ਭਾਰਤੀ ਕਰੰਸੀ 7 ਪੈਸੇ ਚੜ੍ਹ ਕੇ ਬੰਦ, ਜਾਣੋ ਡਾਲਰ ਦਾ ਰੇਟ
Monday, Sep 21, 2020 - 03:21 PM (IST)

ਮੁੰਬਈ : ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦੇ ਬਾਵਜੂਦ ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਵੱਧ ਕੇ 73.38 ਪ੍ਰਤੀ ਡਾਲਰ 'ਤੇ ਪਹੁੰਚਣ ਵਿਚ ਸਫਲ ਰਿਹਾ।
ਕਾਰੋਬਾਰ ਦੇ ਸੁਰੂ ਵਿਚ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 73.43 ਦੇ ਪੱਧਰ 'ਤੇ ਖੁੱਲ੍ਹੀ ਸੀ, ਜੋ ਕਾਰੋਬਾਰ ਦੀ ਸਮਾਪਤੀ ਵਿਚ 73.38 ਪ੍ਰਤੀ ਡਾਲਰ 'ਤੇ ਬੰਦ ਹੋਈ।
ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.45 ਦੇ ਪੱਧਰ 'ਤੇ ਬੰਦ ਹੋਇਆ ਸੀ। ਦਿਨ ਦੇ ਕਾਰੋਬਾਰ ਵਿਚ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 73.26 ਦੇ ਉਪਰੀ ਪੱਧਰ ਅਤੇ 73.50 ਦੇ ਹੇਠਲੇ ਪੱਧਰ ਤੱਕ ਗਈ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਮਜਬੂਤੀ ਦਰਸਾਉਣ ਵਾਲਾ ਸੂਚਕ ਅੰਕ 0.29 ਫੀਸਦੀ ਵੱਧ ਕੇ 93.19 'ਤੇ ਪਹੁੰਚ ਗਿਆ।