ਅਮਰੀਕੀ ਬਾਜ਼ਾਰਾਂ ''ਚ ਗਿਰਾਵਟ, ਡਾਓ ਜੋਂਸ 93 ਅੰਕ ਡਿੱਗ ਕੇ ਬੰਦ
Tuesday, Sep 18, 2018 - 08:06 AM (IST)
ਵਾਸ਼ਿੰਗਟਨ— ਦੁਨੀਆ ਭਰ ਦੇ ਬਾਜ਼ਾਰ ਇਕ ਵਾਰ ਫਿਰ ਟਰੇਡ ਵਾਰ ਨਾਲ ਸਹਿਮ ਗਏ ਹਨ। ਅਮਰੀਕਾ ਨੇ ਚੀਨ 'ਤੇ 10 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਅਮਰੀਕਾ 200 ਅਰਬ ਡਾਲਰ ਦੇ ਚਾਈਨਿਜ਼ ਸਾਮਾਨਾਂ 'ਤੇ 10 ਫੀਸਦੀ ਡਿਊਟੀ ਲਾਏਗਾ। 24 ਸਤੰਬਰ ਤੋਂ ਚੀਨ 'ਤੇ 10 ਫੀਸਦੀ ਟੈਰਿਫ ਲਾਗੂ ਹੋਵੇਗਾ। ਅਮਰੀਕਾ ਸਾਲ ਦੇ ਅਖੀਰ ਤਕ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫਸਦੀ ਕਰੇਗਾ, ਨਾਲ ਹੀ 250 ਅਰਬ ਡਾਲਰ ਦੇ ਹੋਰ ਚੀਨੀ ਸਾਮਾਨਾਂ 'ਤੇ ਵੀ ਡਿਊਟੀ ਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਅਮਰੀਕਾ-ਚੀਨ ਵਿਚਕਾਰ ਵਪਾਰ ਯੁੱਧ ਵਧਣ ਦੇ ਖਦਸ਼ੇ ਕਾਰਨ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਮਵਾਰ ਦੇ ਕਾਰੋਬਾਰ 'ਚ ਡਾਓ ਜੋਂਸ 93 ਅੰਕ ਯਾਨੀ 0.4 ਫੀਸਦੀ ਡਿੱਗ ਕੇ 26,062 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 114 ਅੰਕ ਯਾਨੀ ਤਕਰੀਬਨ 1.5 ਫੀਸਦੀ ਦੀ ਕਮਜ਼ੋਰੀ ਨਾਲ 7,895.8 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 16.2 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਨਾਲ 2,888.8 ਦੇ ਪੱਧਰ 'ਤੇ ਬੰਦ ਹੋਇਆ ਹੈ।
