‘ਲੋਕ ਜਗਾਓ, ਲੁਟੇਰੇ ਭਜਾਓ’ ਜਥਾ ਮਾਰਚ ਦੀਆਂ ਤਿਆਰੀਆਂ ਮੁਕੰਮਲ

Sunday, Nov 11, 2018 - 04:41 PM (IST)

‘ਲੋਕ ਜਗਾਓ, ਲੁਟੇਰੇ ਭਜਾਓ’ ਜਥਾ ਮਾਰਚ ਦੀਆਂ ਤਿਆਰੀਆਂ ਮੁਕੰਮਲ

ਤਰਨਤਾਰਨ (ਕੁਲਾਰ) - ਲੋਕ ਜਗਾਓ ਲੁਟੇਰੇ ਭਜਾਓ ਇਸ ਨਾਅਰੇ ਹੇਠ ਸਾਰੇ ਪੰਜਾਬ ਵਿਚ ਜਥਾ ਮਾਰਚ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਖਡੂਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਤੁਡ਼ ਨੇ ਦੱਸਿਆ ਕਿ 12 ਤਾਰੀਕ ਨੂੰ ਜਲਿਆਂਵਾਲੇ ਬਾਗ ਤੋਂ ਜਥਾ ਮਾਰਚ ਚੱਲ ਕੇ ਗੁਰੂਆਂ ਦੀ ਪਵਿੱਤਰ ਧਰਤੀ ਖਡੂਰ ਸਾਹਿਬ ਪਹੁੰਚ ਰਿਹਾ ਹੈ, ਉਸ ਦੀਆਂ ਤਿਆਰੀਆਂ ਮੁਕੰਮਲ ਹਨ। ਇਹ ਜਥਾ ਸਰਕਾਰ ਦੀਆਂ ਲੋਕ ਮਾਰੂ ਨੀਤੀਅਾਂ ਦਾ ਵਿਰੋਧ ਕਰ ਰਿਹਾ ਹੈ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋਡ਼ ਦਿੱਤਾ ਹੈ। ਡੀਜ਼ਲ, ਪੈਟਰੋਲ, ਦਾਲਾਂ ਨਿੱਤ ਵਰਤਣ ਦੀਆਂ ਹੋਰ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਅਾਸਮਾਨੇ ਚਡ਼੍ਹਦੀਆਂ ਜਾ ਰਹੀਅਾਂ ਹਨ। ਬੇਰੁਜ਼ਗਾਰੀ ਨੇ ਜੁਆਨੀ ਦਾ ਸਾਹ ਸੂਤਿਆ ਹੋਇਆ ਹੈ। ਬੇਜ਼ਮੀਨੇ ਦਿਹਾਤੀ ਮਜ਼ਦੂਰਾਂ ਤੇ ਦਲਿਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਕੋਲ ਨਾ ਕੋਈ ਸਥਾਈ ਰੋਜ਼ਗਾਰ ਹੈ ਅਤੇ ਨਾ ਹੀ ਰਹਿਣ ਲਈ ਘਰ ਹੈ। ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਆਮ ਲੋਕਾਂ ਦੀਅਾਂ ਮੁਸ਼ਕਲਾਂ ਵਿਚ ਕੀਤਾ ਵਾਧਾ ਛੋਟੇ ਦੁਕਾਨਦਾਰਾਂ, ਛੋਟੀ ਕਿਸਾਨੀ ਨੂੰ ਹੋਰ ਤੰਗ ਕਰ ਦਿੱਤਾ ਹੈ। ਆਰ. ਐੱਸ. ਐੱਸ. ਦੇ ਦਿਸ਼ਾ-ਨਿਰਦੇਸ਼ ’ਤੇ ਚੱਲ ਰਹੀ ਮੋਦੀ ਸਰਕਾਰ, ਇਸਦਾ ਵਿਰੋਧ ਕਰਨ ਵਾਸਤੇ ਜਾਗੋ ਤੇ ਜਥੇਬੰਦ ਹੋਵੋ ਤੇ ਸੰਘਰਸ਼ ਕਰੋ। ਇਨ੍ਹਾਂ ਮਸਲਿਆਂ ਦੇ ਹੱਲ ਲਈ 10 ਦਸੰਬਰ ਨੂੰ ਵੱਡੀ ਰੈਲੀ ਜਲੰਧਰ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਹਾਜ਼ਰ ਜਮਹੂਰੀ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ, ਜੰਗਬਹਾਦਰ ਸਿੰਘ ਤੁਡ਼, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਛੱਤਰ ਸਿੰਘ, ਇੰਦਰ ਸਿੰਘ ਤੁਡ਼, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਪਿੰਦਰ ਸਿੰਘ, ਹਰਦਲੇਰ ਸਿੰਘ, ਡਾ. ਉਪਕਾਰ ਸਿੰਘ ਲਾਡੀ, ਹਰਭਾਗ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ ਤੇ ਮੈਂਬਰ ਜਗਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।


Related News