇੰਸਟਾਗ੍ਰਾਮ ''ਤੇ ਅਪਸ਼ਬਦ ਲਿਖੇ ਜਾਣ ਲੱਗਣ, ਅਸਾਧਾਰਣ ਗਤੀਵਿਧੀਆਂ ਨਜ਼ਰ ਆਉਣ ਤਾਂ ਸਮਝੋ ਕਿ ਤੁਹਾਡਾ ਅਕਾਊਂਟ ਹੈਕ ਹੋ ਚੁੱਕਾ ਹੈ। 
2. ਅਜਿਹੀ ਹਾਲਤ ''ਚ ਅਜਿਹੇ ਮੈਸੇਜ ਜਾਂ ਟਵੀਟ ਅਪਲੋਡ ਹੋਣ ਲੱਗਦੇ ਹਨ, ਜੋ ਤੁਸੀਂ ਭੇਜੇ ਹੀ ਨਹੀਂ. ਇਕ ਹੋਰ ਸੰਕੇਤ ਇਹ ਹੈ ਕਿ ਇਹ ਆਪਣੇ ਆਪ ਹੀ ਲੋਕਾਂ ਨੂੰ ਫਾਲੋ-ਅਨਫਾਲੋ ਜਾਂ ਬਲਾਕ ਕਰਨ ਲੱਗਦਾ ਹੈ। 
3. ਜੇਕਰ ਤੁਹਾਨੂੰ ਇਹ ਪਤਾ ਨਹੀਂ ਲੱਗਾ ਹੈ ਕਿ ਤੁਹਾਡਾ ਅਕਾਊਂਟ ਹੈਕ ਹੋ ਗਿਆ ਹੈ ਅਤੇ ਲੋਕਾਂ ਦੀ ਰਿਐਕਸ਼ਨ ਵਧ ਗਈ ਹੈ ਤਾਂ ਆਪਣੇ ਅਕਾਊਂਟ ਦੀ ਹਿਸਟਰੀ ਦੀ ਜਾਂਚ ਕਰੋ। 
4. ਜੇਕਰ ਤੁਸੀਂ ਲਾਗ-ਇਨ ਨਹੀਂ ਕਰ ਪਾ ਰਹੇ ਹੋ, ਪਾਸਵਰਡ ਨਹੀਂ ਬਦਲ ਪਾ ਰਹੇ ਹੋ, ਤਾਂ ਇਹ ਵੀ ਸੰਕੇਤ ਹੈ ਕਿ ਤੁਹਾਡਾ ਅਕਾਊਂਟ ਹੈਕ ਹੋ ਗਿਆ ਹੈ। 
 
ਅਜਿਹਾ ਹੋਵੇ ਤਾਂ ਕੀ ਕਰੋ
1. ਜੇਕਰ ਹੈਕਰ ਤੁਹਾਡੇ ਅਕਾਊਂਟ ਦੇ ਪਾਸਵਰਡ, ਯੂਜ਼ਰਨੇਮ, ਕਾਂਟੈੱਕਟ, ਈ-ਮੇਲ ਆਦਿ ਬਦਲ ਦਿੰਦਾ ਹੈ ਤਾਂ ਟਵਿਟਰ ਤੁਹਾਡੇ ਮੇਲ ''ਤੇ ਇਸ ਨਾਲ ਸੰਬੰਧਿਤ ਜਾਣਕਾਰੀ ਭੇਜਦਾ ਹੈ। 
2. ਇਹ ਤੁਹਾਡੇ ਪਾਸਵਰਡ ਨੂੰ ਰੀ-ਸੈੱਟ ਵੀ ਕਰ ਦਿੰਦਾ ਹੈ ਅਤੇ ਤੁਹਾਨੂੰ ਨੋਟੀਫਿਕੇਸ਼ਨ ਭੇਜਦਾ ਹੈ। 
3. ਹੈਕਰ ਨੇ ਜੋ ਟਵੀਟ ਕੀਤੇ ਹਨ, ਉਨ੍ਹਾਂ ਨੂੰ ਡਿਲੀਟ ਕਰ ਦਿਓ। ਸਾਰੀਆਂ ਥਰਡ ਪਾਰਟੀ ਐਪਸ ਨੂੰ ਬਲਾਕ ਕਰ ਦਿਓ। 
4. ਜੇਕਰ ਸੰਭਵ ਹੋਵੇ ਤਾਂ ਜਲਦੀ ਹੀ ਆਪਣੇ ਟਵਿਟਰ ਅਕਾਊਂਟ ਦਾ ਪਾਸਵਰਡ ਬਦਲੋ। 
5. ਜੇਕਰ ਤੁਸੀਂ ਪਸਵਰਡ ਨਹੀਂ ਬਦਲ ਪਾ ਰਹੇ ਹੋ ਤਾਂ ਟਵਿਟਰ ਸਪੋਰਟ ''ਤੇ ਜਾਓ ਅਤੇ ਪਾਸਵਰਡ ਰੀ-ਸੈੱਟ ਰਿਕੁਐਸਟ ਲਈ ਅਪੀਲ ਕਰੋ। ਇਹ ਤੁਹਾਡੇ ਈ-ਮੇਲ ''ਤੇ ਭੇਜੇ ਜਾਵੇਗੀ। 
 
ਇਸ ਤਰ੍ਹਾਂ ਬਚੋ
1. ਸਟ੍ਰਾਂਗ ਪਾਸਵਰਡ ਰੱਖੋ। ਇਸ ਨੂੰ ਕਿਸੇ ਨਾਲ ਜ਼ਾਹਰ ਨਾ ਕਰੋ। 
2. ਇਕ ਹੀ ਪਾਸਵਰਡ ਦੀ ਵਰਤੋਂ ਵੱਖ-ਵੱਖ ਅਕਾਊਂਟਸ ਲਈ ਨਾ ਕਰੋ। ਜੇਕਰ ਅਜਿਹਾ ਹੈ ਤਾਂ ਸਮਝ ਲਓ ਕਿ ਤੁਸੀਂ ਹੈਕਰ ਨੂੰ ਸੱਦਾ ਦੇ ਰਹੇ ਹੋ। 
3. ਜੇਕਰ ਤੁਸੀਂ ਕਿਸੇ ਐਪ ''ਚ ਟਵਿਟਰ ਅਕਾਊਂਟ ਦੀ ਵਰਤੋਂ ਕਰ ਰਹੇ ਹੋ ਤਾਂ ਵੀ ਅਕਾਊਂਟ ਹੈਕ ਹੋ ਸਕਦਾ ਹੈ। ਅਜਿਹੇ ''ਚ ਸਾਰੇ ਪਾਸਵਰਡ ਵੱਖ-ਵੱਖ ਰੱਖੋ। 
 
ਇਨ੍ਹਾਂ ਦੇ ਅਕਾਊਂਟ ਹੋ ਚੁੱਕੇ ਹਨ ਹੈਕ
ਕਈ ਵੱਡੇ ਸੈਲੇਬ੍ਰਿਟੀਜ਼ ਦੇ ਅਕਾਊਂਟਸ ਨੂੰ ਹੈਕ ਕੀਤਾ ਗਿਆ ਹੈ। ਇਨ੍ਹਾਂ ''ਚ ਅਮਿਤਾਭ ਬੱਚਨ, ਰਜਨੀਕਾਂਤ, ਰਿਤਿਕ ਰੋਸ਼ਨ, ਸ਼ਾਹਿਦ ਕਪੂਰ, ਜਸਟਿਨ ਬੀਬਰ, ਕਾਇਲੀ ਜੇਨਰ, ਟ੍ਰੇਲਰ ਸਵਿੱਫਟ, ਮਾਰਕ ਜ਼ੁਕਰਬਰਗ, ਲਾਨਾ ਡੇਲ ਰੇ, ਡੋਨਲਡ ਟਰੰਪ, ਬ੍ਰਿਟਨੀ ਸਪੀਅਰਸ, ਸੇਲੇਨਾ ਗੇਮਸ, ਚਾਰਲੀ ਸ਼ੀਨ, ਐਕਸ ਫੈੱਕਟਰ ਆਦਿ ਸ਼ਾਮਲ ਹਨ।

Related News