ਭਾਰਤੀ ਫੌਜ ਨੇ ਬੱਚਿਆਂ ’ਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਮਿੰਨੀ ਮੈਰਾਥਨ ਆਯੋਜਤ ਕੀਤਾ

01/20/2019 4:56:40 PM

ਤਰਨਤਾਰਨ (ਨਰਿੰਦਰ, ਲਾਲੂਘੁੰਮਣ, ਬਖਤਾਵਰ) - ਸਕੂਲ ਦੇ ਬੱਚਿਆਂ ਵਿਚ ਭਾਰਤੀ ਫੌਜ ਪ੍ਰਤੀ ਆਤਮ ਵਿਸ਼ਵਾਸ ਪੈਦਾ ਕਰਨ ਲਈ ਆਰਮੀ ਵਲੋਂ ਮਿੰਨੀ ਮੈਰਾਥਨ ਦਾ ਆਯੋਜਨ ਸ਼ਨੀਵਾਰ ਨੂੰ ਸ਼ਹੀਦ ਹਰਜਿੰਦਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੋਹਲ ਵਿਖੇ ਕੀਤਾ ਗਿਆ। ਜਿਸ ਵਿਚ ਇਲਾਕੇ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਜਿਸ ਵਿਚ ਵਿਸ਼ੇਸ ਤੌਰ ’ਤੇ ਬ੍ਰਿਗੇਡੀਅਰ ਏ. ਕੇ. ਸਿੰਘ, ਐੱਸ. ਡੀ. ਐੱਮ. ਸੁਰਿੰਦਰ ਸਿੰਘ ਤਰਨਤਾਰਨ ਨੇ ਮੈਰਾਥਨ ਦੌਡ਼ ਸ਼ੁਰੂ ਕਰਵਾਈ। ਉਪਰੰਤ ਫੌਜੀ ਬੈਂਡ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਜੌਹਰ ਦਿਖਾ ਕੇ ਸਲਾਮੀ ਦਿੱਤੀ ਗਈ। ਮੈਰਾਥਨ ਦੌਡ਼ ਵਿਚ ਪਹਿਲੇ, ਦੂਸਰੇ, ਤੀਸਰੇ ਨੰਬਰ ’ਤੇ ਆਉਣ ਵਾਲੇ ਲਡ਼ਕੀਆਂ-ਲਡ਼ਕਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕਰਦਿਆਂ ਬ੍ਰਿਗੇਡੀਆਰ ਨੇ ਕਿਹਾ ਿਕ ਇਸ ਪ੍ਰੋਗਰਾਮ ਦਾ ਮਕਸਦ ਸਕੂਲ ਦੇ ਬੱਚਿਆਂ ਵਿਚ ਫੌਜ ਪ੍ਰਤੀ ਦਿਲਚਸਪੀ ਵਧਾਉਣਾ ਹੈ, ਤਾਂ ਜੋ ਬੱਚੇ ਭਵਿੱਖ ਵਿਚ ਅੱਗੇ ਜਾ ਕੇ ਆਪਣੀ ਸੇਵਾ ਦੇ ਸਕਣ ਤੇ ਭਾਰਤੀ ਫੌਜ ਵਾਂਗ ਚੁਸਤ ਅਤੇ ਤੰਦਰੁਸਤ ਰਹਿਣ। ਐੱਸ. ਡੀ. ਐੱਮ. ਸੁਰਿੰਦਰ ਸਿੰਘ ਨੇ ਕਿਹਾ ਇਸ ਨਾਲ ਆਮ ਜਨਤਾ ਅਤੇ ਸਕੂਲ ਜਾ ਰਹੇ ਬੱਚਿਆਂ ਵਿਚਲੀ ਭਾਵਨਾ ਨੂੰ ਹੋਰ ਗਹਿਰਾ ਬਣਾਉਣਾ ਹੈ। ਇਸ ਮੌਕੇ ਕਰਨਲ ਰਵੀਦੀਪ ਸਿੰਘ, ਮੇਜਰ ਗੀਤੇਸ਼ , ਐੱਸ. ਐੱਚ. ਓ. ਗੁਰਚਰਨ ਸਿੰਘ, ਸਰਪੰਚ ਸਰਵਣ ਸਿੰਘ ਸੋਹਲ, ਸਰਪੰਚ ਸੰਤੋਖ ਸਿੰਘ, ਭਾਗ ਸਿੰਘ ਸੋਹਲ, ਸ਼ੈਲੀ ਸੋਹਲ, ਮਖਤੂਲ ਸਿੰਘ ਆਦਿ ਹਾਜ਼ਰ ਸਨ।


Related News