ਵੇਦਾਂਤਾ ਨੇ ਸੂਚੀਬੱਧਤਾ ਖਤਮ ਕਰਨ ਨੂੰ ਲੈ ਕੇ ਸੇਬੀ ਤੋਂ ਮੰਗੀ ਇਜਾਜ਼ਤ

09/17/2020 11:05:05 PM

ਨਵੀਂ ਦਿੱਲੀ— ਵੇਦਾਂਤਾ ਰਿਸੋਰਸਸਿਜ਼ ਨੇ ਆਪਣੀ ਭਾਰਤੀ ਸਹਾਇਕ ਯੂਨਿਟ ਦੀ ਸੂਚੀਬੱਧਤਾ ਖਤਮ ਕਰਨ ਲਈ ਸੇਬੀ ਕੋਲੋ 'ਰਿਵਰਸ ਬੁੱਕ ਬਿਲਡਿੰਗ' ਪ੍ਰਕਿਰਿਆ ਸ਼ੁਰੂ ਕਰਨ ਦੀ ਮਨਜ਼ੂਰੀ ਮੰਗੀ ਹੈ।

ਇਸ ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਮਈ 'ਚ ਗੈਰ ਪ੍ਰਮੋਟਰ ਹਿੱਸਾਧਾਰਕਾਂ ਦੀ ਹਿੱਸੇਦਾਰੀ ਖਰੀਦ ਕੇ ਵੇਦਾਂਤਾ ਲਿਮਟਿਡ ਦੀ ਭਾਰਤੀ ਸ਼ੇਅਰ ਬਾਜ਼ਾਰ 'ਚ ਸੂਚੀਬੱਧਤਾ ਸਮਾਪਤ ਕਰਨ ਦੀ ਘੋਸ਼ਣਾ ਕੀਤੀ ਸੀ।

ਸੂਤਰਾਂ ਨੇ ਕਿਹਾ ਕਿ ਕੰਪਨੀ ਨੂੰ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਸੇਬੀ ਤੋਂ ਮਨਜ਼ੂਰੀ ਮਿਲਣ ਦੀ ਉਮੀਦ ਹੈ। ਉਸ ਤੋਂ ਬਾਅਦ ਉਹ ਰਿਵਰਸ ਬੁੱਕ ਬਿਲਡਿੰਗ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਜਨਤਕ ਸ਼ੇਅਰ ਧਾਰਕਾਂ ਕੋਲੋਂ ਬੋਲੀਆਂ ਦੀ ਮੰਗ ਕਰੇਗੀ। ਇਹ ਇਕ ਪ੍ਰਕਿਰਿਆ ਹੈ, ਜਿਸ ਤਹਿਤ ਜੋ ਕੰਪਨੀ ਸ਼ੇਅਰ ਬਾਜ਼ਾਰਾਂ 'ਚੋਂ ਸੂਚੀਬੱਧਤਾ ਸਮਾਪਤ ਕਰਨਾ ਚਾਹੁੰਦੀ ਹੈ, ਉਸ ਕੀਮਤ ਦੇ ਬਾਰੇ ਫ਼ੈਸਲਾ ਕਰਦੀ ਹੈ ਜੋ ਉਸ ਨੂੰ ਸ਼ੇਅਰ ਪੁਨਰ ਖਰੀਦ ਦੇ ਮਾਮਲੇ 'ਚ ਹਿੱਸਾਧਾਰਕਾਂ ਨੂੰ ਦੇਣੇ ਹੁੰਦੇ ਹਨ। ਵੇਦਾਂਤਾ ਲਿਮਟਿਡ ਦੀ ਜਨਤਕ ਹਿੱਸੇਦਾਰੀ ਫਿਲਹਾਲ 49.49 ਫੀਸਦੀ ਹੈ, ਯਾਨੀ ਉਸ ਦੇ 183.98 ਕਰੋੜ ਸ਼ੇਅਰ ਹਨ।


Sanjeev

Content Editor

Related News