ਏ. ਟੀ. ਪੀ. ਫਾਈਨਲਜ਼ ਦੇ ਪਹਿਲੇ ਮੈਚ 'ਚ ਜ਼ਵੇਰੇਵ ਹੱਥੋਂ ਨਡਾਲ ਨੂੰ ਮਿਲੀ ਕਰਾਰੀ ਹਾਰ

11/12/2019 5:24:37 AM

ਸਪੋਰਟਸ ਡੈਸਕ— ਵਰਲਡ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੂੰ ਏ. ਟੀ. ਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਮੌਜੂਦਾ ਚੈਂਪੀਅਨ ਐਲਗਜ਼ੈਡਰ ਜ਼ਵੇਰੇਵ ਤੋਂ ਸਿੱਧੇ ਸੈੱਟਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੇ ਕਰੀਅਰ 'ਚ ਹੁਣ ਤੱਕ ਇਸ ਟੂਰਨਾਮੈਂਟ ਨੂੰ ਜਿੱਤਣ 'ਚ ਅਸਫਲ ਰਿਹਾ। ਨਡਾਲ ਸੱਟ ਤੋਂ ਉੱਭਰਣ ਤੋਂ ਬਾਅਦ ਇਥੇ ਕੋਰਟ 'ਤੇ ਉਤਰਿਆ ਪਰ ਜ਼ਵੇਰੇਵ ਨੇ ਸੋਮਵਾਰ ਨੂੰ ਖੇਡੇ ਗਏ ਮੈਚ 'ਚ ਉਸ ਨੂੰ 6-2,6-4 ਨਾਲ ਕਰਾਰੀ ਹਾਰ ਦਿੱਤੀ।PunjabKesari

ਨਡਾਲ ਲਈ ਇਹ ਟੂਰਨਾਮੈਂਟ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਸ 'ਚ ਹਾਰ ਨਾਲ ਉਹ ਨੋਵਾਕ ਜੋਕੋਵਿਚ ਦੇ ਹੱਥੋਂ ਆਪਣਾ ਨੰਬਰ ਇਕ ਸਥਾਨ ਗੁਆ ਸਕਦੇ ਹਨ। ਜਰਮਨੀ ਦੇ ਜ਼ਵੇਰੇਵ ਖਿਲਾਫ ਇਸ ਮੈਚ ਤੋਂ ਪਹਿਲਾਂ ਉਸ ਦਾ ਰਿਕਾਰਡ 5-0 ਸੀ ਪਰ ਉਹ ਸ਼ੁਰੂ ਤੋਂ ਹੀ ਲੈਅ 'ਚ ਨਹੀਂ ਦਿੱਖੇ। ਜੋਕੋਵਿਚ ਨੇ ਐਤਵਾਰ ਨੂੰ ਮੈਟਿਓ ਬੇਰੇਟਿਨੀ ਖਿਲਾਫ ਜਿੱਤ ਦਰਜ ਕਰਕੇ ਆਪਣੇ ਛੇਵੇਂ ਏ. ਟੀ. ਪੀ. ਫਾਈਨਲਜ਼ ਖਿਤਾਬ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਰੋਜ਼ਰ ਫੈਡਰਰ ਨੂੰ ਡੋਮਿਨਿਕ ਥੀਮਮ ਦੇ ਹੱਥੋਂ ਸਿੱਧੇ ਸੈੱਟਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।PunjabKesari


Related News