ਅਡਾਨੀ ਸਮੂਹ ਦੀਆਂ 8 ਕੰਪਨੀਆਂ ਦੇ ਸ਼ੇਅਰ ਘਾਟੇ ’ਚ ਬੰਦ, ਕੁੱਝ ’ਚ ਲੱਗਾ ‘ਲੋਅਰ ਸਰਕਿਟ’

Friday, Feb 24, 2023 - 06:30 PM (IST)

ਅਡਾਨੀ ਸਮੂਹ ਦੀਆਂ 8 ਕੰਪਨੀਆਂ ਦੇ ਸ਼ੇਅਰ ਘਾਟੇ ’ਚ ਬੰਦ, ਕੁੱਝ ’ਚ ਲੱਗਾ ‘ਲੋਅਰ ਸਰਕਿਟ’

ਨਵੀਂ ਦਿੱਲੀ (ਭਾਸ਼ਾ) – ਅਡਾਨੀ ਸਮੂਹ ਦੀਆਂ ਸੂਚੀਬੱਧ ਕੁੱਲ 10 ਕੰਪਨੀਆਂ ’ਚੋਂ 8 ਦੇ ਸ਼ੇਅਰ ਵੀਰਵਾਰ ਨੂੰ ਘਾਟੇ ’ਚ ਬੰਦ ਹੋਏ। ਸ਼ੇਅਰ ਬਾਜ਼ਾਰ ’ਚ ਕਮਜ਼ੋਰ ਰੁਝਾਨਾਂ ਦਰਮਿਆਨ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ’ਚ ਬੁੱਧਵਾਰ ਦੇ ਬੰਦ ਭਾਅ ਨਾਲ ਗਿਰਾਵਟ ਦਰਜ ਕੀਤੀ ਗਈ। ਬੀ. ਐੱਸ. ਈ. ’ਤੇ ਦਿਨ ਦੇ ਕਾਰੋਬਾਰ ਦੇ ਅਖੀਰ ’ਚ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ’ਚ 5 ਫੀਸਦੀ, ਅਡਾਨੀ ਗ੍ਰੀਨ ਐਨਰਜੀ ’ਚ 5, ਅਡਾਨੀ ਟੋਟਲ ਗੈਸ ’ਚ 4.99, ਅਡਾਨੀ ਪਾਵਰ ’ਚ 4.98, ਅਡਾਨੀ ਵਿਲਮਰ ’ਚ 3.97, ਅਡਾਨੀ ਐਂਟਰਪ੍ਰਾਈਜਿਜ਼ ’ਚ 1.51 ਫੀਸਦੀ ਅਤੇ ਏ ਸੀ. ਸੀ. ਵਿਚ 0.82 ਫੀਸਦੀ ਅਤੇ ਐੱਨ. ਡੀ. ਟੀ. ਵੀ. ਦੇ ਸ਼ੇਅਰਾਂ ’ਚ 0.45 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸਮੂਹ ਦੀਆਂ ਕੁੱਝ ਕੰਪਨੀਆਂ ’ਚ ਦਿਨ ਦੇ ਕਾਰੋਬਾਰ ਦੌਰਾਨ ‘ਲੋਅਰ ਸਰਕਿਟ’ ਵੀ ਲੱਗਾ। ਯਾਨੀ ਇਨ੍ਹਾਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਕਾਰਣ ਕਾਰੋਬਾਰ ਰੋਕਣਾ ਪਿਆ।

ਇਹ ਵੀ ਪੜ੍ਹੋ : ਇੰਪਲਾਈਜ਼ ਯੂਨੀਅਨ ਨੇ ਕਿਰਤ ਮੰਤਰੀ ਨੂੰ ਲਿਖਿਆ ਪੱਤਰ, Wipro ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਇਕ ਰਿਪੋਰਟ ਨਾਲ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਹੈ ਕਿਉਂਕਿ ਸਿਰਫ ਇਕ ਮਹੀਨੇ ਦੇ ਅੰਦਰ ਗੌਤਮ ਅਡਾਨੀ ਦੁਨੀਆ ਭਰ ਦੇ ਅਰਬਪਤੀਆਂ ਦੀ ਲਿਸਟ ’ਚ 25ਵੇਂ ਸਥਾਨ ਤੋਂ ਖਿਸਕ ਕੇ ਹੇਠਾਂ ਪਹੁੰਚ ਗਏ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ’ਚ ਗੌਤਮ ਅਡਾਨੀ 29ਵੇਂ ਸਥਾਨ ’ਤੇ ਹਨ ਅਤੇ ਉਨ੍ਹ੍ਹਾਂ ਦੀ ਨੈੱਟਵਰਥ ਯਾਨੀ ਕੁੱਲ ਜਾਇਦਾਦ 42.7 ਬਿਲੀਅਨ ਡਾਲਰ ਹੈ। ਇਕ ਮਹੀਨੇ ਪਹਿਲਾਂ ਉਹ ਲਿਸਟ ’ਚ ਚੌਥੇ ਸਥਾਨ ’ਤੇ ਸਨ। ਕੰਪਨੀ ਦੇ ਹੱਥੋਂ ਕਈ ਵੱਡੀ ਡੀਲ ਨਿਕਲੀਆਂ ਇਕ ਖਬਰ ਮੁਤਾਬਕ ਦਿੱਗਜ਼ ਨਿਵੇਸ਼ਕ ਬਸੰਦ ਮਾਹੇਸ਼ਵਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਅਡਾਨੀ ਦੇ ਸ਼ੇਅਰਾਂ ਨੂੰ ਬੁਲ ਮਾਰਕੀਟ ਦਾ ‘ਪੋਸਟਰ ਬਾਏ’ ਕਿਹਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਬੁਲ ਮਾਰਕੀਟ ਲੀਡਰ ਡਿਗਦਾ ਹੈ ਤਾਂ ਇਹ 10 ਜਾਂ 20 ਫੀਸਦੀ ਤੱਕ ਨਹੀਂ ਡਿਗਦਾ ਹੈ। ਤੁਸੀਂ ਇਤਿਹਾਸਿਕ ਡਾਟਾ ਦੇਖ ਸਕਦੇ ਹੋ ਕਿ ਬੁਲ ਮਾਰਕੀਟ ਲੀਡਰਸ 80 ਤੋਂ 90 ਫੀਸਦੀ ਤੱਕ ਡਿਗ ਜਾਂਦੇ ਹਨ। ਹਾਂਲਾਂਕਿ ਸ਼ੇਅਰਾਂ ਅਤੇ ਨੈੱਟਵਰਥ ’ਚ ਗਿਰਾਵਟ ਦੇ ਬਾਵਜੂਦ ਗੌਤਮ ਅਡਾਨੀਆਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਕਿਉਂਕਿ ਇਸ ਪੂਰੇ ਘਟਨਾਕ੍ਰਮ ਕਾਰਣ ਉਨ੍ਹਾਂ ਦੇ ਹੱਥੋਂ ਵੱਡੀਆਂ ਡੀਲਸ ਨਿਕਲਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਬਜਟ ’ਚ ਕੀਤੇ ਗਏ ਉਪਾਅ ਨਾਲ ਵਧਣਗੀਆਂ ਨੌਕਰੀਆਂ, ਆਰਥਿਕ ਵਿਕਾਸ ’ਚ ਤੇਜ਼ੀ ਆਵੇਗੀ : ਵਿੱਤ ਮੰਤਰਾਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News