ਬ੍ਰੈਂਟ ਕਰੂਡ 82 ਡਾਲਰ ਦੇ ਪਾਰ, ਸੋਨੇ ''ਚ ਹਲਕਾ ਵਾਧਾ

Thursday, Sep 27, 2018 - 08:44 AM (IST)

ਬ੍ਰੈਂਟ ਕਰੂਡ 82 ਡਾਲਰ ਦੇ ਪਾਰ, ਸੋਨੇ ''ਚ ਹਲਕਾ ਵਾਧਾ

ਨਵੀਂ ਦਿੱਲੀ—ਯੂ.ਐੱਸ. ਇੰਵੈਂਟਰੀ ਵਧਣ ਦੇ ਬਾਵਜੂਦ ਬ੍ਰੈਂਟ ਕਰੂਡ 82 ਡਾਲਰ ਦੇ ਉੱਪਰ ਕਾਇਮ ਹੈ। ਪਿਛਲੇ ਹਫਤੇ ਯੂ.ਐੱਸ. ਕਰੂਡ ਇੰਵੈਂਟਰੀ 19 ਲੱਖ ਬੈਰਲ ਵਧੀ ਹੈ। ਫਿਲਹਾਲ ਬ੍ਰੈਂਟ ਕਰੂਡ 1 ਫੀਸਦੀ ਤੋਂ ਜ਼ਿਆਦਾ ਦੇ ਉਛਾਲ ਦੇ ਨਾਲ 82.25 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 1.25 ਫੀਸਦੀ ਦੀ ਮਜ਼ਬੂਤੀ ਦੇ ਨਾਲ 72.5 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨੇ 'ਚ ਹਲਕਾ ਵਾਧਾ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਸੋਨਾ 0.15 ਫੀਸਦੀ ਦੇ ਵਾਧੇ ਦੇ ਨਾਲ 1,200.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.3 ਫੀਸਦੀ ਦੇ ਉਛਾਲ ਦੇ ਨਾਲ 14.5 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-5245
ਸਟਾਪਲਾਸ-5215
ਟੀਚਾ-5315
ਕਾਪਰ ਐੱਮ.ਸੀ.ਐਕਸ
ਖਰੀਦੋ-457
ਸਟਾਪਲਾਸ-454
ਟੀਚਾ-464


Related News