ਰੁਪਿਆ 5 ਪੈਸੇ ਚੜ੍ਹ ਕੇ 68.88 'ਤੇ ਖੁੱਲ੍ਹਾ

03/26/2019 9:07:20 AM

ਮੁੰਬਈ—  ਮੰਗਲਵਾਰ ਦੇ ਕਾਰੋਬਾਰੀ ਦਿਨ ਰੁਪਿਆ 5 ਪੈਸੇ ਮਜਬੂਤ ਹੋ ਕੇ 68.88 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਹੈ। ਬੀਤੇ ਦਿਨ ਡਾਲਰ ਦੇ ਮੁਕਾਬਲੇ ਰੁਪਿਆ 68.93 ਦੇ ਪੱਧਰ 'ਤੇ ਬੰਦ ਹੋਇਆ ਸੀ।

ਸੋਮਵਾਰ ਨੂੰ ਇੰਟਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਏ ਦੀ ਕੀਮਤ ਕਮਜ਼ੋਰ ਹੋ ਕੇ 69.09 'ਤੇ ਖੁੱਲ੍ਹੀ ਸੀ। ਫਿਰ ਅਮਰੀਕੀ ਡਾਲਰ ਦੇ ਮੁਕਾਬਲੇ ਇਹ ਘਟ ਕੇ 69.17 'ਤੇ ਚਲੀ ਗਈ ਸੀ। ਹਾਲਾਂਕਿ ਕਾਰੋਬਾਰ ਦੇ ਅੰਤ 'ਚ ਇਹ 68.93 ਦੇ ਪੱਧਰ ਬੰਦ ਹੋਣ 'ਚ ਸਫਲ ਰਿਹਾ, ਜੋ ਪਿਛਲੇ ਕਾਰੋਬਾਰੀ ਦਿਨ ਨਾਲੋਂ 2 ਪੈਸੇ ਮਜਬੂਤ ਸੀ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 68.95 ਦੇ ਪੱਧਰ 'ਤੇ ਬੰਦ ਹੋਇਆ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਮੰਦੀ ਦਾ ਖਦਸ਼ਾ ਨਿਵੇਸ਼ਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਪਿਛਲੇ ਦੋ ਕਾਰੋਬਾਰੀ ਦਿਨਾਂ 'ਚ ਇਕੁਇਟੀ ਤੇ ਕਮੋਡਿਟੀ ਬਾਜ਼ਾਰ 'ਚ ਗਿਰਾਵਟ ਆਈ ਹੈ। ਇਸ ਵਿਚਕਾਰ ਨਾ ਸਿਰਫ ਸ਼ੇਅਰਾਂ ਸਗੋਂ ਉਭਰਦੇ ਬਾਜ਼ਾਰਾਂ ਦੀ ਕਰੰਸੀ ਨੇ ਵੀ ਇਸ ਦੀ ਗਰਮੀ ਮਹਿਸੂਸ ਕੀਤੀ ਹੈ। ਇਹ ਵੀ ਚਿੰਤਾ ਬਰਕਰਾਰ ਹੈ ਕਿ ਭਾਵੇਂ ਅਮਰੀਕਾ 'ਚ ਮੰਦੀ ਦਾ ਡਰ ਸੱਚ ਨਾ ਹੋਵੇ ਪਰ ਰੁਪਏ ਦੀ ਤੇਜ਼ੀ ਬਰਕਰਾਰ ਨਹੀਂ ਰਹਿਣ ਵਾਲੀ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਰੁਪਏ ਦੀ ਤੇਜ਼ੀ ਵਿਦੇਸ਼ੀ ਨਿਵੇਸ਼ ਕਾਰਨ ਬਣੀ ਹੋਈ ਹੈ ਪਰ ਬੁਨਿਆਦੀ ਤੌਰ 'ਤੇ ਜ਼ਮੀਨ 'ਤੇ ਕੋਈ ਹਲਚਲ ਨਹੀਂ ਹੈ। ਵਪਾਰ ਯੁੱਧ ਤੇ ਬ੍ਰੈਗਜ਼ਿਟ ਵਰਗੀਆਂ ਚਿੰਤਾਵਾਂ ਵੀ ਹਨ।


Related News