ਬ੍ਰੈਂਟ ਕਰੂਡ 72.5 ਡਾਲਰ ਦੇ ਹੇਠਾਂ, ਸੋਨੇ ''ਚ ਸੁਸਤੀ

07/17/2018 8:34:28 AM

ਨਵੀਂ ਦਿੱਲੀ—ਕੱਚੇ ਤੇਲ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ ਦੇ ਕਾਰੋਬਾਰ 'ਚ ਬ੍ਰੈਂਟ ਕਰੂਡ 4.5 ਫਿਸਲ ਕੇ 72 ਡਾਲਰ ਦੇ ਹੇਠਾਂ ਆ ਗਿਆ। ਦਰਅਸਲ ਈਰਾਨ ਨਾਲ ਹੋਣ ਵਾਲੇ ਇੰਪੋਰਟ 'ਤੇ ਅਮਰੀਕਾ ਦਾ ਰੁਖ ਨਰਮ ਪੈਣ ਨਾਲ ਕਰੂਡ 'ਤੇ ਅਸਰ ਦਿਸਿਆ ਹੈ। ਕੁਝ ਤੇਲ ਖਰੀਦਾਰਾਂ ਨੂੰ ਈਰਾਨ ਤੋਂ ਇੰਪੋਰਟ ਦੀ ਆਗਿਆ ਮਿਲ ਸਕਦੀ ਹੈ। ਉੱਧਰ ਲੀਬੀਆ ਦੇ ਪੋਰਟ ਵੀ ਖੁੱਲ੍ਹ ਗਏ ਹਨ ਅਤੇ ਰੂਸ ਤੋਂ ਇਲਾਵਾ ਦੂਜੇ ਤੇਲ ਉਤਪਾਦਕਾਂ ਦੀ ਸਪਲਾਈ ਵਧਾਉਣ ਦੀ ਸੰਭਾਵਨਾ ਹੈ। ਫਿਲਹਾਲ ਬ੍ਰੈਂਟ ਕਰੂਡ 0.8 ਫੀਸਦੀ ਦੇ ਵਾਧੇ ਨਾਲ 72.4 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.25 ਫੀਸਦੀ ਚੜ੍ਹ ਕੇ 68.2 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨੇ ਅਤੇ ਚਾਂਦੀ 'ਚ ਨਰਮੀ ਦਿਸ ਰਹੀ ਹੈ। ਕਾਮੈਕਸ 'ਤੇ ਸੋਨਾ ਸਪਾਟ ਹੋ ਕੇ 1,239.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.1 ਫੀਸਦੀ ਡਿੱਗ ਕੇ 15.8 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਸੋਨਾ ਐੱਮ.ਸੀ.ਐਕਸ
ਵੇਚੋ-30150
ਸਟਾਪਲਾਸ-30300
ਟੀਚਾ-29900
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4680
ਸਟਾਪਲਾਸ-4750
ਟੀਚਾ-4550


Related News