ਪੱਟੀ ਸਾਈਕਲ ਰਾਈਡਰਜ਼ ਟੀਮ ਨੇ ਪੂਰੀ ਕੀਤੀ 100 ਕਿਲੋਮੀਟਰ ਵਾਲੀ ਸਾਈਕਲੋਥਾਨ

Thursday, Apr 10, 2025 - 04:19 PM (IST)

ਪੱਟੀ ਸਾਈਕਲ ਰਾਈਡਰਜ਼ ਟੀਮ ਨੇ ਪੂਰੀ ਕੀਤੀ 100 ਕਿਲੋਮੀਟਰ ਵਾਲੀ ਸਾਈਕਲੋਥਾਨ

ਪੱਟੀ (ਸੋਢੀ)- ਬੀਤੇ ਦਿਨੀਂ ਪੀ.ਬੀ 38 ਰਾਈਡਰਜ਼ ਵੱਲੋਂ ਸਾਈਕਲਥਾਨ ਸੀਜ਼ਨ-7 ਦਾ ਪ੍ਰਬੰਧ ਕੀਤਾ ਗਿਆ, ਇਸ ਸਾਈਕਲਥਾਨ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸਾਈਕਲਥਾਨ ’ਚ ਹਰ ਸਾਈਕਲ ਚਾਲਕ ਨੂੰ 100 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਦਿੱਤਾ ਸੀ। ਇਸ ਸਾਈਕਲੇਥਾਨ ਵਿਚ ਆਗਰਾ, ਅਹਿਮਦਾਬਾਦ, ਅਮਰਾਵਤੀ, ਚੰਡੀਗੜ੍ਹ, ਦਿੱਲੀ, ਫਰੀਦਾਬਾਦ, ਗੜਸ਼ੰਕਰ, ਮੁਰਦਾਬਾਦ, ਊਨਾ, ਪਾਣੀਪਤ ਤੋਂ ਇਲਾਵਾ ਪੂਰੇ ਭਾਰਤ ਭਰ ’ਚੋਂ 400 ਸਾਈਕਲ ਚਾਲਕਾਂ ਨੇ ਭਾਗ ਲਿਆ।

ਇਹ ਵੀ ਪੜ੍ਹੋ-  Punjab: ਪਾਲਤੂ ਜਾਨਵਰ ਵੇਚਣ ਵਾਲੇ ਪੜ੍ਹ ਲਓ ਇਹ ਖ਼ਬਰ, ਕਿੱਤੇ ਤੁਹਾਡੇ 'ਤੇ ਨਾ ਹੋ ਜਾਵੇ ਕਾਨੂੰਨੀ ਕਾਰਵਾਈ

ਇਸ ਸਾਈਕਲੇਬਾਨ ਦੀ ਸ਼ੁਰੂਆਤ ਸਵੇਰੇ 7 ਵਜੇ ਪੀ.ਬੀ 38 ਰਾਈਡਰਜ਼ ਸਥਾਨਕ ਸ਼ਹਿਰ ਤੋਂ ਹੋਈ, ਜਿੱਥੇ ਸਥਾਨਕ ਸ਼ਹਿਰ ਤੋਂ ਕਲੱਬ ਦੇ ਪ੍ਰਧਾਨ ਮੇਹਰ ਸਿੰਘ ਦੀ ਅਗਵਾਈ ਹੇਠ ਪੁੱਜੇ। ਇਸ ਦੌਰਾਨ ਸਾਈਕਲ ਚਾਲਕਾਂ ਵੱਲੋਂ ਹੁਸ਼ਿਆਰਪੁਰ ਤੇ ਟਾਂਡਾ ਅਤੇ ਭੋਗਪੁਰ ਤੇ ਫਿਰ ਵਾਪਸ ਹੁਸ਼ਿਆਰਪੁਰ ਦੀ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਪੂਰੇ ਰਸਤੇ ਵਿਚ ਟ੍ਰੈਫਿਕ ਵਿਵਸਥਾ ਤੇ ਸੁਰੱਖਿਆ ਦੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਨ। ਇਸ ਸਾਈਕਲੇਬਾਨ ਵਿਚ ਪੱਟੀ ਤੋਂ ਗੁਰਦੇਵ ਸਿੰਘ ਬੁੱਟਰ, ਸਤਵਿੰਦਰ ਸਿੰਘ ਫੌਜੀ, ਅਮਨ ਕਲਸੀ, ਜਗਮੋਹਨ ਮਹਿਤਾ, ਗੁਲਜਾਰ ਸਿੰਘ ਲੌਹਕਾ ਨੇ ਭਾਗ ਲਿਆ। ਟੀਮ ਦੇ ਮੈਂਬਰਾਂ ਵੱਲੋਂ ਇਸ 100 ਕਿਲੋਮੀਟਰ ਦੇ ਸਾਈਕਲ ਸਫ਼ਰ ਨੂੰ ਲਗਭਗ 4 ਘੰਟੇ ਤੇ 4 ਕੁ-ਮਿੰਟਾਂ ਵਿਚ ਪੂਰਾ ਕਰ ਲਿਆ। ਇਸ ਸਾਈਕਲੋਥਾਨ ਨੂੰ ਪੂਰੇ ਕਰਨ ਵਾਲੇ ਸਾਈਕਲਿਸਟ ਨੂੰ ਤਮਗੇ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News