ਰੇਸਕੋ ਗਲੋਬਲ ਨੇ 350 ਕਰੋੜ ਰੁਪਏ ਜੁਟਾਏ

Tuesday, Sep 03, 2024 - 12:50 PM (IST)

ਨਵੀਂ ਦਿੱਲੀ (ਭਾਸ਼ਾ) - ਆਈਨਾਕਸ ਵਿੰਡ ਦੀ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ. ਪੀ. ਸੀ.) ਸ਼ਾਖਾ ਰੇਸਕੋ ਗਲੋਬਲ ਦੇ ਨਿਰਦੇਸ਼ਕ ਮੰਡਲ ਨੇ ਪ੍ਰਮੁੱਖ ਨਿਵੇਸ਼ਕਾਂ ਤੋਂ 350 ਕਰੋੜ ਰੁਪਏ ਦੀ ਇਕੁਇਟੀ ਜੁਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਬਿਆਨ ਅਨੁਸਾਰ ਫੰਡਾਂ ਦੀ ਵਰਤੋਂ ਕਾਰੋਬਾਰ ਨੂੰ ਵਧਾਉਣ ਅਤੇ ਭਾਰਤੀ ਹਵਾ ਊਰਜਾ ਖੇਤਰ ’ਚ ਉਪਲਬਧ ਵਿਸ਼ਾਲ ਮੌਕਿਆਂ ਦਾ ਲਾਭ ਲੈਣ ਲਈ ਕੀਤੀ ਜਾਵੇਗੀ।

ਆਈਨਾਕਸ ਜੀ. ਐੱਫ. ਐੱਲ. ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਦੇਵਾਂਸ਼ ਜੈਨ ਨੇ ਕਿਹਾ,“ਰੇਸਕੋ ਗਲੋਬਲ ’ਚ ਸਹੀ ਸਮੇਂ ’ਤੇ ਜੁਟਾਏ ਗਏ ਫੰਡ ਤੋਂ ਕੰਪਨੀ ਨੂੰ ਇਸ ਦੇ ਲਾਗੂਕਰਨ ਨੂੰ ਵਧਾਉਣ ਅਤੇ ਪੇਸ਼ਕਸ਼ਾਂ ਦਾ ਵਿਸਤਾਰ ਕਰਨ ’ਚ ਮਦਦ ਮਿਲੇਗੀ। ਸਾਡਾ ਮੰਨਣਾ ਹੈ ਕਿ ਇਹ ਸਾਡੀਆਂ ਸਾਰੀਆਂ ਕੰਪਨੀਆਂ ਲਈ ਮਜ਼ਬੂਤ ​​ਭਵਿੱਖ ਦੇ ਵਿਕਾਸ ਨੂੰ ਯਕੀਨੀ ਬਣਾਉਣ ਵੱਲ ਇਕ ਹੋਰ ਵੱਡਾ ਕਦਮ ਹੈ।


Harinder Kaur

Content Editor

Related News