ਐੱਚ. ਡੀ. ਐੱਫ. ਸੀ. ਦੇ ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ, ਡਿਵੀਡੈਂਡ ਦਾ ਐਲਾਨ

06/20/2021 12:41:31 PM

ਨਵੀਂ ਦਿੱਲੀ- ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਿਰਦੇਸ਼ਕ ਬੋਰਡ ਨੇ ਵਿੱਤੀ ਸਾਲ 2020-21 ਲਈ ਪ੍ਰਤੀ ਸ਼ੇਅਰ 6.50 ਰੁਪਏ ਲਾਭਅੰਸ਼ ਦੇਣ ਦਾ ਐਲਾਨ ਕੀਤਾ ਹੈ।

ਬੈਂਕ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਹੈ ਕਿ ਉਸ ਨੇ 31 ਮਾਰਚ 2021 ਨੂੰ ਖ਼ਤਮ ਹੋਏ ਸਾਲ ਦੇ ਸ਼ੁੱਧ ਮੁਨਾਫੇ ਵਿਚੋਂ 6.50 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਲਾਭਅੰਸ਼ ਦੇਣ ਦੀ ਸਿਫਾਰਸ਼ ਕੀਤੀ ਹੈ। ਇਸ ਫ਼ੈਸਲੇ 'ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਬੈਂਕ ਦੀ ਅਗਾਮੀ ਸਲਾਨਾ ਜਨਰਲ ਮੀਟਿੰਗ (ਏ. ਜੀ. ਐੱਮ.) ਵਿਚ ਲਈ ਜਾਵੇਗੀ।

ਬੈਂਕ ਨੇ ਕਿਹਾ ਕਿ ਜੇ ਏ. ਜੀ. ਐੱਮ. ਵਿਚ ਇਸ ਸਿਫਾਰਸ਼ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਲਾਭਅੰਸ਼ ਦੀ ਅਦਾਇਗੀ 2 ਅਗਸਤ, 2021 ਤੋਂ ਹੋਵੇਗੀ। ਏ. ਜੀ. ਐੱਮ. ਦੀ ਬੈਠਕ 17 ਜੁਲਾਈ ਨੂੰ ਬੁਲਾਈ ਗਈ ਹੈ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਅਤੇ ਹੋਰ ਆਡੀਓ-ਵਿਜ਼ੂਅਲ ਸਾਧਨਾਂ ਰਾਹੀਂ ਆਯੋਜਿਤ ਕੀਤੀ ਜਾਏਗੀ। ਇਸ ਤੋਂ ਇਲਾਵਾ, ਬੋਰਡ ਨੇ ਮਾਰਚ 2021 ਤੋਂ 29 ਫਰਵਰੀ 2024 ਤੱਕ ਇਕ ਸੁਤੰਤਰ ਨਿਰਦੇਸ਼ਕ ਦੇ ਰੂਪ ਵਿਚ ਉਮੇਸ਼ ਚੰਦਰ ਸਾਰੰਗੀ ਦੀ ਫਿਰ ਤੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ।


Sanjeev

Content Editor

Related News