ਜ਼ਵੇਰੇਵ ਪਹਿਲੀ ਵਾਰ ਵਿਸ਼ਵ ਦਾ ਨੰਬਰ-1 ਪੁਰਸ਼ ਖਿਡਾਰੀ ਬਣੇਗਾ
Saturday, Oct 31, 2026 - 12:54 PM (IST)
ਵਿਆਨਾ- ਪਿਛਲੇ ਕੁਝ ਸਮੇਂ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਅਲੈਕਜ਼ੈਂਡਰ ਜ਼ਵੇਰੇਵ ਆਖਿਰਕਾਰ ਸੋਮਵਾਰ ਨੂੰ ਦੁਨੀਆ ਦੇ ਨੰਬਰ ਇਕ ਪੁਰਸ਼ ਟੈਨਿਸ ਖਿਡਾਰੀ ਬਣ ਜਾਵੇਗਾ। ਸੋਮਵਾਰ ਨੂੰ ਜਦੋਂ ਨਵੀਂ ਟੈਨਿਸ ਰੈਂਕਿੰਗ ਜਾਰੀ ਹੋਵੇਗੀ ਤਾਂ 29 ਸਾਲਾ ਜ਼ਵੇਰੇਵ ਨੰਬਰ-1 ’ਤੇ ਕਾਬਜ਼ ਹੋਵੇਗਾ।
ਉਸ ਨੇ ਇੱਥੇ ਅਰਸਟੇ ਬੈਂਕ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਕੇ ਆਪਣੇ ਲਈ ਨੰਬਰ ਇਕ ਰੈਂਕਿੰਗ ਯਕੀਨੀ ਕੀਤੀ। ਉਸ ਨੇ ਟੈਲਨ ਗ੍ਰੀਕਸਪੋਰ ਨੂੰ 6-4, 7-5 ਨਾਲ ਹਰਾਇਆ।
ਇਸ ਟੂਰਨਾਮੈਂਟ ’ਚ ਅੱਗੇ ਦੇ ਨਤੀਜੇ ਕੁਝ ਵੀ ਰਹਿਣ ਜ਼ਵੇਰੇਵ ਯਾਨਿਕ ਸਿਨਰ ਦੀ ਜਗ੍ਹਾ ਰੈਂਕਿੰਗ ’ਚ ਚੋਟੀ ਦੇ ਸਥਾਨ ’ਤੇ ਪਹੁੰਚ ਜਾਵੇਗਾ। ਜ਼ਵੇਰੇਵ ਨੰਬਰ-1 ’ਤੇ ਪਹੁੰਚਣ ਵਾਲਾ 30ਵਾਂ ਪੁਰਸ਼ ਖਿਡਾਰੀ ਤੇ 1974 ’ਚ 30 ਸਾਲਾ ਜੌਨ ਨਿਊਕੋਮਬ ਤੋਂ ਬਾਅਦ ਚੋਟੀ ’ਤੇ ਪਹੁੰਚਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੋਵੇਗਾ। ਏ. ਟੀ. ਪੀ. ਰੈਂਕਿੰਗ ਦੀ ਸ਼ੁਰੂਆਤ ਇਸ ਤੋਂ ਇਕ ਸਾਲ ਪਹਿਲਾਂ ਹੀ ਹੋਈ ਸੀ।
