ਕੋਚਿੰਗ ਸਟਾਫ ਤੋਂ ਹਟਿਆ ਜ਼ਿੰਬਾਬਵੇ ਦਾ ਇਹ ਦਿੱਗਜ ਕ੍ਰਿਕਟਰ

Wednesday, Dec 01, 2021 - 11:32 PM (IST)

ਨਵੀਂ ਦਿੱਲੀ- ਜ਼ਿੰਮਬਾਬਵੇ ਦੇ ਸਾਬਕਾ ਕਪਤਾਨ ਐਂਡੀ ਫਲਾਵਰ ਨੇ ਪੰਜਾਬ ਕਿੰਗਜ਼ ਦੇ ਸਹਾਇਕ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ’ਚ ਕਿਸੇ ਨਵੀਂ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। ਇਕ ਦਹਾਕੇ ਤੋਂ ਵੱਧ ਸਮੇਂ ਤੱਕ ਇੰਗਲੈਂਡ ’ਚ ਕੋਚ ਦਾ ਕੰਮ ਕਰਨ ਵਾਲਾ ਫਲਾਵਰ 2020 ਸੈਸ਼ਨ ਤੋਂ ਪਹਿਲਾਂ ਪੰਜਾਬ ਕਿੰਗਜ਼ ਨਾਲ ਜੁੜਿਆ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਉਹ ਕਿਸੇ ਆਈ. ਪੀ. ਐੱਲ. ਟੀਮ ਨਾਲ ਜੁੜਿਆ ਸੀ।

ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼

PunjabKesari


ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਉਸ ਨੇ ਹਾਲ ਹੀ ’ਚ ਟੀਮ ਨੂੰ ਆਪਣਾ ਅਸਤੀਫਾ ਭੇਜਿਆ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਇਸ ਦੀ ਪੂਰੀ ਸੰਭਾਵਨਾ ਹੈ ਕਿ ਉਹ ਕਿਸੇ ਨਵੀਂ ਟੀਮ (ਲਖਨਊ ਜਾਂ ਅਹਿਮਦਾਬਾਦ) ਨਾਲ ਜੁੜੇਗਾ। ਇਸ ਦੀ ਵੀ ਪੂਰੀ ਸੰਭਾਵਨਾ ਹੈ ਕਿ ਅਗਲੇ ਆਈ. ਪੀ. ਐੱਲ. ’ਚ ਇਸ 53 ਸਾਲਾ ਸਾਬਕਾ ਬੱਲੇਬਾਜ਼ ਨੂੰ ਜ਼ਿਆਦਾ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾਵੇਗੀ। ਫਲਾਵਰ ਪਿਛਲੇ 2 ਸਾਲਾਂ ਤੋਂ ਮੁੱਖ ਕੋਚ ਅਨਿਲ ਕੁੰਬਲੇ ਦੇ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਇਹ ਫੈਸਲਾ ਅਜਿਹੇ ਸਮੇਂ 'ਚ ਕੀਤਾ ਹੈ ਜਦਕਿ ਅੰਦਾਜ਼ੇ ਲਗਾਏ ਜਾ ਰਹੇ ਹਨ, ਪਿਛਲੇ 2 ਸੈਸ਼ਨ ਤੋਂ ਪੰਜਾਬ ਕਿੰਗਜ਼ ਦੇ ਕਪਤਾਨ ਰਹੇ ਕੇ. ਐੱਲ. ਰਾਹੁਲ ਲਖਨਊ ਫ੍ਰੈਂਚਾਇਜ਼ੀ ਨਾਲ ਜੁੜ ਸਕਦੇ ਹਨ। 

ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News