ਇਹ ਸਟਾਕਸ 1 ਸਾਲ ਦੇ ਉੱਪਰੀ ਪੱਧਰ ਤੋਂ ਇੰਨੇ ਫ਼ੀਸਦੀ ਡਿੱਗੇ, ਦੇਖੋ ਲਿਸਟ

04/17/2021 10:56:38 AM

ਨਵੀਂ ਦਿੱਲੀ- ਬਾਜ਼ਾਰ ਵਿਚ ਲਗਾਤਾਰ ਤੇਜ਼ੀ ਦੌਰਾਨ ਜਮ ਕੇ ਚੜ੍ਹੇ ਸ਼ੇਅਰਾਂ ਵਿਚ ਇਸ ਵਾਰ ਭਾਰੀ ਗਿਰਾਵਟ ਆਈ ਹੈ ਅਤੇ 1 ਸਾਲ ਦੇ ਉੱਪਰੀ ਪੱਧਰ ਦੀ ਤੁਲਨਾ ਵਿਚ 20 ਫ਼ੀਸਦੀ ਤੋਂ ਲੈ ਕੇ 25 ਫ਼ੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਇਸ ਵਿਚ ਬੈਂਕਿੰਗ ਅਤੇ ਫਾਈਨੈਂਸ਼ਲ ਸੈਕਟਰ ਦੇ ਸਟਾਕਸ ਯਾਨੀ ਸ਼ੇਅਰ ਪ੍ਰਮੁੱਖ ਹਨ।

ਬਾਜ਼ਾਰ ਫਰਵਰੀ ਵਿਚ ਆਪਣੇ ਇਤਿਹਾਸਕ ਪੱਧਰ 'ਤੇ ਪੁੱਜਾ ਸੀ, ਅਜਿਹੇ ਵਿਚ 15 ਤੋਂ 25 ਫਰਵਰੀ ਦੌਰਾਨ ਕਈ ਸਾਰੇ ਸ਼ੇਅਰ ਵੀ 1 ਸਾਲ ਦੇ ਉੱਪਰੀ ਪੱਧਰ 'ਤੇ ਪਹੁੰਚ ਗਏ ਸਨ। ਹੁਣ ਜਦੋਂ ਹਾਲ ਹੀ ਵਿਚ ਬਾਜ਼ਾਰ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਗਿਰਾਵਟ ਆਈ ਹੈ ਤਾਂ ਇਨ੍ਹਾਂ ਸ਼ੇਅਰਾ ਵਿਚ ਵੀ ਜਮ ਕੇ ਵਿਕਵਾਲੀ ਹੋਈ ਹੈ। ਹਾਲਾਂਕਿ, ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੀ ਗਿਰਵਾਟ ਦੀ ਤੁਲਨਾ ਵਿਚ ਇਨ੍ਹਾਂ ਸ਼ੇਅਰਾ ਵਿਚ ਗਿਰਾਵਟ ਜ਼ਿਆਦਾ ਹੈ।  

ਇਨ੍ਹਾਂ ਸਟਾਕਸ 'ਚ ਗਿਰਾਵਟ-
ਨੈਸ਼ਨਲ ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਲਗਭਗ 25 ਸ਼ੇਅਰ ਅਜਿਹੇ ਹਨ ਜਿਨ੍ਹਾਂ ਵਿਚ 10 ਫ਼ੀਸਦੀ ਤੋਂ ਵੀ ਜ਼ਿਆਦਾ ਗਿਰਾਵਟ ਆਈ ਹੈ। 3 ਮਾਰਚ ਨੂੰ ਟਾਟਾ ਮੋਟਰਜ਼ ਦਾ ਸ਼ੇਅਰ 357 ਰੁਪਏ 'ਤੇ ਪਹੁੰਚ ਗਿਆ ਸੀ, ਜੋ 19 ਫ਼ੀਸਦੀ ਸਸਤਾ ਹੈ। ਓ. ਐੱਨ. ਜੀ. ਸੀ. ਦਾ ਸ਼ੇਅਰ 8 ਮਾਰਚ ਨੂੰ 122 ਰੁਪਏ ਸੀ, ਹੁਣ 19 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ 24 ਫ਼ੀਸਦੀ ਦੀ ਗਿਰਾਵਟ ਆਈ ਹੈ। 25 ਫਰਵਰੀ ਨੂੰ ਇਹ 1,119 ਰੁਪਏ ਦੇ ਉੱਚ ਪੱਧਰ 'ਤੇ ਸੀ।

ਇਸੇ ਤਰ੍ਹਾਂ ਬਜਾਜ ਫਾਈਨੈਂਸ 24 ਫਰਵਰੀ ਦੇ 5,921 ਰੁਪਏ ਤੋਂ 23 ਫ਼ੀਸਦੀ ਡਿੱਗ ਚੁੱਕਾ ਹੈ। ਕੋਲ ਇੰਡੀਆ ਤੇ ਹੀਰੋ ਮੋਟੋਕਾਰਪ ਦੇ ਸ਼ੇਅਰ 23 ਫ਼ੀਸਦੀ ਹੇਠਾਂ ਆਏ ਹਨ। ਐੱਸ. ਬੀ. ਆਈ. ਦਾ ਸ਼ੇਅਰ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਸੀ ਪਰ ਹੁਣ ਇਹ 22 ਫ਼ੀਸਦੀ ਸਸਤਾ ਹੈ, 18 ਫਰਵਰੀ ਨੂੰ ਇਹ 426 ਰੁਪਏ 'ਤੇ ਸੀ। ਮਾਰੂਤੀ ਸੁਜ਼ੂਕੀ ਦੇ ਸ਼ੇਅਰਾਂ ਵਿਚ 22 ਫ਼ੀਸਦੀ ਗਿਰਾਵਟ ਆਈ ਹੈ, ਇਹ 13 ਜਨਵਰੀ ਨੂੰ 8,400 ਰੁਪਏ ਸੀ। ਮਹਿੰਦਰਾ ਐਂਡ ਮਹਿੰਦਰਾ ਦਾ ਸਟਾਕ 21 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। 8 ਫਰਵਰੀ ਨੂੰ ਇਹ 952 ਰੁਪਏ ਸੀ। ਆਈ. ਸੀ. ਆਈ. ਸੀ. ਆਈ. ਬੈਂਕ ਦਾ ਸ਼ੇਅਰ ਵੀ 20 ਫ਼ੀਸਦੀ ਘਟਿਆ ਹੈ। ਇਹ 16 ਫਰਵਰੀ ਨੂੰ 679 ਰੁਪਏ ਸੀ, ਜਦੋਂ ਕਿ ਐਕਸਿਸ ਬੈਂਕ ਦਾ ਸ਼ੇਅਰ ਉਸ ਦਿਨ 800 ਰੁਪਏ ਸੀ। ਇਹ ਹੁਣ 20 ਫ਼ੀਸਦੀ ਦੀ ਗਿਰਾਵਟ ਨਾਲ ਟ੍ਰੇਡ ਕਰ ਰਿਹਾ ਹੈ।


Sanjeev

Content Editor

Related News